ਚੰਡੀਗੜ੍ਹ
Trending

ਮੋਹਾਲੀ ਅਦਾਲਤ ਨੇ ਸੁਖਪਾਲ ਖਹਿਰਾ ਨੂੰ ਸੱਤ ਦਿਨਾਂ ਦੇ ਰਿਮਾਂਡ ‘ਤੇ ਭੇਜਿਆ

Mohali court sends Sukhpal Khaira to seven days remand.

ਚੰਡੀਗੜ੍ਹ 13 ਨਵੰਬਰ: ਬੀਤੇ ਦਿਨ ਹਵਾਲਾ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਕ ਦਿਨ ਦੇ ਰਿਮਾਂਡ ਮਗਰੋਂ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ। ਜਿਸ ਤੇ ਅੱਜ ਮੋਹਾਲੀ ਅਦਾਲਤ ਨੇ ਸੁਖਪਾਲ ਖਹਿਰਾ ਦਾ ਸੱਤ ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਜਦਕਿ ਈਡੀ ਵਲੋਂ 14 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਅਦਾਲਤ ਨੇ ਅੱਜ ਸਮੇਤ ਸੱਤ ਦਿਨ ਦਾ ਰਿਮਾਂਡ ਦਿੱਤਾ ਹੈ। ਹੁਣ ਸੁਖਪਾਲ ਖਹਿਰਾ ਨੂੰ 18 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ, “ਮੈਂ ਅਮਰੀਕਾ ਦੇ ਅਧਿਕਾਰਤ ਦੌਰੇ ‘ਤੇ ਗਿਆ ਹੋਇਆ ਸੀ ਅਤੇ ਉੱਥੇ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਸੀ। ਮੈਂ ਈਡੀ ਨੂੰ ਸਾਰੇ ਸਬੂਤ ਦੇ ਦਿੱਤੇ ਹਨ ਅਤੇ ਜਾਂਚ ਦੌਰਾਨ ਵੀ ਮੈਂ ਸਭ ਕੁਝ ਠੋਸ ਤਰੀਕੇ ਨਾਲ ਰੱਖਾਂਗਾ। ਮੈਂ ਬੇਕਸੂਰ ਹਾਂ ਅਤੇ ਮੈਨੂੰ ਕਿਸੇ ਤਰ੍ਹਾਂ ਦਾ ਘਬਰਾਹਟ ਨਹੀਂ ਹੈ।”

ਇਸ ਮੌਕੇ ਉਨ੍ਹਾਂ ਦੇ ਵਕੀਲ ਹਰਿੰਦਰਪਾਲ ਸਿੰਘ ਈਸਰ ਨੇ ਕਿਹਾ ਕਿ ਜਿਹੜੇ 3 ਕਰੋੜ ‘ਤੇ ਸਵਾਲ ਉਠਾਏ ਜਾ ਰਹੇ ਹਨ, ਉਸ ਦੇ ਸਾਰੇ ਸਬੂਤ ਈਡੀ ਨੂੰ ਦੇ ਦਿੱਤੇ ਗਏ ਹਨ। ਇਸ ਤੋਂ ਬਾਅਦ ਵੀ ਜੇਕਰ ਈਡੀ ਨੇ ਜਾਂਚ ਕਰਨੀ ਹੈ ਤਾਂ ਉਸ ਨੂੰ ਆਮ ਆਦਮੀ ਪਾਰਟੀ ਦੀ ਜਾਂਚ ਕਰਨੀ ਚਾਹੀਦੀ ਹੈ। ਕਿਉਂਕਿ ‘ਆਪ’ ਪਾਰਟੀ ਨੇ ਗਲਤ ਤਰੀਕੇ ਨਾਲ ਚੰਦਾ ਲਿਆ ਹੈ ਅਤੇ ਇਸ ਆਧਾਰ ‘ਤੇ ਪਾਰਟੀ ਦੀ ਮਾਨਤਾ ਵੀ ਰੱਦ ਹੋ ਸਕਦੀ ਹੈ।

Show More

Related Articles

Leave a Reply

Your email address will not be published.

Back to top button