ਸਿਹਤਸਿੱਖਿਆ ਤੇ ਰੋਜ਼ਗਾਰਚੰਡੀਗੜ੍ਹ
Trending

ਉਪ ਮੁੱਖ ਮੰਤਰੀ ਓ.ਪੀ.ਸੋਨੀ ਨੇ 190 ਮੈਡੀਕਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ

Deputy Chief Minister OP Soni handed over appointment letters to 190 medical officers.

ਚੰਡੀਗੜ੍ਹ, 4 ਜਨਵਰੀ (ਦ ਪੰਜਾਬ ਟੁਡੇ ਬਿਊਰੋ) ਪੰਜਾਬ ਰਾਜ ਵਿੱਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ 190 ਮੈਡੀਕਲ ਅਫ਼ਸਰਾਂ ਨੂੰ ਪੰਜਾਬ ਭਵਨ ਵਿਖੇ ਇਕ ਸਮਾਗਮ ਦੌਰਾਨ ਨਿਯੁਕਤੀ ਪੱਤਰ ਸੌਂਪੇ।

ਇਸ ਦੌਰਾਨ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਵਿੱਚ ਕੁੱਲ 35 ਜੱਚਾ ਬੱਚਾ ਸੈਂਟਰ (21 ਜ਼ਿਲ੍ਹਾ ਹਸਪਤਾਲ, 11 ਸਬ ਡਵੀਜਨਲ ਹਸਪਤਾਲ ਅਤੇ 03 ਕਮਿਊਨਿਟੀ ਹੈਲਥ ਸੈਂਟਰਾਂ) ਬਣਾਏ ਗਏ ਹਨ। ਇਨ੍ਹਾਂ ਜੱਚਾ ਬੱਚਾ ਸੈਂਟਰਾਂ ਦੇ ਲੇਬਰ ਰੂਮ ਵਿੱਚ 24 ਘੰਟੇ ਡਾਕਟਰਾਂ ਦੀ ਮੌਜੂਦਗੀ ਸੁਨਿਸ਼ਚਿਤ ਕਰਨ ਲਈ ਇਹ ਭਰਤੀ ਕੀਤੀ ਗਈ ਹੈ। ਇਹਨਾਂ ਤੈਨਾਤੀਆਂ ਨਾਲ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਅਤ ਜਣੇਪਾ ਅਤੇ ਨਵ-ਜੰਮੇ ਬੱਚੇ ਦੀ ਲੌੜੀਂਦੀ ਦੇਖਭਾਲ, ਗਰਭਵਤੀ ਔਰਤ ਨੂੰ ਗਰਭ ਅਵਸਥਾ ਦੌਰਾਨ ਅਤੇ ਬੱਚੇ ਦੇ ਜਨਮ ਤੋਂ ਬਾਅਦ ਦੀਆਂ ਸੇਵਾਵਾਂ ਵਧੀਆ ਢੰਗ ਨਾਲ ਦਿੱਤੀਆਂ ਜਾ ਸਕਣਗੀਆਂ।

ਉਪ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਪੰਜਾਬ ਰਾਜ ਦੇ ਸ਼ਹਿਰੀ ਖੇਤਰ ਵਿੱਚ ਅਰਬਨ ਕਮਿਉਨਿਟੀ ਹੈਲਥ ਸੈਂਟਰ ਅਤੇ ਅਰਬਨ ਪੀ.ਐਚ.ਸੀ. ਵਿਖੇ ਖਾਲੀ ਪਈਆਂ ਮੈਡੀਕਲ ਅਫਸਰ ਦੀ ਅਸਾਮੀਆਂ ਨੂੰ ਵੀ ਭਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਦੇ ਪੇਂਡੂ ਖੇਤਰਾਂ ਵਿੱਚ ਟੈਲੀਮੈਡੀਸ਼ਨ ਸੇਵਾ ਪ੍ਰਦਾਨ ਕਰਨ ਲਈ ਡਾਕਟਰਾਂ ਦੀ ਨਿਯੁਕਤੀ ਟੈਲੀਮੈਡੀਸ਼ਨ ਹੱਬ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਖੇ ਵੀ ਕੀਤੀ ਜਾਵੇਗੀ। ਉਨ੍ਹਾਂ ਨੇ ਨਵ-ਨਿਯੁਕਤ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਅਫਸਰ ਪੂਰੀ ਲਗਨ, ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਅਤੇ ਲੋਕਾਂ ਨੂੰ ਇਲਾਜ ਸੁਵਿਧਾਵਾਂ ਵਿੱਚ ਕੋਈ ਕਮੀ ਨਾ ਛੱਡੀ ਜਾਵੇ।

ਇਸ ਮੌਕੇ ਰਾਜ ਕਮਲ ਚੌਧਰੀ, ਪ੍ਰਮੁੱਖ ਸਕੱਤਰ (ਸਿਹਤ), ਡਾ. ਜੀ.ਬੀ. ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ, ਡਾ. ਓ.ਪੀ. ਗੋਜਰਾ, ਡਾਇਰੈਕਟਰ ਪਰਿਵਾਰ ਭਲਾਈ ਅਤੇ ਡਾ. ਅਰੀਤ ਕੌਰ, ਡਾਇਰੈਕਟਰ ਨੈਸ਼ਨਲ ਸਿਹਤ ਮਿਸ਼ਨ ਵੀ ਮੌਜੂਦ ਸਨ।

Show More

Related Articles

Leave a Reply

Your email address will not be published. Required fields are marked *

Back to top button