ਚੰਡੀਗੜ੍ਹਰਾਜਨੀਤੀ

ਅਕਾਲੀ ਦਲ ਲੀਡਰਸ਼ਿਪ ਦੀਆਂ ਗਲਤੀਆਂ ਕਾਰਨ ਅੱਜ ਸਭ ਤੋਂ ਜਿਆਦਾ ਪੀੜਤ ਹੈ ਕਿਸਾਨ: ਰਵੀਇੰਦਰ ਸਿੰਘ

ਮੋਹਾਲੀ, 12 ਅਗਸਤ (ਨਰਿੰਦਰ ਪਾਲ ਸਿੰਘ) ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕਿਸਾਨ ਅੰਦੋਲਨ ਪ੍ਰਤੀ, ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਗਲਤੀਆਂ ਕਾਰਨ ਅੱਜ ਪੰਜਾਬ ਦਾ ਅੰਨਦਾਤਾ ਸਭ ਤੋ ਜਿਆਦਾ ਪੀੜਤ ਹੈ, ਜਿਸ ਨੇ ਦੇਸ਼ ਨੂੰ ਅਨਾਜ ਚ ਆਤਮ ਨਿਰਭਰ ਕੀਤਾ ਹੈ। ਉਨਾ ਬੜੀ ਹੈਰਾਨੀ ਨਾਲ ਕਿਹਾ ਕਿ ਅੱਜ ਦਾ ਲੋਕਤੰਤਰੀ ਡਿਕਟੇਟਰਸ਼ਿਪ ‘ਚ ਤਬਦੀਲ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਵਿਰੋਧੀ ਧਿਰ ਦੀ ਕੋਈ ਪ੍ਰਵਾਹ ਨਹੀ ਕਰ ਰਹੇ।

ਸਾਬਕਾ ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਤੀਤ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ, ਜਿਸ ਤੋ ਹੁਣ ਵੀ ਖੌਫ ਮੁਗਲ ਤੇ ਅੰਗਰੇਜ ਕਰਦੇ ਹਨ ਪਰ ਅੱਜ ਦੀ ਸਿੱਖ ਲੀਡਰਸ਼ਿਪ ਨੂੰ ਹਾਕਮ ਟਿੱਚ ਸਮਝ ਰਿਹਾ ਹੈ। ਰਵੀਇੰਦਰ ਸਿੰਘ ਮੁਤਾਬਕ ਕੌਮਾਂ ਸਿਧਾਂਤ ਦੇ ਸਿਰ ਤੇ ਵਿਰੋਧੀਆਂ ਨੂੰ ਚਿੱਤ ਕਰਦਾ ਹੈ ਪਰ ਅਫਸੋਸ ਹੈ ਕਿ ਬਾਦਲਾਂ ਕੁਰਸੀ ਮੋਹ ਕਾਰਨ, ਸ਼੍ਰੋਮਣੀ ਅਕਾਲੀ ਦਲ ਦੀ ਬੜਕ ਖਤਮ ਕਰ ਦਿਤੀ ਹੈ, ਜੋ ਪਹਿਲਾਂ ਕਿਸੇ ਨੂੰ ਖੰਗਣ ਨਹੀ ਦਿੰਦਾ ਸੀ।

ਉਨਾ ਕੇਦਰ ਸਰਕਾਰ ਨੂੰ ਸਪੱਸ਼ਟ ਕੀਤਾ ਕਿ ਹਕੂਮਤਾਂ ਆਂਉਦੀਆਂ ਤੇ ਜਾਂਦੀਆਂ ਹਨ ਪਰ ਅਸਲੂ ਅਤੇ ਸਿਧਾਂਤ ਕਦੇ ਖਤਮ ਨਹੀ ਹੁੰਦੇ। ਕਿਸਾਨ ਆਪਣੇ ਹੱਕਾਂ ਲਈ ਲੜ ਰਿਹਾ ਹੈ, ਜਿਸ ਤੇ ਮਿਹਨਤਕਸ਼ ਜਮਾਤ ਅਤੇ ਆਮ ਲੋਕ ਨਿਰਭਰ ਹਨ। ਉਨਾ ਮੋਦੀ ਸਰਕਾਰ ਨੂੰ ਕਾਲੇ ਖੇਤੀ ਕਾਨੂੰਨ ਰੱਦ ਕਰਨ ਲਈ ਜੋਰ ਦਿੱਤਾ। ਰਵੀਇੰਦਰ ਸਿੰਘ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਉਹ ਕੇਦਰ ਸਰਕਾਰ ਖਿਲਾਫ ਵੱਡੇ ਅੰਦੋਲਨ ਦਾ ਐਲਾਨ ਕਰਨ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ। ਮੋਦੀ ਨੇ ਪੂੰਜੀਪਤੀਆਂ ਦੇ ਅੱਗੇ ਗੋਡੇ ਟੇਕ ਦਿੱਤੇ ਹਨ। ਦੂਸਰੇ ਪਾਸੇ ਕਿਸਾਨ ਆਪਣੀ ਜਮੀਨ ਦੀ ਹਿਫਾਜਤ ਲਈ ਅੰਦੋਲਨ ਕਰ ਰਿਹਾ ਹੈ ਤਾਂ ਜੋ ਕਾਲੇ ਖੇਤੀ ਕਾਨੂੰਨ ਉਸ ਦੀ ਰੋਟੀ ਨਾਲ ਨਿਗਲ ਸਕਣ।

Show More

Related Articles

Leave a Reply

Your email address will not be published. Required fields are marked *

Back to top button