ਸਿੱਖਿਆ ਤੇ ਰੋਜ਼ਗਾਰਚੰਡੀਗੜ੍ਹ
Trending

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦਾ ਵਫਦ ਡੀ.ਐਸ.ਈ. ਸੈਕੰਡਰੀ ਅਤੇ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਮਿਲਿਆ

ਚੰਡੀਗੜ੍ਹ, 30 ਮਈ (ਨਰਿੰਦਰ ਪਾਲ ਸਿੰਘ) ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਦੀ ਅਗਵਾਈ ਹੇਠ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦਾ ਇੱਕ ਵਫਦ ਅਧਿਆਪਕਾਂ ਦੇ ਭਖਵੇਂ ਮੰਗਾਂ-ਮਸਲਿਆਂ ਸਬੰਧੀ ਇੱਕ ਵਿਸਥਾਰਤ ਮੰਗ-ਪੱਤਰ ਦੇਣ ਲਈ ਪੰਜਾਬ ਸਰਕਾਰ ਵੱਲੋਂ ਨਵ-ਨਿਯੁਕਤ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਆਨੰਦ ਸਾਗਰ ਸ਼ਰਮਾ ਨੂੰ ਮਿਲਿਆ।

ਡੀ.ਐੱਸ.ਈ. ਵੱਲੋਂ ਇਹਨਾਂ ਮਸਲਿਆਂ ‘ਤੇ ਜਥੇਬੰਦੀ ਨਾਲ ਇੱਕ ਵਿਸਥਾਰਤ ਮੀਟਿੰਗ ਦਸ ਦਿਨਾਂ ਵਿੱਚ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਮਸਲਿਆਂ ਦੇ ਹੱਲ ਲਈ ਉਹ ਸੁਹਿਰਦਤਾ ਨਾਲ ਯਤਨ ਜੁਟਾਉਣਗੇ।

ਇਸ ਮੌਕੇ ‘ਤੇ ਹੋਈ ਸੰਖੇਪ ਗੱਲਬਾਤ ਵਿੱਚ ਜਿੱਥੇ ਕਈ ਭਖਵੇਂ ਮਸਲੇ ਛੂਹੇ ਗਏ, ਉੱਥੇ ਡੀ.ਟੀ.ਐਫ. ਵੱਲੋਂ ਪਹਿਲੇ ਡੀ.ਐਸ.ਈ. ਤੇਜਦੀਪ ਸਿੰਘ ਸੈਣੀ ਕੋਲ ਰੱਖੇ ਅਧਿਆਪਕਾਂ ਨਾਲ ਧੱਕਿਆਂ ਦੇ ਮਸਲੇ ਜੋ ਅਜੇ ਵੀ ਪੈਂਡਿਗ ਪਏ ਹਨ ਨੂੰ ਹੱਲ ਕਰਨ,ਸੰਗਰੂਰ ਜ਼ਿਲ੍ਹੇ ਦੇ ਪੰਜ ਅਧਿਆਪਕ ਆਗੂਆਂ ਨੂੰ ਜਾਰੀ ਦੋਸ਼ ਸੂਚੀਆਂ ਰੱਦ ਕਰਨ ਅਤੇ 131 ਲਾਇਬਰੇਰੀਅਨਾਂ ਨੂੰ ਤੁਰੰਤ ਨਿਯੁਕਤੀ ਪੱਤਰ ਸਾਰੀ ਕਰਨ ਦੀ ਮੰਗ ਵੀ ਜੋਰਦਾਰ ਢੰਗ ਨਾਲ ਰੱਖੀ ਗਈ।

ਮਾਮੂਲੀ ਤਰੁੱਟੀਆਂ ਕਾਰਨ ਕਈ ਸਕੂਲਾਂ ਨੂੰ ਬੋਰਡ ਵੱਲੋਂ ਪਾਏ ਲੱਖਾਂ ਰੁਪਏ ਦੇ ਜੁਰਮਾਨੇ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਮਿਲੇ ਵਫਦ ਦੀ ਲਗਾਤਾਰਤਾ ਵਿੱਚ ਅੱਜ ਫ਼ਿਰ ਡੀ.ਟੀ.ਐੱਫ.ਦਾ ਵਫਦ ਬੋਰਡ ਦੇ ਅਧਿਕਾਰੀਆਂ ਨੂੰ ਮਿਲਿਆ ਅਤੇ ਪੂਰੀ ਗਰਮ ਬਹਿਸ ਨਾਲ ਬੋਰਡ ਦੇ ਵਿਦਿਆਰਥੀ ਵਿਰੋਧੀ ਵਿਹਾਰ ਦੀ ਕਰੜੀ ਨਿੰਦਿਆ ਕਰਦਿਆਂ ਇਹ ਜੁਰਮਾਨੇ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕੀਤੀ।

ਇਸ ਸਮੇਂ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ, ਮੀਤ ਪ੍ਰਧਾਨ ਪਰਵਿੰਦਰ ਉੱਭਾਵਾਲ, ਵਿੱਤ ਸਕੱਤਰ ਯਾਦਵਿੰਦਰ ਧੂਰੀ, ਬਲਾਕ ਲਹਿਰਾਗਾਗਾ ਦੇ ਪ੍ਰਧਾਨ ਗੁਰਪ੍ਰੀਤ ਪਿਸ਼ੌਰ ਸਮੇਤ ਕਈ ਹੋਰ ਅਧਿਆਪਕ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button