ਚੰਡੀਗੜ੍ਹ

ਪੰਜਾਬ ਦੇ ਬੇਰੁਜ਼ਗਾਰਾਂ ਨੂੰ ਪੰਜਾਬ ਸਰਕਾਰ ਨੇ ਦਿੱਤਾ ਵੱਡਾ ਝੱਟਕਾ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ 25 ਅਗਸਤ: ਪੰਜਾਬ ‘ਚ ਪਟਵਾਰੀ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਆਸ ਟੁੱਟ ਗਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਪਟਵਾਰੀ ਤੇ ਕਾਨੂੰਨਗੋ ਦੀ ਰੈਗੂਲਰ ਤੇ ਨਵੀਂ ਭਰਤੀ ਕਰਨ ਦੀ ਬਜਾਏ ਸੇਵਾਮੁਕਤ ਪਟਵਾਰੀਆਂ ਨੂੰ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਮਾਲ ਤੇ ਮੁੜ ਵਸੇਬਾ ਵਿਭਾਗ ਪੰਜਾਬ (ਮੁਰੱਬਾਬੰਦੀ ਸ਼ਾਖਾ) ਵੱਲੋਂ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਹੈ।

ਇਸ ਪੱਤਰ ‘ਚ ਕਿਹਾ ਗਿਆ ਹੈ ਕਿ 1766 ਪਟਵਾਰੀ ਠੇਕੇ ਦੇ ਆਧਾਰ ‘ਤੇ ਉੱਕਾ-ਪੁੱਕਾ 25 ਹਜ਼ਾਰ ਰੁਪਏ ਮਹੀਨਾ ਤਨਖ਼ਾਹ ‘ਤੇ ਰੱਖੇ ਜਾਣ। ਅੰਕੜਿਆਂ ਮੁਤਾਬਕ ਸੂਬੇ ਦੇ 2.34 ਲੱਖ ਨੌਜਵਾਨ ਮੁੰਡੇ-ਕੁੜੀਆਂ ਨੇ ਪਟਵਾਰੀ ਬਣਨ ਲਈ ਅਪਲਾਈ ਕੀਤਾ ਸੀ, ਜਿਨ੍ਹਾਂ ‘ਚੋਂ 1.75 ਲੱਖ ਉਮੀਦਵਾਰ ਪਟਵਾਰੀ ਦੀ ਅਸਾਮੀ ਲਈ ਹੋਈ ਪ੍ਰੀਖਿਆ ‘ਚ ਬੈਠੇ ਸਨ।

ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 58 ਸਾਲ ਦੀ ਸਰਵਿਸ ਪੂਰੇ ਕਰਨ ਵਾਲੇ ਮੁਲਾਜ਼ਮਾਂ, ਅਧਿਕਾਰੀਆਂ ਨੂੰ ਵਾਧਾ ਦੇਣ ‘ਤੇ ਰੋਕ ਲਾਈ ਹੋਈ ਹੈ, ਫਿਰ ਸੇਵਾਮੁਕਤ ਪਟਵਾਰੀਆਂ ਨੂੰ ਭਰਤੀ ਕਰਨਾ ਸਰਕਾਰ ਦੇ ਆਪਣੇ ਹੀ ਪੁਰਾਣੇ ਫ਼ੈਸਲ ਦੇ ਉਲਟ ਹੈ।

ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰਾਂ ਨੂੰ ਮਿਲੇ ਪੱਤਰ ਮੁਤਾਬਕ ਅੰਮ੍ਰਿਤਸਰ ‘ਚ 55, ਫਤਿਹਗੜ੍ਹ ਸਾਹਿਬ ‘ਚ 53, ਗੁਰਦਾਸਪੁਰ ‘ਚ 112, ਪਟਿਆਲਾ ‘ਚ 67, ਮੋਹਾਲੀ ‘ਚ 47, ਸ੍ਰੀ ਮੁਕਤਸਰ ਸਾਹਿਬ ‘ਚ 48, ਫਰੀਦਕੋਟ ‘ਚ 43, ਕਪੂਰਥਲਾ ‘ਚ 34, ਜਲੰਧਰ ‘ਚ 221, ਬਰਨਾਲਾ ‘ਚ 50, ਤਰਨਤਾਰਨ ‘ਚ 43, ਮੋਗਾ ‘ਚ 109, ਹੁਸ਼ਿਆਰਪੁਰ ‘ਚ 76, ਪਠਾਨਕੋਟ ‘ਚ 59, ਫਾਜ਼ਿਲਕਾ ‘ਚ 56, ਮਾਨਸਾ ‘ਚ 30, ਨਵਾਂਸ਼ਹਿਰ ‘ਚ 125, ਸੰਗਰੂਰ ‘ਚ 101, ਫਿਰੋਜ਼ਪੁਰ ‘ਚ 78, ਰੂਪਨਗਰ ‘ਚ 72, ਬਠਿੰਡਾ ‘ਚ 36 ਅਤੇ ਲੁਧਿਆਣਾ ‘ਚ 251 ਪਟਵਾਰੀ ਭਰਤੀ ਕੀਤੇ ਜਾਣ ਦੀ ਮਨਜ਼ੂਰੀ ਹੈ।

ਪਟਵਾਰੀ ਭਰਤੀ ਕਰਨ ਲਈ ਸੇਵਾਮੁਕਤ ਪਟਵਾਰੀ, ਕਾਨੂੰਨਗੋ ਦੀ ਉਮਰ 64 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

Show More

Related Articles

Leave a Reply

Your email address will not be published.

Back to top button