ਸਪੈਸ਼ਲ ਸੈਸ਼ਨ ‘ਚ ਕਿਹੜੇ ਕਿਹੜੇ ਆਗੂ ਹੋਏ ਹਾਜ਼ਿਰ, ਪੜ੍ਹੋ ਪੂਰੀ ਖਬਰ..

ਚੰਡੀਗੜ੍ਹ 3 ਸਤੰਬਰ (ਬਿਊਰੋ) ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਉੱਤਸਵ ਦੇ ਸੰਬੰਧ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇੱਕ ਦਿਨ ਦਾ ਸੈਸ਼ਨ ਚਲ ਰਿਹਾ ਹੈ। ਜਿਸ ਵਿੱਚ ਪ੍ਰਮੁੱਖ ਵਿਅਕਤੀਆਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ 11 ਵਜੇ ਰਹਿੰਦੀ ਸੈਸ਼ਨ ਦਾ ਆਗਾਜ਼ ਹੋਇਆ। ਜਿਸ ਵਿੱਚ ਭਾਗ ਲੈਣ ਲਈ ਚੀਫ਼ ਜਸਟਿਸ ਜੇ. ਐਸ. ਖੇਹਰ ਅਤੇ ਪੰਜਾਬ ਦੇ ਨਵੇਂ ਰਾਜਪਾਲ ਬਨਵਾਰੀ ਲਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।
ਵਿਧਾਨ ਸਭਾ ਦੇ ਸਪੀਕਰ ਦੀ ਕੁਰਸੀ ਨਾਲ ਇਸ ਸਪੈਸ਼ਲ ਸੈਸ਼ਨ ‘ਚ ਰਾਜਪਾਲ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀਆਂ ਵੀ ਕੁਰਸੀਆ ਲਗੀਆਂ ਹੋਈਆਂ ਹਨ। ਸਦਨ ਦੇ ਵਿਪ ਚੀਫ਼ ਵਲੋਂ ਸਾਰੇ ਵਿਧਾਇਕਾਂ ਨੂੰ ਹਾਜ਼ਿਰ ਹੋਣ ਲਈ ਕਿਹਾ ਗਿਆ ਸੀ, ਜਿਸ ਵਿੱਚ ਦੇਰ ਨਾਲ 11 ਵਜੇ ਤੋਂ ਬਾਅਦ ਕੁਲਤਾਰ ਸਿੰਘ ਸੰਧਵਾ ਖੁਦ ਵੀ ਪਹੁੰਚ ਗਏ ਹਨ।
ਇਸ ਮੌਕੇ ਸਦਨ ਦੇ ਸਪੈਸ਼ਲ ਸੈਸ਼ਨ ‘ਚ ਹੋਰਨਾਂ ਤੋਂ ਇਲਾਵਾ ਮਹਾਰਾਣੀ ਪ੍ਰਨੀਤ ਕੌਰ, ਸੁਖਦੇਵ ਸਿੰਘ ਢੀਂਡਸਾ, ਪ੍ਰਤਾਪ ਸਿੰਘ ਬਾਜਵਾ, ਚੌਧਰੀ ਸੰਤੋਖ ਸਿੰਘ, ਗੁਰਜੀਤ ਸਿੰਘ ਔਜਾਲਾ, ਮੁਹੰਮਦ ਸਦੀਕ ਤੇ ਜਸਵੀਰ ਸਿੰਘ ਡਿੰਪਾ (ਸਾਰੇ ਮੈਂਬਰ ਪਾਰਲੀਮੈਂਟ) ਵੀ ਪਹੁੰਚੇ ਹੋਏ ਹਨ।