ਸਾਹਿਤ
Trending

ਸਿੱਖਿਆ ਦਾ ਚਾਨਣ ਮੁਨਾਰਾ ‘ਅਧਿਆਪਕ’

Teachers' beacon of Education

‘ਅਧਿਆਪਕ’ ਸ਼ਬਦ ਜਿਸ ਦਾ ਅਰਥ ਬਹੁਤ ਵਿਸ਼ਾਲ ਹੈ। ਬੱਚੇ ਦੀ ਸਿੱਖਿਆ ਵਿੱਚ ਅਧਿਆਪਕ ਦਾ ਇਕ ਅਹਿਮ ਰੋਲ ਹੁੰਦਾ ਹੈ। ਬੱਚਾ ਜਦ ਸਕੂਲ ਆਉਂਦਾ ਹੈ ਤਾਂ ਉਹ ਕੋਰੇ ਕਾਗਜ ਦੀ ਤਰ੍ਹਾ ਹੁੰਦਾ ਹੈ। ਅਧਿਆਪਕ ਹੀ ਆਪਣੇ ਗਿਆਨ ਦੀ ਸਿਆਹੀ ਨਾਲ ਉਸ ਉਪਰ ਲਿਖਦਾ ਹੈ। ਇਹ ਗੱਲ ਬਿਲਕੁਲ ਸੱਚ ਹੈ, ਕਿ ਉਸ ਬੱਚੇ ਦੀ ਜਿੰਦਗੀ ਸਵਰ ਜਾਂਦੀ ਹੈ, ਜਿਸ ਨੂੰ ਇਕ ਆਦਰਸ਼ ਅਧਿਆਪਕ ਮਿਲਦਾ ਹੈ।

ਅਸੀ ਆਮ ਦੇਖਦੇ ਹਾਂ ਕਿ ਸਕੂਲ ਵਿੱਚ ਬੱਚੇ ਅਧਿਆਪਕ ਦੀ ਹੀ ਨਕਲ ਕਰਦੇ ਹਨ। ਬੱਚੇ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਹੈ, ਉਹ ਸਭ ਕੁਝ ਅਧਿਆਪਕ ਨੇ ਤਹਿ ਕਰਨਾ ਹੁੰਦਾ ਹੈ। ਇਕ ਅਧਿਆਪਕ ਆਪਣੀ ਮਿਹਨਤ ਅਤੇ ਲਗਨ ਨਾਲ ਬੱਚੇ ਦੇ ਪੜ੍ਹਨ ਯੋਗ ਵਾਤਾਵਰਣ ਦੀ ਸਿਰਜਣਾਂ ਕਰਦਾ ਹੈ। ਬੱਚਾ ਉਸ ਵਾਤਾਵਰਣ ਅਨੁਸਾਰ ਹੀ ਆਪਣੀ ਸਿੱਖਿਆ ਗਹਿਣ ਕਰਦਾ ਹੈ।

ਅਧਿਆਪਕ ਕਿੱਤਾ ਜੋ ਕਿ ਬਾਕੀ ਸਾਰਿਆ ਕਿੱਤਿਆ ਤੋਂ ਅਲਗ ਹੈ, ਕਿਉਂਕਿ ਅਧਿਆਪਕ ਨੇ ਹੀ ਸਿੱਖਿਆ ਨਾਲ ਦੂਜੇ ਕਿੱਤਿਆ ਨੂੰ ਪ੍ਰਫੁਲਤ ਕਰਨਾ ਹੁੰਦਾ ਹੈ। ਇਕ ਅਧਿਆਪਕ ਦੇ ਪੜ੍ਹਾਏ ਹੋਏ ਬੱਚੇ ਡਾਕਟਰ, ਇੰਜਨੀਅਰ, ਵਕੀਲ ਅਤੇ ਹੋਰ ਬਹੁਤ ਕਿੱਤਿਆ ਦੇ ਮਾਹਿਰ ਬਣਦੇ ਹਨ। ਅਧਿਆਪਕ ਨੂੰ ਤਾਂ ਹੀ ਕੌਮ ਦਾ ਨਿਰਮਾਤਾ ਕਿਹਾ ਜਾਂਦਾ ਹੈ। ਅਧਿਆਪਕ ਨੂੰ ਆਪਣੇ ਇਸ ਫਰਜ ਨੂੰ ਪੂਰਨ ਰੂਪ ਵਿੱਚ ਸਮਝਣਾ ਚਾਹੀਦਾ ਹੈ ਕਿ ਉਹ ਆਪਣੇ ਕਿੱਤੇ ਪ੍ਰਤੀ ਪੂਰੀ ਤਰ੍ਹਾ ਜਿੰਮੇਵਾਰੀ ਨਿਭਾ ਰਿਹਾ ਹੈ।

ਅਧਿਆਪਕ ਆਪਣੀ ਮਿਹਨਤ ਸਦਕਾ ਹੀ ਸਿੱਖਿਆ ਦਾ ਦੀਵਾ ਬਾਲਦਾ ਹੈ। ਜਦ ਇਕ ਅਧਿਆਪਕ ਸਕੂਲ ਜਾ ਕੇ ਪੜਾਉਂਦਾ ਹੈ ਅਤੇ ਉਸ ਦਾ ਪੜਾਇਆ ਵਿਦਿਆਰਥੀ ਆਪਣੀ ਜਿੰਦਗੀ ਵਿਚ ਸਫਲ ਹੁੰਦਾ ਹੈ ਤਾਂ ਅਧਿਆਪਕ ਦੇ ਮਨ ਨੂੰ ਬਹੁਤ ਸੰਤੁਸਟੀ ਮਿਲਦੀ ਹੈ। ਉਸ ਨੂੰ ਸਿਰਫ ਅਧਿਆਪਕ ਹੀ ਮਹਿਸੂਸ ਕਰ ਸਕਦਾ ਹੈ। ਅਧਿਆਪਕ ਵਰਗ ਜਿੱਥੇ ਆਪਣੀ ਮਿਹਨਤ ਨਾਲ ਸਕੂਲਾਂ ਦੀ ਨੁਹਾਰ ਬਦਲ ਰਿਹਾ ਹੈ, ਉੱਥੇ ਬੱਚਿਆਂ ਦਾ ਸਿੱਖਿਆ ਪੱਖ ਵੀ ਬਹੁਤ ਜਿਆਦਾ ਉਭਾਰ ਰਿਹਾ ਹੈ।

ਸੁਰਿੰਦਰ ਕੰਬੋਜ
ਐਚ.ਟੀ.
ਸਰਕਾਰੀ ਪ੍ਰਾਇਮਰੀ
ਸਮਾਰਟ ਸਕੂਲ, ਦੀਵਾਨ ਖੇੜਾ

Show More

Related Articles

Leave a Reply

Your email address will not be published. Required fields are marked *

Back to top button