ਸਾਹਿਤਖੇਡ ਜਗਤ

ਬਾਕਸਿੰਗ ਦੀ ਸ਼ੇਰਨੀ, ‘ਲਵਲੀਨਾ ਬੋਰਗੋਹੇਨ’

Boxing Lioness, Lovelina Borgohen

ਅਸਮ ਦੇ ਗੋਲਾਘਾਟ ਜਿਲੇ ਦੇ ਪਿੰਡ ਬਾੜੋਮੁਖੀਆ ਦਾ ਟਿਕੇ ਬੋਰਗੇਹਨ ਅਖਬਾਰ ਦੇ ਟੁਕੜੇ ‘ਚ ਆਪਣੇ ਬੱਚਿਆਂ ਲਈ ਮਿਠਾਈ ਲੈ ਕੇ ਜਾਂਦਾ ਹੈ। ਉਹਦੀ ਬੇਟੀ ਜਦੋਂ ਆਪਣੇ ਹਿੱਸੇ ਆਈ ਮਿਠਾਈ ਖਾ ਕੇ ਅਖਬਾਰ ਦਾ ਪਾਟਿਆ ਟੁਕੜਾ ਵੇਖਦੀ ਹੈ ਤਾਂ ਉਸਤੇ ਮੁਹੰਮਦ ਅਲੀ ਦੀ ਫੋਟੋ ਸੀ। ਜਦੋਂ ਇਹ ਕੁੜੀ ਆਪਣੇ ਪਿਤਾ ਤੋਂ ਇਸ ਸ਼ਖਸ ਬਾਰੇ ਪੁੱਛਦੀ ਹੈ ਤਾਂ ਪਿਤਾ ਮਹਾਨ ਬਾਕਸਰ ਦੀ ਕਹਾਣੀ ਸੁਣਾਉਂਦਾ ਹੈ। ਕਹਾਣੀ ਸੁਣਨ ਤੋਂ ਬਾਅਦ ਇਸ ਕੁੜੀ ਨੂੰ ਉਸੇ ਦਿਨ ਤੋਂ ਹੀ ਬਾਕਸਿੰਗ ਨਾਲ ਮੋਹ ਹੋ ਜਾਂਦਾ ਹੈ,ਨਾਮ ਹੈ- ਲਵਲੀਨਾ ਬੋਰਗੋਹੇਨ।

ਲਗਭਗ 15 ਕੁ ਸਾਲ ਬਾਅਦ ਇਸੇ ਕੁੜੀ ਦਾ ਟੋਕੀਓ ਓਲੰਪਿਕ ‘ਚ ਮੈਚ ਵੇਖਣ ਲਈ 4 ਅਗਸਤ 2021 ਨੂੰ ਅਸਮ ਵਿਧਾਨ ਸਭਾ ਦਾ ਬਜਟ ਸ਼ੈਸ਼ਨ ਅੱਧਾ ਘੰਟਾ ਰੋਕਿਆ ਜਾਂਦਾ ਹੈ। ਟੋਕੀਓ ਓਲੰਪਿਕਸ ‘ਚ ਇਤਿਹਾਸਕ ਕਾਂਸੇ ਦਾ ਮੈਡਲ ਜਿੱਤਣ ਵਾਲੀ ਸ਼ੇਰਨੀ ਲਵਲੀਨਾ ਬੋਰਗੋਹੇਨ ਹੈ।

