ਕ੍ਰਾਈਮਮਾਲਵਾ
Trending

ਪਿੰਡ ਠੀਕਰੀਵਾਲ ‘ਚ ਆੜ੍ਹਤੀਆਂ ਨੇ ਇੱਕ ਦੂਸਰੇ ‘ਤੇ ਚਲਾਈਆਂ ਗੋਲੀਆਂ

ਝੋਨੇ ਦੀ ਫਸਲ ਉਤਾਰਨ ਨੂੰ ਲੈ ਕੇ ਹੋਈ ਆਪਸੀ ਲੜਾਈ: ਐਸਐਚਓ ਥਾਣਾ ਸਦਰ ਬਰਨਾਲਾ

ਮਹਿਲ ਕਲਾ 26 ਅਕਤੂਬਰ (ਜਗਸੀਰ ਸਿੰਘ ਧਾਲੀਵਾਲ) ਵਿਧਾਨ ਸਭਾ ਹਲਕਾ ਮਹਿਲ ਕਲਾ ਪਿੰਡ ਠੀਕਰੀਵਾਲ ਵਿਖੇ ਮੰਗਲਵਾਰ ਨੂੰ ਅਨਾਜ ਮੰਡੀ ‘ਚ ਸਾੜਨ ਨੂੰ ਲੈ ਕੇ ਦੋ ਆੜ੍ਹਤੀਆਂ ਦੀ ਹੋਈ ਝੜਪ ‘ਚ ਗੋਲੀ ਚੱਲਣ ‘ਤੇ ਇਕ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆੜ੍ਹਤੀਆਂ ਜਗਦੀਸ਼ ਕੁਮਾਰ ਪੁੱਤਰ ਨੌਹਰ ਚੰਦ ਸਿਵਲ ਹਸਪਤਾਲ ਬਰਨਾਲਾ ਵਿਖੇ ਜ਼ੇਰੇ ਇਲਾਜ ਹੈ। ਜਿਨ੍ਹਾਂ ਦੇ ਇੱਕ ਗੋਲੀ ਵੱਖੀ ‘ਚ ਅਤੇ ਇੱਕ ਗੋਲੀ ਹੱਥ ਤੇ ਬੱਝੀ ਹੈ।

ਇਸ ਮੌਕੇ ਆੜ੍ਹਤੀਆਂ ਜਗਦੀਸ਼ ਕੁਮਾਰ ਦੇ ਮੁਨੀਮ ਨੇ ਦੱਸਿਆ ਕਿ ਜਦ ਉਹ ਅਨਾਜ ਮੰਡੀ ਵਿਚ ਪਹੁੰਚਾ ਤਾਂ ਆੜ੍ਹਤੀਆ ਸਤੀਸ਼ ਕੁਮਾਰ ਪੁੱਤਰ ਹਰੀ ਰਾਮ ਗੱਡੀ ‘ਚੋਂ ਰਿਵਾਲਵਰ ਕੱਢ ਕੇ ਆ ਰਿਹਾ ਸੀ। ਉਸ ਨੇ ਜਗਦੀਸ਼ ਕੁਮਾਰ ਤੇ ਗੋਲੀਆਂ ਚਲਾਈਆਂ, ਜਿਸ ਦੌਰਾਨ ਇਕ ਗੋਲੀ ਹੱਥ ‘ਚ ਅਤੇ ਇੱਕ ਵੱਖੀ ਵਿਚ ਲੱਗੀ। ਜਿਸ ਤੇ ਜਗਦੀਸ਼ ਕੁਮਾਰ ਅਨਾਜ ਮੰਡੀ ‘ਚ ਡਿੱਗ ਪਿਆ। ਇਸ ਮੌਕੇ ਤੀਜੀ ਗੋਲੀ ਭਾਵੇਂ ਜਗਦੀਸ਼ ਕੁਮਾਰ ਨੂੰ ਨਹੀਂ ਲੱਗੀ, ਪਰ ਆੜ੍ਹਤੀਆਂ ਸਤੀਸ਼ ਕੁਮਾਰ ਵਲੋਂ ਤਿੰਨ ਗੋਲੀਆਂ ਚਲਾਈਆਂ ਗਈਆਂ ਸਨ। ਸਿਵਲ ਹਸਪਤਾਲ ਬਰਨਾਲਾ ਵਿਚ ਪੀੜਤ ਪਰਿਵਾਰ ਨੇ ਆਰੋਪੀ ਨੂੰ ਛੇਤੀ ਤੋਂ ਛੇਤੀ ਫੜ੍ਹਨ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।

ਇਸ ਮੌਕੇ ਡਿਊਟੀ ਪੁਲਿਸ ਅਫਸਰ ਥਾਣਾ ਸਦਰ ਬਰਨਾਲਾ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਪਿੰਡ ਠੀਕਰੀਵਾਲਾ ਵਿੱਚ 2 ਆੜ੍ਹਤੀਆਂ ਵਿੱਚ ਝੋਨੇ ਦੀ ਫਸਲ ਉਤਾਰਨ ਨੂੰ ਲੈ ਕੇ ਆਪਸੀ ਲੜਾਈ ਹੋ ਗਈ। ਜਿਸ ਵਿੱਚ ਇੱਕ ਨੇ ਦੂਜੇ ਆੜਤੀਏ ਉੱਤੇ ਗੋਲੀਆਂ ਚਲਾਈਆਂ ਹਨ। ਜਿਸ ਵਿੱਚ ਜਗਦੀਸ਼ ਚੰਦ ਨੂੰ 1 ਗੋਲੀ ਵੱਖੀ ਵਿੱਚ ਅਤੇ 2 ਗੋਲੀਆਂ ਹੱਥ ਵਿੱਚ ਲੱਗੀਆਂ ਹਨ। ਜਖ਼ਮੀ ਆੜ੍ਹਤੀਏ ਨੂੰ ਬਰਨਾਲਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਆਰੋਪੀ ਨੂੰ ਛੇਤੀ ਫੜ੍ਹ ਕੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ।

Show More

Related Articles

Leave a Reply

Your email address will not be published.

Back to top button