ਕ੍ਰਾਈਮਮਾਲਵਾ

ਪਿਓ ਨੇ ਸ਼ਰਾਬ ਦੇ ਨਸ਼ੇ ‘ਚ ਪੁੱਤ ਨੂੰ ਮਾਰੀ ਗੋਲੀ, ਪੜ੍ਹੋ ਪੂਰੀ ਖਬਰ..

ਫਿਰੋਜ਼ਪੁਰ 22 ਅਗਸਤ (ਅਸ਼ੋਕ ਭਾਰਦਵਾਜ) ਫਿਰੋਜ਼ਪੁਰ ਦੇ ਪਿੰਡ ਰੁਕਣਾ ਬੇਗੂ ਵਿਖੇ ਬੀਤੀ ਰਾਤ ਇਕ ਪਿਓ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਆਪਣੇ ਪੁੱਤਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਸਾਵਣ ਸਿੰਘ ਪੁੱਤਰ ਬੋਹੜ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜੇ ‘ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ‘ਚ ਰੱਖਵਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਬੋਹੜ ਸਿੰਘ ਨਸ਼ਾ ਕਰਨ ਦਾ ਆਦਿ ਸੀ, ਜਿਸਦੇ ਚਲਦਿਆਂ ਉਹਨਾਂ ਦੇ ਘਰ ਅਕਸਰ ਹੀ ਕਲੇਸ਼ ਰਹਿੰਦਾ ਸੀ। ਬੀਤੀ ਰਾਤ ਵੀ ਨਸ਼ੇ ਨੂੰ ਲੈ ਕੇ ਕਲੇਸ਼ ਹੋਇਆ। ਜਿਸ ਕਾਰਨ ਬੋਹੜ ਸਿੰਘ ਨੇ ਆਪਣੇ 23 ਸਾਲਾਂ ਪੁੱਤਰ ਸਾਵਣ ਸਿੰਘ ਨੂੰ ਆਪਣੀ 12 ਬੋਰ ਦੀ ਲਾਇਸੈਸੀ ਬਦੂੰਕ ਨਾਲ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਬੋਹੜ ਸਿੰਘ ਦੀ ਘਰਵਾਲੀ ਦੇ ਬਿਆਨਾਂ ਦੇ ਆਧਾਰ ਤੇ ਬੋਹੜ ਸਿੰਘ ਉੱਪਰ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

Show More

Related Articles

Leave a Reply

Your email address will not be published.

Back to top button