ਚੰਡੀਗੜ੍ਹ
Trending

ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਦਿੱਤਾ ਅਸਤੀਫਾ, ਨਵੇਂ AG ਦੀ ਨਿਯੁਕਤੀ ਤੱਕ ਦੇਖਣਗੇ ਕੰਮ

Punjab Advocate General APS Deol resigns, will look after work till appointment of new AG

ਮੁਖ ਮੰਤਰੀ ਦੇ ਦਫ਼ਤਰ ਵਲੋਂ ਅਸਤੀਫ਼ੇ ਦੀ ਹੋਈ ਪੁਸ਼ਟੀ

ਚੰਡੀਗੜ੍ਹ 2 ਨਵੰਬਰ: ਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਮਰਪ੍ਰੀਤ ਸਿੰਘ (ਏਪੀਐਸ) ਦਿਓਲ ਨੇ ਕੱਲ੍ਹ ਹੀ ਅਸਤੀਫਾ ਦੇ ਦਿੱਤਾ ਸੀ। ਭਾਵੇਂ ਕਿ ਅਧਿਕਾਰਤ ਤੌਰ ’ਤੇ ਕੱਲ੍ਹ ਇਸਦੀ ਪੁਸ਼ਟੀ ਨਹੀਂ ਹੋਈ ਸੀ, ਪਰ ਅਸਤੀਫੇ ਉਪਰ 1 ਨਵੰਬਰ ਦੀ ਤਰੀਕ ਲਿਖੀ ਹੋਈ ਹੈ। ਹੁਣ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਹੋਣ ਤੱਕ ਏਪੀਐਸ ਦਿਉਲ ਕੰਮ ਵੇਖਣਗੇ। ਉਹਨਾਂ ਨੇ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਉਹ ਨਿੱਜੀ ਕਾਰਨਾਂ ਕਰਕੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।

ਏਪੀਐਸ ਦਿਓਲ ਦੀ ਨਿਯੁਕਤੀ ਕਾਰਨ ਹੀ ਪੰਜਾਬ ਕਾਂਗਰਸ ਵਿੱਚ ਸੰਕਟ ਉਭਰ ਕੇ ਸਾਹਮਣੇ ਆਇਆ ਸੀ, ਜਦੋਂ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਿਉਂਕਿ ਦਿਓਲ ਨੇ ਹੀ ਬੇਅਦਬੀ ਮਾਮਲੇ ਵਿਰੁੱਧ ਅਦਾਲਤ ਵਿੱਚ ਪੈਰਵੀ ਕੀਤੀ ਸੀ। ਇਸ ਦੇ ਨਾਲ ਹੀ ਉਹ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਵਕੀਲ ਵੀ ਰਹਿ ਚੁੱਕੇ ਸਨ।

ਕਾਂਗਰਸ ਹਾਈਕਮਾਨ ਅੱਗੇ ਵੀ ਨਵਜੋਤ ਸਿੱਧੂ, ਸ.ਦਿਓਲ ਨੂੰ ਹਟਾਉਣ ਲਈ ਪੂਰੀ ਤਰ੍ਹਾਂ ਅੜੇ ਹੋਏ ਸਨ। ਨਵਜੋਤ ਸਿੱਧੂ ਦਾ ਤਰਕ ਸੀ ਕਿ ਐਡਵੋਕੇਟ ਜਨਰਲ ਦੀ ਬੇਅਦਬੀ ਨਾਲ ਜੁੜੇ ਗੋਲੀ ਕਾਂਡ ਦੇ ਦੋਸ਼ੀ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਵਕੀਲ ਰਹੇ ਹਨ। ਇਸ ਪਿੱਛੋਂ ਅੱਜ ਮਹੀਨਾ ਪਹਿਲਾਂ ਪੰਜਾਬ ਦੇ ਨਵੇਂ ਬਣੇ ਐਡਵੋਕੇਟ ਜਨਰਲ ਨੇ ਮੁੱਖ ਮੰਤਰੀ ਨੂੰ ਅਸਤੀਫਾ ਸੌਂਪ ਦਿੱਤਾ ਹੈ।

Show More

Related Articles

Leave a Reply

Your email address will not be published.

Back to top button