ਸਾਹਿਤ

ਪੰਜਾਬ ਦਾ ਮੁੱਖ ਮੰਤਰੀ ਇੱਕ ਦਲਿਤ ਜਾਂ ਸਿੱਖ, ਇਤਿਹਾਸਕ ਪੜਚੋਲ…

ਪਿੱਛਲੇ ਕੁੱਝ ਦਿਨਾਂ ਤੋਂ ਮੈਂ ਮੀਡੀਆ ਵੱਲੋਂ ਸੁਣਦਾ ਆ ਰਿਹਾ ਹਾਂ, ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਦਲਿੱਤ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਨਾਮਜਦ ਕਰ ਦਿੱਤਾ ਗਿਆ ਹੈ। ਜੋ 20 ਸੰਤਬਰ ਨੂੰ ਮੁੱਖ ਮੰਤਰੀ ਪਦ ਦੀ ਸੌਹ ਚੁਕੇਗਾ, ਮੇਰੇ ਕੰਨ ਸੁਣ ਸੁਣ ਕੇ ਬੋਲੇ ਹੋ ਗਏ। ਦਲਿਤ-ਦਲਿਤ, ਮੈਂ ਇਹ ਮੀਡੀਆ ਵਾਲਿਆ ਨੂੰ ਪੁੱਛਦਾ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਹਨ। ਇਹ ਮੂਲ ਨਿਵਾਸੀ ਨੇ ਭਾਰਤ ਦੇ ਜਿੰਨਾ ਦੇ ਰਾਜ ਸਮੇਂ ਸਿੰਧ ਘਾਟੀ ਦੀ ਸੱਭਿਅਤਾ ਹੜੱਪਾ ਕਾਲ, ਮਹੰਜਦਾੜੋ ਦੀਆ ਮਿਲੀਆ ਪੁਰਾਤਨ ਨਿਸ਼ਾਨੀਆਂ ਦਰਸਾਉਦੀਆ ਹਨ, ਕਿ ਭਾਰਤ ਵਿੱਚ ਕਿੰਨਾ ਵਿਕਾਸ ਸੀ। ਬਾਹਰੋ ਆਏ ਹਮਲਾਵਰਾ ਨੇ ਅਖੌਤੀ ਇਤਿਹਾਸ ਲਿਖ ਕੇ ਕਿਸੇ ਨੂੰ ਰਾਖਸਿਸ ਅਸੂਰ ਬਣਾਤਾ, ਆਪ ਦੇਵਤੈ ਬਣ ਕੇ ਬੈਠ ਗਏ। ਰਾਜ ਕਰਦੇ ਬੰਦਿਆ ਮੁਲ ਨਿਵਾਸੀਆ ਨੂੰ ਦਾਸੂ ਦਾਸ ਹੋਰ ਪਤਾ ਨਹੀ ਕੀ ਕੀ ਨਾਮ ਦਿੱਤਾ।

ਚਲੋ ਖੈਰ ਗੱਲ ਕਰਦੇ ਹਾਂ, ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਬਾਰ ਬਾਰ ਦਲਿੱਤ ਸਬਦ ਵਰਤਣਾ, ਜੋ ਇੰਨਾ ਘਟੀਆ ਮਾਨਸਿਕਤਾ ਦੀ ਸੋਚ ਦੀ ਨਿਸਾਨੀ ਹੀ ਹੈ। ਚੰਨੀ ਉਸ ਸਮਾਜ ਨਾਲ ਸਬੰਧਿਤ ਹੈ, ਜਿਸ ਨੇ ਗੁਰੂ ਸਹਿਬਾਨ ਨਾਲ ਰਹਿ ਕੇ ਸ਼ਹੀਦ ਹੋਣ ਦੀ ਪ੍ਰੰਪਰਾ ਪਾਈ। ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਨੇ ਦਿੱਲੀ ‘ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਪਹਿਲਾ ਵੱਖ-ਵੱਖ ਤਸੀਹੇ ਸਹਿ ਕੇ ਸ਼ਹੀਦੀਆਂ ਪ੍ਰਾਪਤ ਕੀਤੀਆ। ਭਾਈ ਜੈਤਾ ਜੀ ਨੇ ਦਲੇਰੀ ਨਾਲ ਅਪਣੇ ਪਿਤਾ ਦਾ ਸੀਸ ਕੱਟ ਕੇ ਸੁੱਟ ਦਿੱਤਾ ਅਤੇ ਗੁਰੂ ਸਾਹਿਬ ਦਾ ਸੀਸ ਚੁਕ ਕੇ ਲੰਬਾ ਪੈਂਡਾ ਤਹਿ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਂਟ ਕੀਤਾ।

