ਕ੍ਰਾਈਮ

ਚੋਰਾਂ ਦੇ ਬੁਲੰਦ ਹੋਂਸਲੇ: ਇਕੋ ਰਾਤ ਪੰਜ ਘਰਾਂ ਵਿੱਚ ਕੀਤੀ ਚੋਰੀ

17 ਤੋਲੇ ਸੋਨਾ ਤੇ ਡੇਢ ਲੱਖ ਤੋਂ ਵੱਧ ਦੀ ਨਗਦੀ ਕੀਤੀ ਚੋਰੀ

ਚੋਹਲਾ ਸਾਹਿਬ, 8 ਅਗਸਤ (ਮਨਜੀਤ ਸੰਧੂ) ਬੀਤੀ ਰਾਤ ਕੁੱਝ ਅਣਪਛਾਤੇ ਚੋਰਾਂ ਵੱਲੋਂ ਇਥੋਂ ਨਜ਼ਦੀਕੀ ਪਿੰਡ ਚੋਹਲਾ ਖੁਰਦ ਵਿਖੇ ਇੱਕ ਐਨ.ਆਰ.ਆਈ. ਪਰਿਵਾਰ ਸਮੇਤ 5 ਘਰਾਂ ਵਿੱਚ ਦਾਖਲ ਹੋ ਕੇ 17 ਤੋਲੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਪੀੜ੍ਹਤ ਪਰਿਵਾਰਾਂ ਜਿੰਨਾਂ ਵਿੱਚ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਗਰਮ ਆਗੂ ਜਗਜੀਤ ਸਿੰਘ ਜੱਗੀ ਅਤੇ ਭੁਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ, ਗੁਰਜਿੰਦਰ ਸਿੰਘ ਪੁੱਤਰ ਲਖਬੀਰ ਸਿੰਘ, ਬਲਰਾਜ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਸੁਲੱਖਣ ਸਿੰਘ ਪੁੱਤਰ ਜੁਗਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰ ਉਹਨਾਂ ਦੇ ਘਰਾਂ ਵਿੱਚ ਦਾਖਲ ਹੋਏ ਅਤੇ ਚੋਰੀ ਨੂੰ ਅੰਜਾਮ ਦੇਣ ਲਈ ਜੱਦੋ ਜਹਿਦ ਕਰਦੇ ਰਹੇ।

ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ ਅੱਜ ਜਦ ਸਵੇਰੇ ਉਹ ਉੱਠਕੇ ਆਪਣੇ ਦੂਸਰੇ ਕਮਰੇ ਵਿੱਚ ਦਾਖਲ ਹੋਏ ਤਾਂ ਉਹਨਾਂ ਦੇਖਿਆ ਕਿ ਕਮਰੇ ਅੰਦਰ ਰੱਖੀ ਲੋਹੇ ਦੀ ਅਲਮਾਰੀ ਦਾ ਦਰਵਾਜਾ ਖੁੱਲਾ ਸੀ ਅਤੇ ਸਾਰਾ ਸਮਾਨ ਹੇਠਾਂ ਫਰਸ਼ ਤੇ ਖਿਲਰਿਆ ਸੀ, ਜਿਸ ਨੂੰ ਦੇਖ ਕੇ ਉਹ ਹੱਕੇ ਬੱਕੇ ਰਹਿ ਗਏ। ਉਹਨਾਂ ਦੱਸਿਆ ਕਿ ਜਦ ਉਹਨਾਂ ਨੇ ਅਲਮਾਰੀ ਵਿੱਚ ਰੱਖੇ ਸੋਨੇ ਦੇ ਗਹਿਣੇ ਅਤੇ ਨਗਦੀ ਵੇਖੀ ਤਾਂ ਅਲਮਾਰੀ ਵਿੱਚ ਰੱਖੇ ਲਗਪਗ 17 ਤੋਲੇ ਸੋਨੇ ਦੇ ਗਹਿਣੇ, ਡੇਢ ਲੱਖ ਰੁਪਏ ਨਗਦ ਅਤੇ ਇੱਕ ਰਾਡੋ ਕੰਪਨੀ ਦੀ ਕੀਮਤੀ ਘੜੀ ਗਾਇਬ ਸੀ।

