ਚੰਡੀਗੜ੍ਹ

ਵਿਰਾਟ ਕੋਹਲੀ ਦੀ ਮਾਸੂਮ ਧੀ ‘ਤੇ ਗ਼ਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਦੇ ਲੋਕ: ਮਨੀਸ਼ਾ ਗੁਲਾਟੀ

People with sick mentality who made wrong remarks on Virat Kohli's innocent daughter: Manisha Gulati

ਚੰਡੀਗੜ੍ਹ, 02 ਨਵੰਬਰ: ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗ਼ਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ ਹਨ। ਉਕਤ ਪ੍ਰਗਟਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਇਥੇ ਕੀਤਾ।

ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਮੈਚ ਤੋਂ ਬਾਅਦ ਕੁਝ ਲੋਕਾਂ ਵਲੋਂ ਵਿਰਾਟ ਕੋਹਲੀ ਸਮੇਤ ਪੂਰੀ ਟੀਮ ਦੇ ਖ਼ਿਲਾਫ਼ ਸ਼ੋਸ਼ਲ ਮੀਡੀਆ ਤੇ ਗ਼ਲਤ ਤੇ ਬੇਹੂਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਜੋ ਕਿ ਬਰਦਾਸ਼ਤ ਕੀਤੇ ਜਾਣ ਤੋਂ ਬਾਹਰ ਹਨ।

ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਦਰਸ਼ਕਾਂ ਅਤੇ ਖੇਡ ਪ੍ਰਸ਼ੰਸਕਾਂ ਨੂੰ ਇਹ ਹੱਕ ਹੈ ਕਿ ਉਹ ਆਪਣੇ ਚਹੇਤੇ ਖਿਡਾਰੀ ਬਾਰੇ ਉਸਾਰੂ ਅਲੋਚਨਾ ਕਰਨ। ਪਰੰਤੂ ਇਹ ਹੱਕ ਨਹੀਂ ਹੈ, ਕਿ ਜੇਕਰ ਕੋਈ ਟੀਮ ਇਕ ਮੈਚ ਹਾਰ ਜਾਵੇ ਜਾਂ ਫਿਰ ਟੂਰਨਾਮੈਂਟ ਤੋਂ ਬਾਹਰ ਹੋ ਜਾਵੇ ਤਾਂ ਅਖੌਤੀ ਖੇਡ ਪ੍ਰਸ਼ੰਸਕ ਖਿਡਾਰੀ ਬਾਰੇ ਜਾਂ ਉਨ੍ਹਾਂ ਦੇ ਪਰਿਵਾਰ ਬਾਰੇ ਗ਼ਲਤ ਟਿੱਪਣੀਆਂ ਕਰਨ।

ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵਿਰਾਟ ਕੋਹਲੀ ‘ਤੇ ਅਨੁਸ਼ਕਾ ਸ਼ਰਮਾ ਦੀ ਧੀ ਬਾਰੇ, ਜੋ ਬੇਹੁਦਾ ਟਿੱਪਣੀਆਂ ਕੀਤੀਆਂ ਹਨ, ਉਨ੍ਹਾਂ ਲੋਕਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰਾਂ ਤੋਂ ਇਲਾਜ਼ ਕਰਵਾਉਣ ਦੀ ਲੋੜ ਹੈ।

Show More

Related Articles

Leave a Reply

Your email address will not be published.

Back to top button