ਲੱਖੀ ਸਾਹ ਵਣਜਾਣਾ ਨੇ ਗੁਰੂ ਸਹਿਬ ਦੀ ਪਵਿਤਰ ਦੇਹ ਨੂੰ ਗੱਡੇ ਤੇ ਰੱਖ ਕੇ ਆਪਣੇ ਘਰ ਲਿਜਾ ਕੇ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕਰ ਦਿੱਤਾ। ਮੁੱਖ ਮੰਤਰੀ ਚੰਨੀ ਉਸ ਖਾਨਦਾਨ ‘ਚੋ ਹੈ, ਜਦੋ ਬਾਬਾ ਬਚਿੱਤਰ ਸਿੰਘ ਨੇ ਨਾਗਣੀ ਬਰਛੀ ਨਾਲ ਸ਼ਰਾਬੀ ਹਾਥੀ ਨੂੰ ਮਾਰ ਦਿੱਤਾ। ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਖਾਨਦਾਨ ‘ਚੋ, ਜਿਸ ਨੇ ਮੁਗਲ ਰਾਜ ਦੇ ਪ੍ਰਚੰਡ ਰੂਪ ‘ਚ ਹਰਾ ਕੇ ਸੰਢੋਰਾ, ਸਮਾਣਾ, ਘੜਾਮ, ਲੋਹਗੜ੍ਹ ਤੇ ਸਰਹੰਦ ਵਰਗੀਆ ਤਾਕਤਵਰ ਰਿਆਸਤਾ ਦੇ ਨਵਾਬਾ ਨੂੰ ਹਰਾ ਕੇ ਦਲਿੱਤ ਜੱਥੇਦਾਰ ਬਾਜ ਸਿੰਘ ਨੂੰ ਸਰਹੰਦ ਦਾ ਰਾਜਾ ਬਣਾਇਆ ਸੀ।

ਮੁੱਖ ਮੰਤਰੀ ਚੰਨੀ ਉਸ ਖਾਨਦਾਨ ‘ਚੋ ਹੈ, ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਉਪਰੰਤ ਸਰਸਾ ਨਦੀ ਦੇ ਕੰਢੇ ਬਾਬਾ ਜੀਵਨ ਸਿੰਘ ਨੇ ਮੁਗਲ ਫੌਜਾ ਨੂੰ ਦਲੇਰੀ ਨਾਲ ਰੋਕ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਪ੍ਰੀਵਾਰ ਨੂੰ ਸੁਰੱਖਿਅਤ ਰੱਖਿਆ। ਜਦੋਂ 42 ਸਿੰਘਾ ਨੇ ਦੋ ਸਾਹਿਬਜ਼ਾਦਿਆ ਨਾਲ ਤਿੰਨ ਪਿਆਰਿਆ ਨਾਲ ਭਾਈ ਦਾਨ ਸਿੰਘ, ਭਾਈ ਮੋਦਰ ਸਿੰਘ ਪਿੰਡ ਭਗੜਾਣਾ ਅਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਨਾਲ ਸਬੰਧਿਤ ਹੈ। ਚੰਨੀ ਉਸ ਸਮਾਜ ਵਿੱਚੋ ਹੈ, ਜਦੋ ਭਾਰੀ ਖਤਰੇ ਦੇ ਬਾਵਜੂਦ ਭਾਰੀ ਸੁਰੱਖਿਆ ਹੇਠ ਕੜਕਦੀ ਠੰਡ ਵਿੱਚ ਆਪਣੀ ਘਰ ਵਾਲੀ ਦੇ ਗਹਿਣੇ ਵੇਚ ਕੇ, ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਲਾਉਣ ਖਾਤਿਰ, ਆਪਣਾ ਸਾਰਾ ਪ੍ਰੀਵਾਰ ਸ਼ਹੀਦ ਕਰਵਾਇਆ ਸੀ।

