
ਚੰਡੀਗੜ੍ਹ 3 ਸਤੰਬਰ (ਬਿਊਰੋ) ਪੰਜਾਬ ਕਾਂਗਰਸ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵੀਂ ਗੱਲ ਨਿਕਲ ਕੇ ਬਾਹਰ ਆ ਰਹੀ ਹੈ। ਜਿਸ ਵਿੱਚ ਕਦੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਕਦੇ ਨਵਜੋਤ ਸਿੱਧੂ ਤੇ ਕਾਰਵਾਈ ਕਰਨ ਦੀ ਗੱਲ ਕੀਤੀ ਜਾਂਦੀ ਹੈ।
ਇਸ ਸੱਭ ਦੇ ਚਲਦਿਆਂ ਕੱਲ ਚੰਡੀਗੜ੍ਹ ਦੌਰੇ ‘ਤੇ ਪਹੁੰਚੇ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਨੇ ਮੰਤਰੀ ਮੰਡਲ ਵਿੱਚ ਫੇਰਬਦਲ ਦਾ ਮੁੱਦਾ ਵੀ ਉਠਾਇਆ ਤੇ ਕੈਪਟਨ ਨੇ ਦੋ ਮੰਤਰੀਆਂ ਨੂੰ ਹਟਾਉਣ ਦਾ ਪ੍ਰਸਤਾਵ ਸੂਬਾ ਇੰਚਾਰਜ ਅੱਗੇ ਰੱਖਿਆ। ਜਿਸ ‘ਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁੱਖ ਸਰਕਾਰੀਆ ਦੇ ਨਾਮ ਸ਼ਾਮਿਲ ਸਨ।
ਹਾਲਾਂਕਿ, ਹਰੀਸ਼ ਰਾਵਤ ਦੋਵਾਂ ਮੰਤਰੀਆਂ ਨੂੰ ਮੰਤਰੀ ਮੰਡਲ ਤੋਂ ਹਟਾਉਣ ਲਈ ਸਹਿਮਤ ਨਹੀਂ ਹੋਏ ਅਤੇ ਉਨ੍ਹਾਂ ਨੇ ਕੈਪਟਨ ਨੂੰ ਵੀ ਅਜਿਹੀ ਕੋਈ ਕਾਰਵਾਈ ਕਰਨ ਤੋਂ ਰੋਕਿਆ ਹੈ। ਰਾਵਤ ਨੇ ਕਿਹਾ ਕਿ ਅਜਿਹਾ ਕਰਨ ਨਾਲ ਨਾਰਾਜ਼ਗੀ ਵਧੇਗੀ ਅਤੇ ਬਗਾਵਤ ਹੋਰ ਤੇਜ਼ ਹੋ ਜਾਵੇਗੀ।