ਪਿਤਾ ਟਿਕੇਨ ਤੇ ਮਾਂ ਮਾਮੋਨੀ ਤੋ ਇਲਾਵਾ ਲਵਲੀਨਾ ਦੀਆਂ ਦੋ ਜੁੜਵਾਂ ਵੱਡੀਆਂ ਭੈਣਾਂ ‘ਲਿਚਾ ਤੇ ਲਿਮਾ ਵੀ ਹਨ। ਜੋ ਕਿ ਦੋਵੇਂ ਹੀ ਕਿਕ ਬਾਕਸਿੰਗ ਦੀਆਂ ਨੈਸ਼ਨਲ ਲੇਵਲ ਦੀਆਂ ਨਾਮੀ ਖਿਡਾਰਨਾ ਹਨ। ਪਰ ਇਸ ਪਰਿਵਾਰ ਦਾ ਜੋ ਵਰਤਮਾਨ ਹੈ, ਉਹ ਇਹਨਾਂ ਦੇ ਭੂਤਕਾਲ ਦੀ ਅਥਾਹ ਮਿਹਨਤ ਤੇ ਸਿਦਕ ਦਾ ਨਤੀਜਾ ਹੈ। ਤਿੰਨ ਕੁੜੀਆਂ ਤੇ ਥੋੜੀ ਜਿਹੀ ਜਮੀਨ ਦਾ ਮਾਲਕ ਟਿਕੇਨ ਇਕੱਲਾ ਕਮਾਉਣ ਵਾਲਾ ਸੀ, ਪਰ ਟਿਕੇਨ ਆਪਣੀਆਂ ਬੇਟੀਆਂ ਦੇ ਸੁਪਨੇ ਪੂਰੇ ਕਰਨ ਵਾਲਾ ਪਿਓ ਸੀ। ਇਸੇ ਤਰਾਂ ਮਾਮੋਨੀ ਵੀ ਇਕ ਆਦਰਸ਼ ਮਾਂ ਸੀ। ਪਿਓ ਆਪਣੇ ਖੇਤ ਦੇ ਨਾਲ-ਨਾਲ ਚਾਹ ਬਾਗਾਨ ਤੇ ਕੰਮ ਕਰਦਾ ਤਾਂ ਮਾਂ ਵੀ ਪੂਰੀ ਮਿਹਨਤ ਕਰਦੀ ਸੀ। ਤਿਨੋਂ ਕੁੜੀਆਂ ਕਿਕ ਬਾਕਸਿੰਗ ਦੀਆਂ ਵਧੀਆਂ ਖਿਡਾਰਨਾਂ, ਪਰ ਭਾਰਤੀ ਸਮਾਜ ‘ਚ ਕੁੜੀਆਂ ਲਈ ਕੁੱਝ ਸੰਕੀਰਣ ਸੋਚ ਵਾਲੇ ਲੋਕ ਵੀ ਬੈਠੇ ਹਨ। ਉਨ੍ਹਾਂ ਨੇ ਟਿਕੇਨ ਤੇ ਮਾਮੋਨੀ ਨੂੰ ਬਹੁਤ ਟੋਕਾ-ਟਾਕੀ ਕੀਤੀ ਪਰ ਇਹਨਾਂ ਨੂੰ ਆਪਣੀਆਂ ਬੇਟੀਆਂ ਤੇ ਪੂਰਾ ਵਿਸ਼ਵਾਸ ਸੀ, ਜੋ ਕੁੜੀਆਂ ਨੇ ਕਾਇਮ ਰੱਖ ਕੇ ਵਿਖਾਇਆ। ਲਵਲੀਨਾ ਜਬਰਦਸਤ ਕਿਕ ਬਾਕਸਿੰਗ ਕਰਦੀ ਸੀ ਤੇ ਉਸਨੇ ਥਾਈ ਬਾਕਸਿੰਗ ਅਤੇ ਮਯ ਥਾਈ ‘ਚ ਸਕੂਲ ਪੜ੍ਹਦਿਆਂ ਕਈ ਮੈਡਲ ਜਿੱਤੇ। ਅਸਲ ‘ਚ ਉਹ ਹੋਲੀ-ਹੋਲੀ ਬਾਕਸਿੰਗ ਵੱਲ ਵੱਧਦੀ ਜਾ ਰਹੀ ਸੀ।

ਭਾਰਤੀ ਖੇਲ ਸੰਘ ਵੱਲੋਂ ਕੋਚ ਸ਼੍ਰੀ ਪਦੁਮ ਬਾਰੋ ਤੇ ਉਨ੍ਹਾਂ ਦੀ ਪਾਰਖੂ ਨਜ਼ਰ ਇਸ ਬੇਹਤਰੀਨ ਖਿਡਾਰਨ ਤੇ ਪੈ ਗਈ। ਪਦੁਮ ਬਾਰੋ ਨੂੰ ਇਸ ਕੁੜੀ ‘ਚ ਬਾਕਸਿੰਗ ਦਾ ਜਬਰਦਸਤ ਟੇਲੈਂਟ ਨਜਰ ਆਇਆ, ਜੋ ਬਿਲਕੁਲ ਸਹੀ ਸਾਬਤ ਹੋਇਆ। 2012 ‘ਚ ਪਦੁਮ ਬਾਰੋ ਦੀ ਕੋਚਿੰਗ ਲਈ ਲਵਲੀਨਾ ਗੁਵਾਹਾਟੀ ਚਲੀ ਗਈ। ਜਿਥੇ ਸਖਤ ਮਿਹਨਤ, ਜਬਰਦਸਤ ਕੋਚਿੰਗ ਤੇ ਆਪਣੀ ਪ੍ਰਤਿਭਾ ਦਾ ਮੁਲ ਉਸੇ ਸਾਲ ਪੈ ਗਿਆ ਤੇ ਲਵਲੀਨਾ 70 ਕਿਲੋਗ੍ਰਾਮ ਵਰਗ ‘ਚ ਸਬ-ਜੂਨੀਅਰ ਨੈਸ਼ਨਲ ਚੈਂਪੀਅਨ ਬਣ ਗਈ ਤੇ ਭੋਪਾਲ ‘ਚ ਨੈਸ਼ਨਲ ਕੈਂਪ ਲਈ ਸਿਲੈਕਟ ਹੋ ਗਈ।