ਚਰਨਜੀਤ ਚੰਨੀ ਉਸ ਖਾਨਦਾਨ ਵਿੱਚੋ ਹਨ, ਜਿੰਨਾ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਹਰਾ ਕੇ 7000 ਭਾਰਤੀ ਕੁੜੀਆ ਨੂੰ ਕੈਦ ‘ਚੋ ਆਜਾਦ ਕਰਾਇਆ ਸੀ। ਚੰਨੀ ਉਸ ਖਾਨਦਾਨ ਵਿੱਚੋ ਹੈ, ਜਦੋ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਮੱਸੇ ਰੰਖੜ ਦਾ ਸਿਰ ਵੱਢ ਕੇ ਨੇਜੇ ਉੱਤੇ ਟੰਗ ਕੇ ਸ਼੍ਰੀ ਦਰਬਾਰ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਬਦਲਾ ਲਿਆ। ਚੰਨੀ ਉਸ ਖਾਨਦਾਨ ਵਿੱਚੋ ਹੈ, ਜਿੰਨਾ ਨੇ ਪੰਜਾਬ ‘ਚ 11 ਸਿੱਖ ਮਿਸਲਾ ਕਾਇਮ ਕਰਕੇ ਮਿਸਲਦਾਰ ਬਣੇ। ਚੰਨੀ ਦੇ ਖਾਨਦਾਨ ਸਮਾਜ ਦੀਆ ਲੱਖਾਂ ਕੁਰਬਾਨੀਆਂ ਕਰਕੇ ਭਾਰਤ ਨੂੰ ਮੁਸਲਮਾਨ ਸਲਤਨਤ ਬਣਨ ਤੋ ਬਚਾਇਆ।

ਮੁੱਖ ਮੰਤਰੀ ਚੰਨੀ ਉਸ ਸਮਾਜ ‘ਚੋ ਹੈ, ਜਿੰਨਾ ਨੇ ਗਊ ਰੱਖਿਆ ਮਲੇਰਕੋਟਲਾ ਦੇ ਮੈਦਾਨ ਵਿੱਚ ਤੋਪਾ ਨਾਲ ਉਡਾਏ 66 ਨਾਮਧਾਰੀ ਸਿੱਖਾ ਨਾਲ ਖੜ੍ਹ ਸਨ। ਚੰਨੀ ਉਸ ਸਮਾਜ ‘ਚੋ ਹੈ, ਜਿੰਨਾ ਨੇ ਅੰਮ੍ਰਿਤਸਰ ਅਤੇ ਰਾਏਕੋਟ ਦੇ ਬੁੱਚੜਾ ਕੋਲੋ ਗਊਆ ਛੁਡਵਾ ਕੇ ਬੁੱਚੜਾ ਨੂੰ ਮਾਰ ਫਾਂਸੀ ਦੇ ਰੱਸੇ। ਜਿੰਨਾ ਨੇ ਭਾਰਤ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ, ਚੰਨੀ ਨੂੰ ਬਾਰ ਬਾਰ ਦਲਿੱਤ ਕਹਿਣ ਵਾਲਿਓ, ਸ਼ਰਮ ਕਰੋ, ਚਰਨਜੀਤ ਚੰਨੀ ਉਸ ਖਾਨਦਾਨ ਵਿੱਚੋ ਹੈ, ਜਿਹੜੇ ਅੰਗਰੇਜਾ ਨੇ ਉਚੀ ਜਾਤੀ ਵਾਲਿਆ ਵਲੋ ਚਮਾਰ ਕਹਿਣ ਤੇ ਚਾਰ ਅੰਗਰੇਜ ਮੌਤ ਦੇ ਘਾਟ ਉਤਾਰ ਦਿੱਤੇ ਸਨ।

ਚਰਨਜੀਤ ਚੰਨੀ ਦਾ ਸਬੰਧ ਝਲਕਾਰੀ ਬਾਈ ਕੋਹਰੀ ਪਤਨੀ ਪੂਰਨ ਚੰਦ ਕੋਹਰੀ ਨਾਲ ਵੀ ਹੈ, ਜਿਸ ਨੇ ਝਾਂਸੀ ਦੇ ਮੈਦਾਨ ਵਿੱਚ ਅੰਗਰੇਜੀ ਫੌਜ ਦੇ ਸੈਕੜੇ ਫੌਜੀਆ ਨੂੰ ਮਾਰ ਕੇ ਸ਼ਹੀਦ ਹੋਈ ਸੀ। ਪਰ ਇਤਿਹਾਸਕਾਰਾਂ ਦੀ ਨਲਾਇਕੀ ਨੇ ਜੋ ਰਾਣੀ ਲਕਸ਼ਮੀ ਬਾਈ ਮੈਦਾਨ ਛੱਡ ਕੇ ਨੱਠ ਗਈ ਸੀ, ਨੂੰ ਝਲਕਾਰੀ ਬਾਈ ਕੋਹਰੀ ਦੀ ਥਾਂ ਮਹਾਨ ਅਜ਼ਾਦੀ ਘੁਲਾਟਣ ਬਣਾ ਦਿੱਤਾ। ਚੰਨੀ ਦਾ ਸਬੰਧ ਮਹਾਤਮਾ ਜੋਇਤੀ ਬਾਈ ਫੁੱਲੇ, ਸਵਿਤਰੀ ਬਾਈ ਫੁਲੇ, ਡਾ. ਭੀਮ ਰਾਓ ਅੰਬੇਦਕਰ ਜੀ ਨਾਲ ਹੈ, ਜਿੰਨਾ ਨੇ ਭਾਰਤ ਦਾ ਸੰਵਿਧਾਨ ਲਿਖਿਆ। ਸੱਭ ਨੂੰ ਬਰਾਬਰ ਦਾ ਅੱਗੇ ਵੱਧਣ ਦੇ ਮੌਕੇ ਦਿੱਤੇ।

