ਚੰਡੀਗੜ੍ਹਰਾਜਨੀਤੀ

ਕਾਂਗਰਸ ਬਾਗ਼ੀ ਧੜੇ ਨੇ ਵਿਸ਼ੇਸ਼ ਇਜਲਾਸ ਤੋਂ ਬਾਅਦ ਪ੍ਰਗਟ ਸਿੰਘ ਘਰ ਕੀਤੀ ਮੀਟਿੰਗ, ਪੜ੍ਹੋ ਪੂਰੀ ਖਬਰ..

ਚੰਡੀਗੜ੍ਹ 3 ਸਤੰਬਰ (ਬਿਊਰੋ) ਪੰਜਾਬ ਵਿਧਾਨ ਸਭਾ ਦੇ ਅੱਜ ਹੋਏ ਵਿਸ਼ੇਸ਼ ਇਜਲਾਸ ਤੋਂ ਬਾਅਦ ਬਾਗ਼ੀ ਧੜੇ ਨੇ ਆਪਣੀਆਂ ਕਾਰਵਾਈਆਂ ‘ਚ ਤੇਜ਼ੀ ਲਿਆ ਦਿੱਤੀ ਹੈ। ਸੂਤਰਾਂ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਵਿਸ਼ੇਸ਼ ਇਜਲਾਸ ਨੂੰ 1 ਵਜੇ ਤੋਂ ਬਾਅਦ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦੇਣ ਤੋਂ ਬਾਅਦ ਬਾਗ਼ੀ ਧੜੇ ਵਲੋਂ ਵਿਧਾਇਕ ਪ੍ਰਗਟ ਸਿੰਘ ਦੇ ਘਰ ਮੀਟਿੰਗ ਕੀਤੀ ਜਾ ਰਹੀ ਹੈ। ਜਿਸ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਤਿੰਨੇ ਕਾਰਜ਼ਕਾਰੀ ਪ੍ਰਧਾਨ ਅਤੇ ਕੁੱਝ ਵਿਧਾਇਕ ਵੀ ਮੌਜੂਦ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਇਸ ਕਾਟੋ ਕਲੇਸ਼ ਕਰਕੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵਲੋ ਚੰਡੀਗੜ੍ਹ ਚ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ ਸੀ। ਪਰ ਬਾਗ਼ੀ ਧੜੇ ਦੇ ਕਿਸੇ ਵੀ ਵਿਧਾਇਕ ਵਲੋਂ ਰਾਵਤ ਨਾਲ ਇਸ ਮਸਲੇ ਤੇ ਗੱਲਬਾਤ ਕਰਨੀ ਜ਼ਰੂਰੀ ਨਹੀਂ ਸਮਝੀ ਗਈ। ਜਦੋਂ ਕਿ ਏਹੀ ਬਾਗ਼ੀ ਧੜਾ ਆਪਣੀਆ ਮੰਗਾਂ ਲੈ ਕੇ ਰਾਵਤ ਨੂੰ ਮਿਲਣ ਲਈ ਦੇਹਰਾਦੂਨ ਤੱਕ ਮਿਲ ਕੇ ਆਏ ਸਨ।

ਜਿਸ ਤਰ੍ਹਾਂ ਬਾਗ਼ੀ ਧੜੇ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉਸਤੋਂ ਇਹ ਸਾਫ਼ ਪਤਾ ਚੱਲਦਾ ਹੈ ਕਿ ‘ਪੰਜਾਬ ਕਾਂਗਰਸ ਚ ਸੱਭ ਠੀਕ ਨਹੀਂ ਹੈ।’

Show More

Related Articles

Leave a Reply

Your email address will not be published. Required fields are marked *

Back to top button