2017 ‘ਚ ਵਿਅਤਨਾਮ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਣ ‘ਚ ਕਾਮਯਾਬ ਰਹੀ। ਫੇਰ ਉਹ ਨਹੀਂ ਰੁਕੀ ਤੇ ਅਗਲੇ ਸਾਲ ਵਰਲਡ ਚੈਂਪੀਅਨਸ਼ਿਪ ‘ਚ ਲਵਲੀਨਾ ਨੇ ਫੇਰ ਕਾਂਸੀ ਤਮਗਾ ਤੇ ਆਪਣਾ ਕਬਜ਼ਾ ਕੀਤਾ। ਹਮੇਸ਼ਾ ਜਿੱਤ ਨਹੀਂ ਮਿਲਦੀ ਹੁੰਦੀ ਤੇ ਵੱਡੀ ਸਫਲਤਾ ਲਈ ਛੋਟੀ ਅਸਫਲਤਾ ਵੀ ਜਰੂਰੀ ਹੈ। ਲਵਲੀਨਾ ਨੂੰ ਵੀ ਝਟਕਾ ਲੱਗਾ, ਜਦੋਂ ਰਾਸ਼ਟਰ ਮੰਡਲ ਖੇਡਾਂ ‘ਚ ਕਵਾਟਰ ਫਾਈਨਲ ‘ਚ ਹਾਰ ਗਈ। ਇਸ ਹਾਰ ਨਾਲ ਲਵਲੀਨਾ ਨੂੰ ਪਤਾ ਲੱਗ ਗਿਆ ਕਿ ਜਿੱਤਣ ਲਈ ਬਹੁਤ ਸ਼ਰੀਰਕ ਤੇ ਮਾਨਸਿਕ ਫਿਟਨੈੱਸ ਦਾ ਬਰਾਬਰ ਯੋਗਦਾਨ ਹੈ। ਉਸ ਨੇ ਹਾਰ ਨੂੰ ਸਬਕ ਮੰਨ ਹੋਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਜਬਰਦਸਤ ਮਿਹਨਤ, ਸਿਰੜ ਤੇ ਹੌਂਸਲੇ ਸਦਕਾ ਓਲੰਪਿਕ ਲਈ ਕੁਆਲੀਫਾਈ ਕਰ ਗਈ।

ਕੈਂਪ ਤੋਂ ਪਹਿਲਾਂ ਲਵਲੀਨਾ ਘਰ ਆਪਣੀ ਮਾਂ ਨੂੰ ਮਿਲਣ ਲਈ ਗਈ। ਜੋ ਗੁਰਦੇ ਦੇ ਆਪ੍ਰੇਸ਼ਨ ਕਾਰਨ ਬੀਮਾਰ ਸੀ ਤੇ ਲਵਲੀਨਾ ਕਰੋਨਾ ਦੀ ਚਪੇਟ ‘ਚ ਆ ਗਈ ਸੀ। ਪਰ ਲਵਲੀਨਾ ਸੱਚਮੁੱਚ ਦੀ ਸ਼ੇਰਨੀ ਹੈ, ਜਿਸ ਨੇ ਕਰੋਨਾ ਨੂੰ ਮਾਤ ਦੇ ਕੇ ਫਿਰ ਤੋਂ ਕਰੜਾ ਅਭਿਆਸ ਕਰਕੇ ਓਲੰਪਿਕ ‘ਚ ਜਬਰਦਸਤ ਪ੍ਰਦਰਸ਼ਨ ਕੀਤਾ ਤੇ ਦੇਸ਼ ਦਾ ਝੰਡਾ ਬੁਲੰਦ ਕੀਤਾ। ਮਾਂ ਬਾਪ ਦੀ ਮਿਹਨਤ ਨੂੰ ਲਵਲੀਨਾ ਨੇ ਬੂਰ ਪਾਇਆ ‘ਤੇ ਅੱਜ ਦੇਸ਼ ਦੀਆਂ ਕੁੜੀਆਂ ਲਈ ਇਕ ਆਦਰਸ਼ ਹੈ। ਲਵਲੀਨਾ ਬੋਰਗੋਹੇਨ, “ਸਾਨੂ ਮਾਨ ਹੈ ਭੈਣ ਤੇਰੇ ‘ਤੇ…

ਅਸ਼ੋਕ ਸੋਨੀ, ਕਾਲਮਨਵੀਸ
ਖੂਈ ਖੇੜਾ , ਫਾਜ਼ਿਲਕਾ
98727-05078

Show More

Related Articles

Leave a Reply

Your email address will not be published. Required fields are marked *

Back to top button