ਇਸੇ ਤਰ੍ਹਾਂ ਹੀ ਸੁਲੱਖਣ ਸਿੰਘ ਪੁੱਤਰ ਜੁਗਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਵੀ ਜਦ ਸਵੇਰੇ ਉੱਠ ਕੇ ਵੇਖਿਆ ਤਾਂ ਉਹਨਾਂ ਦੇ ਦੂਸਰੇ ਕਮਰੇ ਵਿੱਚ ਰੱਖੀ ਅਲਮਾਰੀ ਟੁੱਟੀ ਹੋਈ ਸੀ ਅਤੇ ਸਾਰਾ ਸਮਾਨ ਬੈੱਡ ਤੇ ਲਿਖਰਿਆ ਪਇਆ ਸੀ। ਉਹਨਾਂ ਦੱਸਿਆ ਕਿ ਚੋਰ ਉਹਨਾਂ ਦੀ ਅਲਮਾਰੀ ਵਿੱਚ ਰੱਖੇ 10 ਹਜ਼ਾਰ ਤੋਂ ਵੱਧ ਰੁਪਏ ਲੈ ਗਏ। ਇਸ ਤੋਂ ਇਲਾਵਾ ਭੁਪਿੰਦਰ ਸਿੰਘ, ਗੁਰਜਿੰਦਰ ਸਿੰਘ ਅਤੇ ਬਲਰਾਜ ਸਿੰਘ ਨੇ ਦੱਸਿਆ ਕਿ ਇਹ ਚੋਰ ਬੀਤੀ ਰਾਤ ਉਹਨਾਂ ਦੇ ਘਰਾਂ ਵਿੱਚ ਵੀ ਦਾਖਲ ਹੋਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਜੱਦੋ ਜਹਿਦ ਕਰਦੇ ਰਹੇ ਪਰ ਨਾਕਾਮ ਰਹੇ।

ਉਹਨਾਂ ਸੀ.ਸੀ.ਟੀ.ਵੀ. ਕੈਮਰੇ ਦੇ ਹਵਾਲੇ ਨਾਲ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਦੋ ਮੋਨੇ ਨੌਜਵਾਨ, ਜਿੰਨਾਂ ਨੇ ਆਪਣੇ ਹੱਥਾਂ ਉੱਪਰ ਦਸਤਾਨੇ ਪਹਿਨੇ ਹੋਏ ਸਨ, ਦਾਖਲ ਹੋਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਯਤਨ ਕਰਦੇ ਰਹੇ, ਪਰ ਕਾਮਯਾਬ ਨਹੀਂ ਹੋ ਸਕੇ।

ਇਸ ਸਬੰਧੀ ਜਦ ਐਸ.ਐਚ.ਓ. ਪਰਮਜੀਤ ਸਿੰਘ ਪੁਲਿਸ ਥਾਣਾ ਚੋਹਲਾ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਚੋਰੀ ਸਬੰਧੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਆਈਆਂ ਫੋਟੋਆਂ ਨੂੰ ਖੰਗਾਲਿਆ ਜਾ ਰਿਹਾ ਹੈ। ਜਿਸ ਤੋਂ ਕੁਝ ਸੁਰਾਗ ਹੱਥ ਲੱਗੇ ਹਨ ਅਤੇ ਬਹੁਤ ਜਲਦ ਹੀ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਪੁਲਿਸ ਦੀ ਪਕੜ ਵਿੱਚ ਹੋਣਗੇ।

Show More

Related Articles

Leave a Reply

Your email address will not be published.

Back to top button