ਚੰਡੀਗੜ੍ਹ
ਸਿੱਧੂ ਨਹੀਂ ਵਾਪਸੀ ਦੇ ਮੂਡ ‘ਚ, ਪੜ੍ਹੋ ਕੀ ਦਿੱਤਾ ਵੱਡਾ ਬਿਆਨ…

ਚੰਡੀਗੜ੍ਹ 2 ਅਕਤੂਬਰ: ਪੰਜਾਬ ਕਾਂਗਰਸ ਚ ਕਾਟੋ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸਿੱਧੂ ਨੇ ਅੱਜ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਦਿਆ ਕਿਹਾ ਹੈ ਕਿ, “ਮੈਂ ਮਹਾਮਤਾ ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੇ ਸਿਧਾਂਤਾਂ ਦੀ ਪਾਲਣ ਕਰਦਾ ਰਹਾਂਗਾ। ਕਿਸੇ ਅਹੁਦੇ ਤੇ ਰਹਾਂ ਜਾਂ ਨਾ ਰਹਾਂ ਮੈਂ ਰਾਹੁਲ ਗਾਂਧੀ ਜੀ ਅਤੇ ਪ੍ਰਿਯੰਕਾ ਗਾਂਧੀ ਜੀ ਦੇ ਨਾਲ ਖਡ਼੍ਹਾਂਗਾ। ਸਾਰੀਆਂ ਪੰਜਾਬ ਦੋਖੀ ਤਾਕਤਾਂ ਨੂੰ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰਨ ਦਿਓ, ਮੈਂ ਵੀ ਆਪਣੇ ਅੰਦਰ ਮਘਦੇ ਚਡ਼੍ਹਦੀ ਕਲਾ ਦੇ ਜ਼ੱਰੇ -ਜ਼ੱਰੇ ਨਾਲ ਪੰਜਾਬ, ਪੰਜਾਬੀਅਤ(ਸਰਬ ਸਾਂਝਾ ਭਾਈਚਾਰਾ) ਅਤੇ ਹਰ ਪੰਜਾਬੀ ਨੂੰ ਜਿਤਾਵਾਂਗਾ”।