ਚੰਡੀਗੜ੍ਹ
ਵਿਸ਼ੇਸ਼ ਸੈਸ਼ਨ ‘ਚ ਵਿਧਾਇਕਾਂ ਨੂੰ ਹਾਜ਼ਿਰ ਰਹਿਣ ਲਈ ਵਿਪਹ ਜਾਰੀ ਕਰਨ ਵਾਲਾ ਵਿਪ ਚੀਫ਼ ਖ਼ੁਦ ਹੀ ਗੈਰਹਾਜ਼ਰ !

ਚੰਡੀਗੜ੍ਹ 3 ਸਤੰਬਰ (ਬਿਊਰੋ) ਪੰਜਾਬ ਵਿਧਾਨ ਸਭਾ ਦੇ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਚ ਸੱਦੇ ਗਏ ਵਿਸ਼ੇਸ਼ ਸੈਸ਼ਨ ਦੌਰਾਨ ਭਾਵੇਂ ਵਿਧਾਨ ਸਭਾ ਦੇ ਸਪੀਕਰ ਕੇ ਪੀ ਰਾਣਾ ਵਲੋਂ ਵੱਖ-ਵੱਖ ਪ੍ਰਮੁੱਖ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ 11 ਵਜੇ ਤੱਕ ਲਈ ਉੱਠਾ ਦਿੱਤਾ ਗਿਆ ਹੈ।
ਇਸ ਲਈ ਆਮ ਆਦਮੀ ਪਾਰਟੀ ਦੇ ਵਿਪ ਚੀਫ਼ ਵਲੋਂ ਸਾਰੇ ਵਿਧਾਇਕਾਂ ਨੂੰ ਅੱਜ ਦੇ ਵਿਸ਼ੇਸ਼ ਸੈਸ਼ਨ ਵਿੱਚ ਹਾਜ਼ਿਰ ਹੋਣ ਲਈ ਵਿਪਹ ਜਾਰੀ ਕੀਤਾ ਗਿਆ ਸੀ। ਇੱਥੇ ਜ਼ਿਕਰਯੋਗ ਹੈ ਕਿ ਵਿਧਾਇਕ ਤਾਂ ਹਾਜ਼ਿਰ ਹੋ ਗਏ ਪਰ ਵਿਪਹ ਜਾਰੀ ਕਰਨ ਵਾਲੇ ਵਿਪ ਚੀਫ਼ ਕੁਲਤਾਰ ਸਿੰਘ ਸੰਧਵਾ ਖੁਦ ਗੈਰਹਾਜ਼ਰ ਹਨ।
ਖ਼ਬਰ ਲਿਖੇ ਜਾਣ ਤੱਕ ਸੈਸ਼ਨ ਦੀ ਕਾਰਵਾਈ ਜਾਰੀ ਸੀ।