ਚੰਡੀਗੜ੍ਹ
Trending

ਬਾਦਲਾਂ ਦੇ ਨਿੱਜੀ ਦਲ ਵਿਰੁੱਧ ਪੰਥਕ ਧਿਰਾਂ ‘ਸ਼੍ਰੋਮਣੀ ਅਕਾਲੀ ਦਲ’ ਨੂੰ ਸੁਰਜੀਤ ਕਰਨ ਲਈ ਇਕੱਠੇ ਹੋਣ: ਅਕਾਲੀ ਦਲ 1920

Panthic parties to unite to revive 'Shiromani Akali Dal' against Badals' private party: Akali Dal 1920

ਕੌਮੀ ਪਾਰਟੀਆਂ ਵੱਲੋਂ ਸੂਬਿਆਂ ਦੇ ਹੱਕਾਂ ਤੇ ਡਾਕੇ ਮਾਰਨ ਕਰਕੇ ਫੈਡਰੈਲ ਢਾਂਚਾ ਦਾ ਸਰੂਪ ਖਤਮ ਹੋ ਰਿਹਾ: ਰਵੀਇੰਦਰ ਸਿੰਘ

ਚੰਡੀਗੜ, 13 ਨਵੰਬਰ (ਨਰਿੰਦਰ ਸਿੰਘ) ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਪਰਿਵਾਰਵਾਦ ਨੂੰ ਨਿਸ਼ਾਨੇ ਤੇ ਲਿਆ ਹੈ। ਉਨਾ ਫੈਡਰੈਲ ਢਾਂਚੇ ਦੀ ਵਕਾਲਤ ਕਰਦਿਆਂ, ਬੀਬੀ ਹਰਸਿਮਰਤ ਕੌਰ ਬਾਦਲ ਸਾਬਕਾ ਮੰਤਰੀ ਦੇ ਸਮਾਗਮ ‘ਚ, ਕਿਸਾਨਾਂ ਤੇ ਗੋਲੀ ਚਲਾਉਣ ਦੀ ਆਲੋਚਨਾ ਕੀਤੀ ਹੈ। ਸਾਬਕਾ ਸਪੀਕਰ ਨੇ ਪੰਥਕ ਦਲਾਂ ਤੇ ਟਕਸਾਲੀ ਲੀਡਰਸ਼ਿਪ ਨੂੰ ਇਕ ਮੰਚ ਤੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਬਾਦਲ ਪਰਿਵਾਰ ਵੱਲੋਂ ਚਲਾਏ ਜਾ ਰਹੇ, ਅਕਾਲੀ ਦਲ ਨੂੰ ਖਤਮ ਕੀਤਾ ਜਾ ਸਕੇ। ਜਿਸ ਕਾਰਨ ਕੌਮ ਦੇ ਸਮੂਹ ਭੱਖਦੇ ਮੱਸਲੇ ਠੰਡੇ ਬਸਤੇ ‘ਚ ਪੈਣ ਦੇ ਨਾਲ-ਨਾਲ ਕੌਮ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ ।

ਸਾਬਕਾ ਸਪੀਕਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਰਾਜਨੀਤਿਕ ਜਮਾਤ ਹੈ। ਜਿਸ ਰਾਹੀ ਬਾਦਲਾਂ ਨੇ ਕਰੀਬ 10 ਸਾਲ ਲਗਾਤਾਰ ਹਕੂਮਤ ਕੀਤੀ, ਪਰ ਸਿੱਖੀ ਸਿਧਾਂਤਾਂ ਦੀ ਥਾਂ ਪਰਿਵਾਰਵਾਦ ਹੀ ਪ੍ਰਫੁਲਤਿ ਹੋਇਆ। ਇਸ ਵੇਲੇ ਸਿੱਖ ਕੌਮ ਦੇ ਸਮੂਹ ਸੰਗਠਨ, ਉਕਤ ਪਰਿਵਾਰ ਦੇ ਕੰਟਰੋਲ ਹੇਠ ਹੋਣ ਕਰਕੇ ਆਮ ਲੋਕ ਤੇ ਸਿੱਖ ਕੌਮ ਬੇਚੈਨ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਸ਼ਹਾਦਤਾਂ ਨਾਲ ਹੌਂਦ ਵਿੱਚ ਆਇਆ, ਸ਼੍ਰੋਮਣੀ ਅਕਾਲੀ ਦਲ ਵੰਸ਼ਵਾਦ ਜੋਗਾ ਰਹਿ ਗਿਆ ਹੈ, ਇਸ ਦੀਆਂ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਹੋ ਚੁੱਕਾ ਹੈ।

ਸ. ਰਵੀਇੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਫੈਡਰਲ ਸਿਸਟਮ ਬੜੀ ਬੁਰੀ ਤਰਾਂ ਪ੍ਰਭਾਵਿਤ ਹੋ ਚੁੱਕਾ ਹੈ। ਸੂੂੁਬਿਆਂ ਦੇ ਹੱਕਾਂ ਤੇ ਕੰਟਰੋਲ ਕੇਂਦਰੀ ਸਰਕਾਰਾਂ ਕਰ ਰਹੀਆਂ ਹੈ, ਜੋ ਆਪਣੇ ਆਪ ਨੂੰ ਕੌਮੀ ਪਾਰਟੀਆਂ ਅਖਵਾਉਣ ਕਰਕੇ ਕੇਂਦਰੀਵਾਦ ਨੂੰ ਉਭਾਰਿਆਂ ਜਾ ਰਿਹਾ ਹੈ। ਪਰ ਹਰ ਸੂਬੇ ਦੇ ਵੱਖਰੇ-ਵੱਖਰੇ ਹਿੱਤ ਤੇ ਵੱਖ ਵੱਖ ਮੁਸ਼ਕਲਾਂ ਹਨ। ਸਾਬਕਾ ਸਪੀਕਰ ਨੇ ਕਿਹਾ ਕਿ ਮੌੌਜੂਦਾ ਹਲਾਤਾਂ ‘ਚ ਸੂੁਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਥਾਂ ਪ੍ਰਾਤਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਮਜਦੂਰ, ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਸੀ, ਪਰ ਵੰਸ਼ਵਾਦ ਕਾਰਨ ਉਹ ਦੂਰ ਚਲੇ ਗਏ ਹਨ।

Show More

Related Articles

Leave a Reply

Your email address will not be published. Required fields are marked *

Back to top button