ਚੰਡੀਗੜ੍ਹਰਾਜਨੀਤੀ

ਕੈਪਟਨ ਅਮਰਿੰਦਰ ਖਿਲਾਫ ਮੰਤਰੀ ਹੋਏ ਬਾਗੀ, ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਘਰ ਮੀਟਿੰਗ

ਚੰਡੀਗੜ੍ਹ 25 ਅਗਸਤ: ਨਵਜੋਤ ਸਿੱਧੂ ਦੇ ਸਲਾਹਕਾਰ ਮਲਵਿੰਦਰ ਮਾਲੀ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੇ ਛਿੜੇ ਤਿੱਖੇ ਵਿਵਾਦ ਅਤੇ ਦੂਸ਼ਣਬਾਜ਼ੀ ਦੌਰਾਨ ਇੰਝ ਲੱਗਦਾ ਹੈ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਗ਼ੀ ਹੋਏ ਰਹੇ ਕਾਂਗਰਸੀ ਵਿਧਾਇਕਾ ਅਤੇ ਮੰਤਰੀਆਂ ਨੇ ਆਪਣੀ ਬਾਗ਼ੀ ਸਰਗਰਮੀ ਦੁਬਾਰਾ ਤੋਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਸੰਕੇਤ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਸਰਕਾਰੀ ਰਿਹਾਇਸ਼ ਤੇ ਮੰਤਰੀਆਂ ਅਤੇ ਵਿਧਾਇਕਾ ਦੀ ਮੀਟਿੰਗ ਤੋਂ ਲੱਗ ਰਿਹਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਤਰੀਆਂ ਤੇ ਵਿਧਾਇਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਰਣਨੀਤੀ ਤੈਅ ਕਰਨ ਦੀ ਸ਼ੁਰੂਵਾਤ ਕਰ ਦਿਤੀ ਹੈ। ਮਿਲੀ ਜਾਣਕਾਰੀ ਅਨੁਸਾਰ 5 ਮੰਤਰੀਆਂ ਦੇ ਨਾਲ 20 ਤੋਂ 22 ਵਿਧਾਇਕ ਵੀ ਇਸ ਮੀਟਿੰਗ ਵਿਚ ਸ਼ਾਮਿਲ ਹੋਏ ਹਨ। ਸੂਤਰਾਂ ਦੁਵਾਰਾ ਪਤਾ ਲੱਗਿਆ ਹੈ ਕੇ ਮੀਟਿੰਗ ਦੌਰਾਨ ਇੱਕ ਮਤਾ ਪਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਾਹੀਂ ਹਾਈਕਮਾਨ ਕੋਲ ਕੈਪਟਨ ਨੂੰ ਬਦਲਣ ਦੀ ਮੰਗ ਕੀਤੀ ਜਾ ਸਕਦੀ ਹੈ। ਮੰਤਰੀਆਂ ਵਲੋਂ ਹਾਈਕਮਾਨ ਨੂੰ ਇਹ ਸਲਾਹ ਵੀ ਦਿਤੀ ਜਾ ਰਹੀ ਹੈ ਕਿ ਜੇਕਰ ਕਿਸੀ ਹਿੰਦੂ ਵਿਧਾਇਕ ਨੂੰ ਮੁਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਜਾਵੇ ਤਾਂ ਸਾਲ 2022 ‘ਚ ਆ ਰਹੀਆਂ ਚੋਣਾਂ ‘ਚ ਰਾਹ ਪੱਧਰਾ ਹੋ ਸਕਦਾ ਹੈ।

ਇਥੇ ਇਹ ਵੀ ਦੱਸਣਯੋਗ ਹੈ ਕਿ ਮੰਤਰੀਆਂ ਤੇ ਵਿਧਾਇਕਾ ਦੀ ਅਗਵਾਹੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਕੀਤੀ ਜਾ ਰਹੀ ਹੈ। ਇਸ ਦਾ ਕਰਨ ਇਹ ਹੀ ਕਿ ਪਿਛਲੇ ਦਿਨੀ ਮੁਖ ਮੰਤਰੀ ਵਲੋਂ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦੀ ਛਾਂਟੀ ਕਰ ਦਿਤੀ ਗਈ ਸੀ।

ਮੀਟਿੰਗ ਤੋਂ ਬਾਹਰ ਆ ਕਿ ਬਾਗੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀਆ, ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡਿਆ ਨਾਲ ਗੱਲ ਕਰਦਿਆਂ ਕਿਹਾ ਕਿ, “ਸਾਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਤੇ ਲੀਡਰਸ਼ਿਪ ‘ਤੇ ਹੁਣ ਬਿਲਕੁੱਲ ਵੀ ਭਰੋਸਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਵਿਧਾਇਕ ਚਾਹੁੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ ਜਾਵੇ, ਤਾਂ ਜੋ ਪੰਜਾਬ ‘ਚ ਦੁਬਾਰਾ ਕਾਂਗਰਸ ਦੀ ਸਰਕਾਰ ਆ ਸਕੇ।

ਚਾਰੇ ਮੰਤਰੀਆਂ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਦੁਬਾਰਾ ਫਿਰ ਉਹ ਵਿਧਾਇਕਾਂ ਨਾਲ ਮੀਟਿੰਗ ਕਰਨ ਲਈ ਅੰਦਰ ਚਲੇ ਗਏ।

Show More

Related Articles

Leave a Reply

Your email address will not be published.

Back to top button