ਚੰਡੀਗੜ੍ਹ
ਨਵਜੋਤ ਸਿੱਧੂ ਨੇ ਦੋ ਪੱਤਰਕਾਰ ਬਣਾਏ, ਪੰਜਾਬ ਪ੍ਰਦੇਸ਼ ਦੇ ਮੀਡਿਆ ਐਡਵਾਈਜ਼ਰ

ਚੰਡੀਗੜ੍ਹ 18 ਅਗਸਤ: ਪੰਜਾਬ ਪ੍ਰਦੇਸ਼ ਕਾਂਗਰੇਸ ਕਮੇਟੀ ਦੇ ਪ੍ਰਧਾਨ ਤੇ ਅੰਮ੍ਰਿਤਸਰ ਤੋਂ ਐਮ.ਐਲ.ਏ. ਨਵਜੋਤ ਸਿੰਘ ਸਿੱਧੂ ਨੇ ਆਪਣੇ ਦੋ ਨਵੇਂ ਮੀਡੀਆ ਐਡਵਾਈਜ਼ਰ ਲਗਾਏ ਹਨ। ਜਿਨ੍ਹਾਂ ਵਿੱਚ ਪੱਤਰਕਾਰ ਸੁਰਿੰਦਰ ਡੱਲਾ ਤੇ ਜਗਤਾਰ ਸਿੱਧੂ ਦਾ ਨਾਮ ਸ਼ਾਮਿਲ ਕੀਤਾ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਵਲੋਂ ਆਪਣੇ ਟਵਿਟਰ ਅਕਾਊਂਟ ਤੇ ਸਾਂਝੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਲਗਾਤਾਰ ਆਪਣੀ ਟੀਮ ‘ਚ ਵਾਧਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਵੱਲੋਂ ਆਪਣੇ 4 ਨਵੇਂ ਸਲਾਹਕਾਰ ਵੀ ਲਗਾਏ ਗਏ ਸਨ।