ਚੰਡੀਗੜ੍ਹਰਾਜਨੀਤੀ

ਬਲਵੰਤ ਸਿੰਘ ਰਾਮੂਵਾਲੀਏ ਦੀ ਧੀ ਹੋਈ ‘ਬੀ.ਜੇ.ਪੀ’ ‘ਚ ਸ਼ਾਮਿਲ

ਨਵੀਂ ਦਿੱਲੀ, 2 ਅਗਸਤ (ਬਿਊਰੋ ਰਿਪੋਰਟ) ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਭਾਰਤੀ ਜਨਤਾ ਪਾਰਟੀ ਦਾ ਪੱਲਾ ਪਕੜ ਲਿਆ ਹੈ।

ਇਸ ਮੌਕੇ ਬੀਬੀ ਅਮਨਜੋਤ ਕੌਰ ਤੋਂ ਬਿਨ੍ਹਾਂ ਹੋਰ ਅਕਾਲੀ ਲੀਡਰ ਗੁਰਪ੍ਰੀਤ ਸਿੰਘ, ਚੰਦ ਸਿੰਘ ਚੱਠਾ, ਚੇਤਨ ਮੋਹਨ ਜੋਸ਼ੀ, ਬਲਜਿੰਦਰ ਸਿੰਘ ਡਕੋਹਾ ਅਤੇ ਜੱਥੇਦਾਰ ਪ੍ਰੀਤਮ ਸਿੰਘ ਵੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।

ਇਨ੍ਹਾਂ ਸਮੂਹ ਲੀਡਰਾਂ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਸੰਸਦ ਮੈਂਬਰ ਦੁਸ਼ਯੰਤ ਗੌਤਮ, ਪੰਜਾਬ ਭਾਜਪਾ ਪ੍ਰਭਾਰੀ ਤਰੁਣ ਚੁੱਘ ਅਤੇ ਭਾਜਪਾ ਚੰਡੀਗੜ੍ਹ ਸਟੇਟ ਦੇ ਸਕੱਤਰ ਤੇਜਿੰਦਰ ਸਿੰਘ ਸਰਾਂ ਦੀ ਹਾਜ਼ਰੀ ‘ਚ ਦਿੱਲੀ ਸਥਿਤ ਮੁੱਖ ਦਫਤਰ ਵਿਖੇ ਪਾਰਟੀ ‘ਚ ਸ਼ਾਮਿਲ ਕੀਤਾ।

Show More

Related Articles

Leave a Reply

Your email address will not be published.

Back to top button