ਸਿੱਖਿਆ ਤੇ ਰੋਜ਼ਗਾਰਚੰਡੀਗੜ੍ਹਦੇਸ਼/ਵਿਦੇਸ਼
Trending

ਕੈਨੇਡੀਅਨ ਯੂਨੀਵਰਸਿਟੀਆਂ ‘ਚ ਦਾਖ਼ਲੇ ਲਈ ‘ਟੋਫਲ’ ਨੂੰ ਮਾਨਤਾ, ਦੇਖੋ ਪੂਰੀ ਖ਼ਬਰ

ਚੰਡੀਗੜ੍ਹ, 30 ਮਈ (ਬਿਊਰੋ) ਟੋਫਲ ਪ੍ਰੀਖਿਆ ਹੁਣ ਕੈਨੇਡਾ ਦੇ ਸਟੂਡੈਂਟਸ ਡਾਇਰੈਕਟ ਸਟਰੀਮ ’ਚ ਨਾਮਜ਼ਦਗੀ ਲਈ ਮਾਨਤਾ ਪ੍ਰਾਪਤ ਹੋਵੇਗੀ। ਇਹ ਉਨ੍ਹਾਂ ਅੰਤਰਾਰਸ਼ਟਰੀ ਵਿਦਿਆਰਥੀਆਂ ਲਈ ਇਕ ਫੌਰੀ ਅਧਿਐਨ ਪਰਮਿਸਟ ਪ੍ਰੋਸੈਸਿੰਗ ਪ੍ਰੋਗਰਾਮ ਹੈ, ਜਿਹੜੇ ਉੱਥੋਂ ਦੇ ਪੋਸਟ ਸੈਕੰਡਰੀ ਅਦਾਰਿਆਂ ’ਚ ਦਾਖ਼ਲਾ ਲੈਣ ਦੀ ਯੋਜਨਾ ਬਣਾ ਰਹੇ ਹਨ। ਵਿੱਦਿਅਕ ਪ੍ਰੀਖਿਆ ਸੇਵਾ (ਈਟੀਐੱਸ) ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਪ੍ਰੀਖਿਆ ਉਨ੍ਹਾਂ ਗ਼ੈਰ-ਅੰਗਰੇਜ਼ੀ ਭਾਸ਼ੀ ਵਿਦਿਆਰਥੀਆਂ ਲਈ ਲਾਜ਼ਮੀ ਹੈ ਜਿਹੜੇ ਅੰਗਰੇਜ਼ੀ ਭਾਸ਼ੀ ਵਿਦੇਸ਼ੀ ਯੂਨੀਵਰਸਿਟੀ ’ਚ ਦਾਖ਼ਲਾ ਲੈਣ ਦੇ ਚਾਹਵਾਨ ਹਨ। ਅੰਗਰੇਜ਼ੀ ਭਾਸ਼ਾ ਦੀ ਸਮਰੱਥਾ ਦਾ ਪਤਾ ਲਗਾਉਣ ਲਈ ਇਹ ਇਕ ਸਟੈਂਡਰਡ ਪ੍ਰੀਖਿਆ ਹੈ।ਈਟੀਐੱਸ ਮੁਤਾਬਕ, ਇਸ ਪ੍ਰੀਖਿਆ ਨੂੰ ਇਮੀਗ੍ਰੇਸ਼ਨ, ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਵੱਲੋਂ ਮਾਨਤਾ ਦਿੱਤੀ ਜਾਂਦੀ ਹੈ।

ਵਿੱਦਿਅਕ ਪ੍ਰੀਖਿਆ ਸੇਵਾ ’ਚ ਵਿਸ਼ਵ ਉੱਚ ਸਿੱਖਿਆ ਤੇ ਕਾਰਜ ਕੌਸ਼ਲ ਦੇ ਸੀਨੀਅਰ ਮੀਤ ਪ੍ਰਧਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਟੋਫਲ ਦੇ ਸ਼ਾਮਲ ਹੋਣ ਨਾਲ ਨਾ ਸਿਰਫ਼ ਹਜ਼ਾਰਾਂ ਵਿਦਿਆਰਥੀਆਂ ਨੂੰ ਇਸਦਾ ਫਾਇਦਾ ਹੋਵੇਗਾ, ਬਲਕਿ ਅਦਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਉਨ੍ਹਾਂ ਦੀ ਪਹੁੰਚ ਏਨੀ ਵੱਡੀ ਗਿਣਤੀ ’ਚ ਅਰਜ਼ੀਕਾਰਾਂ ਤੱਕ ਹੋਵੇਗੀ ਜਿਹੜੇ ਆਪਣੇ ਅੰਗਰੇਜ਼ੀ ਭਾਸ਼ਾ ਦੇ ਕੌਸ਼ਲ ਦੀ ਕਾਰਗੁਜ਼ਾਰੀ ਦਿਖਾ ਸਕਦੇ ਹਨ।

ਵਿਦਿਆਰਥੀ ਇਸ ਸਾਲ 10 ਅਗਸਤ ਤੋਂ ਆਪਣੀ ਐੱਸਡੀਐੱਸ ਅਰਜ਼ੀ ਦੇ ਹਿੱਸੇ ਦੇ ਰੂਪ ’ਚ ਵਿਦੇਸ਼ੀ ਭਾਸ਼ਾ (ਟੋਫਲ) ਆਈਬੀਟੀ ਸਕੋਰ ਦੇ ਰੂਪ ’ਚ ਅੰਗਰੇਜ਼ੀ ਦੀ ਪ੍ਰੀਖਿਆ ਦੇਣੀ ਸ਼ੁਰੂ ਕਰ ਸਕਦੇ ਹਨ। ਟੋਫਲ ਨੂੰ 160 ਤੋਂ ਜ਼ਿਆਦਾ ਦੇਸ਼ਾਂ ’ਚ 12 ਹਜ਼ਾਰ ਤੋਂ ਜ਼ਿਆਦਾ ਅਦਾਰਿਆਂ ਨੇ ਮਾਨਤਾ ਦਿੱਤੀ ਹੋਈ ਹੈ।

Show More

Related Articles

Leave a Reply

Your email address will not be published. Required fields are marked *

Back to top button