ਚੰਡੀਗੜ੍ਹ

ਫਿਰ ਕਿਸਾਨਾਂ ਦੇ ਹੱਕ ‘ਚ ਬੋਲੇ ਮੇਘਾਲਿਆ ਦੇ ਰਾਜਪਾਲ, ਖੱਟਰ ਨੂੰ ਦਿੱਤੀ ਨਸੀਹਤ..

 

ਚੰਡੀਗੜ੍ਹ 30 ਅਗਸਤ: ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਇੱਕ ਵਾਰੀ ਫਿਰ ਤੋਂ ਖੇਤੀ ਕਾਨੂੰਨਾਂ ਦਾ ਸਮੱਰਥਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਦੌਰਾਨ ਕਰਨਾਲ ‘ਚ ਕਿਸਾਨਾਂ ਤੇ ਹੋਈ ਲਾਠੀਚਾਰਜ ਦੀ ਅਲੋਚਨਾ ਵੀ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਮਨੋਹਰ ਲਾਲ ਖੱਟਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਖੱਟਰ ਨੂੰ ਤੁਰੰਤ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਸੱਤਿਆਪਾਲ ਮਲਿਕ ਨੇ ਇਹ ਮੰਗ ਐਨ.ਡੀ.ਟੀ.ਵੀ ਨਾਲ ਗੱਲਬਾਤ ਦੌਰਾਨ ਕੀਤੀ ਹੈ। 

ਇਸ ਮੌਕੇ ਸੱਤਿਆਪਾਲ ਮਲਿਕ ਨੇ ਵਿਵਾਦਿਤ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਐਸ.ਡੀ.ਐਮ ਆਯੂਸ਼ ਸਿਨਹਾ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ। ਉਹ ਆਪਣੀ ਬੋਲ ਬਾਣੀ ਤੇ ਇਰਾਦਿਆਂ ਨਾਲ ਐਸ.ਡੀ.ਐਮ ਦੇ ਅਹੁਦੇ ਲਈ ਫਿਟ ਨਹੀਂ ਹੈ ਤੇ ਹਰਿਆਣਾ ਸਰਕਾਰ ਉਸਦਾ ਸਮੱਰਥਨ ਕਰ ਰਹੀ ਹੈ।

ਸੱਤਿਆਪਾਲ ਮਲਿਕ ਨੇ ਇਸ ਗੱਲ਼ ਤੋਂ ਵੀ ਨਿਰਾਸ਼ਾ ਜ਼ਾਹਿਰ ਕੀਤੀ ਹੈ ਕਿ ਕੇਂਦਰ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਮਾਰੇ ਗਏ ਕਿਸਾਨਾਂ ਨਾਲ ਕੋਈ ਹਮਦਰਦੀ ਨਹੀ ਜਤਾਈ। ਉਨ੍ਹਾਂ ਕਿਹਾ ਕਿਸਾਨ ਅੰਦੋਲਨ ਦੌਰਾਨ 600 ਤੋਂ ਵੀ ਵੱਧ ਕਿਸਾਨ ਆਪਣੀ ਸ਼ਹਾਦਤ ਦੇ ਚੁੱਕੇ ਹਨ, ਪਰ ਕੇਂਦਰ ਸਰਕਾਰ ਦੇ ਮੂਹੋਂ ਇੱਕ ਵੀ ਬੋਲ ਨਹੀਂ ਨਿਕਲਿਆ। 

Show More

Related Articles

Leave a Reply

Your email address will not be published.

Back to top button