ਮੁੱਖ ਮੰਤਰੀ ਚੰਨੀ ਉਸ ਸਮਾਜ ‘ਚੋ ਹੈ, ਜਿਸ ਨੇ ਪੰਜਾਬ ‘ਚ ਹਰਾ ਇੰਨਕਲਾਬ ਲਿਆਂਦਾ, ਉਦਯੋਗ ਇੰਨਕਲਾਬ ਲਿਆਂਦਾ। 30 ਕਾਰਪੋਰੇਸਨਾ ਬਣਾ ਕੇ ਪੰਜਾਬ ਨੂੰ ਭਾਰਤ ‘ਚ ਹਰ ਪੱਖ ਤੋਂ ਪਹਿਲੇ ਨੰਬਰ ਤੇ ਲਿਆਂਦਾ ਸੀ। ਉਸ ਸਮੇਂ ਪੰਜਾਬ ਵਾਧੂ ਆਮਦਨ ਵਾਲਾ ਸੂਬਾ ਸੀ, ਅੱਜ ਰਜਵਾੜਿਆ ਨੇ ਪੰਜਾਬ ਨੂੰ 380 ਲੱਖ ਕਰੋੜ ਦਾ ਕਰਜਈ ਕਰ ਦਿੱਤਾ, ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ।

ਸਾਡੇ ਪੜ੍ਹੇ ਲਿਖੇ ਰੋਜਗਾਰ ਮੰਗਦੇ ਬੱਚੇ ਬੱਚੀਆ ਨੂੰ ਡਾਂਗਾ ਨਾਲ ਕੁਟਿਆ ਜਾ ਰਿਹਾ ਹੈ। ਪੰਜਾਬ ਦੇ ਸੇਵਾ ਮੁਕਤ ਮੁਲਾਜਿਮ, ਕਿਸਾਨ ਮਜਦੂਰ ਆਂਗਨਵਾੜੀ ਵਰਕਰ ਸੱਭ ਸੜਕਾਂ ਤੇ ਆਪਣੀਆ ਮੰਗਾਂ ਮਨਾਉਣ ਖਾਤਰ ਪੁਲੀਸ ਦੀਆ ਲਾਠੀਆਂ ਖਾ ਰਹੇ ਹਨ, ਪਾਣੀ ਦੀਆ ਬੁਛਾੜਾ ਝੱਲ ਰਹੇ ਹਨ, ਇਹ ਹੈ ਰਜਵਾੜਿਆ ਦਾ ਰਾਜ। ਚੰਨੀ ਦੀ ਵਿਦਿਆਕ ਯੋਗਤਾ ਦੱਸੋ, ਰਾਜਨੀਤਕ ਸਫਰ, ਪ੍ਰਾਪਤੀਆ ਦੱਸੋ।

ਤੁਹਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ, ਦਲਿਤ ਦਲਿਤ ਕਹਿਣੋ ਹੱਟਣਾ ਚਾਹੀਦਾ ਹੈ। ਮਨੂਵਾਦੀ ਮਾਨਸਿਕਤਾ ਤਿਆਉਗੋ, ਚੰਨੀ ਨੂੰ ਮੌਜੂਦਾ ਦੌਰ ਵਿੱਚੋ ਕਾਮਯਾਬ ਹੋ ਕੇ ਲੰਘਣ ਦਾ ਅਸ਼ੀਰਵਾਦ ਦਿਓ, ਨਾ ਕਿ ਦਲਿੱਤ ਦਲਿੱਤ ਕਰਕੇ ਕਮਜ਼ਰ ਕਰੀਏ।

ਸੁਰਜੀਤ ਸਿੰਘ
ਪ੍ਰਧਾਨ
ਭਾਈਚਾਰਕ ਤਾਲਮੇਲ ਮੰਚ ਰਜਿ ਸੰਗਰੂਰ

Show More

Related Articles

Leave a Reply

Your email address will not be published. Required fields are marked *

Back to top button