ਜ਼ਿਲ੍ਹਾ ਫ਼ਾਜ਼ਿਲਕਾ
Trending

ਹਲਕਾ ਬੱਲੂਆਣਾ ਵਿੱਚ 10 ਕਰੋੜ ਨਾਲ ਸੜਕੀ ਢਾਂਚਾ ਹੋਵੇਗਾ ਮਜ਼ਬੂਤ: ਨੱਥੂ ਰਾਮ

Halqa Balluana With 10 Crore Road Infrastructure Will Be Strong: Nathu Ram

8 ਨਵੀਂਆਂ ਸੜਕਾਂ ‘ਤੇ 2 ਹੋਣਗੀਆਂ ਚੌੜੀਆਂ

ਬੱਲੂਆਣਾ/ਫਾਜ਼ਿਲਕਾ, 17 ਨਵੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਵਿਧਾਨ ਸਭਾ ਹਲਕਾ ਬੱਲੂਆਣਾ ਵਿੱਚ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 8 ਪੇਂਡੂ ਸੜਕਾਂ ਬਣਾਉਣੀਆਂ ਪ੍ਰਵਾਨ ਕੀਤੀਆਂ ਗਈਆਂ ਹਨ ਜਦਕਿ 2 ਸੜਕਾਂ ਨੂੰ ਚੋੜਾ ਕੀਤਾ ਜਾਵੇਗਾ।ਇਹ ਜਾਣਕਾਰੀ ਬੱਲੂਆਣਾ ਦੇ ਵਿਧਾਇਕ ਸ੍ਰੀ ਨੱਥੂ ਰਾਮ ਨੇ ਦਿੱਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਧਾਇਕ ਸ੍ਰੀ ਨੱਥੂ ਰਾਮ ਨੇ ਦੱਸਿਆ ਕਿ ਨਵੀਂਆਂ ਬਣਨ ਵਾਲੀਆਂ ਸੜਕਾਂ ਵਿੱਚ ਹਿੰਮਤਪੁਰਾ ਤੋਂ ਮੋਢੀਖੇੜਾ ਤੱਕ 3.60 ਕਿਲੋਮੀਟਰ ਸੰਪਰਕ ਸੜਕ 97.12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ। ਇਸੇ ਤਰ੍ਹਾਂ ਪੱਤਰੇਵਾਲਾ ਤੋਂ ਆਜ਼ਮਵਾਲਾ ਤੱਕ 2.14 ਕਿਲੋਮੀਟਰ ਸੜਕ 66.01 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ। ਇਸੇ ਤਰ੍ਹਾਂ ਵਰਿਆਮ ਖੇੜਾ ਤੋਂ ਪੱਟੀ ਸਦੀਕ ਤੱਕ 1.80 ਕਿਲੋਮੀਟਰ ਸੜਕ 57.98 ਲੱਖ ਰੁਪਏ ਦੀ ਲਾਗਤ ਅਤੇ ਰਾਮਸਰਾ ਤੋਂ ਕਾਲਾ ਟਿੱਬਾ ਤੱਕ 4.00 ਕਿਲੋਮੀਟਰ ਸੜਕ 119.41 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣਾਈ ਜਾਵੇਗੀ।

ਵਿਧਾਇਕ ਸ੍ਰੀ ਨੱਥੂ ਰਾਮ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਗੂ ਤੋਂ ਦੋਦਾ ਤੱਕ 8 ਕਿਲੋਮੀਟਰ ਸੜਕ 243.88 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ।ਇਸੇ ਤਰ੍ਹਾਂ ਹੀ ਬਿਸ਼ਨਪੁਰਾ ਤੋਂ ਬਜ਼ੀਦਪੁਰ ਭੋਮਾ ਤੱਕ 5.15 ਕਿਲੋਮੀਟਰ ਸੜਕ 173.26 ਲੱਖ ਰੁਪਏ ਅਤੇ ਫਿਰਨੀ ਰਾਮਪੁਰਾ ਤੋਂ ਨਿਰਾਇਣਪੁਰਾ ਤੱਕ 1 ਕਿਲੋਮੀਟਰ ਸੜਕ 35.95 ਲੱਖ ਅਤੇ ਫਿਰਨੀ ਝੂਰੜ ਖੇੜਾ ਤੋਂ ਢਾਣੀਆਂ ਤੱਕ 0.18 ਕਿਲੋਮੀਟਰ ਸੜਕ ਤੱਕ 5.51 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡੀ.ਐਚ.ਐਸ ਰੋਡ ਤੋਂ ਚੰਨਣ ਖੇੜਾ ਤੱਕ 1.40 ਕਿਲੋਮੀਟਰ ਲੰਬਾਈ ਵਾਲੀ ਸੜਕ 73.13 ਲੱਖ ਰੁਪਏ ਅਤੇ ਚੂੜੀਵਾਲਾ ਤੋਂ ਪੱਤਰੇਵਾਲਾ ਤੱਕ 2.95 ਕਿਲੋਮੀਟਰ ਸੜਕ ਨੂੰ 127.40 ਲੱਖ ਰੁਪਏ ਦੀ ਲਾਗਤ ਨਾਲ ਚੋੜਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੀਂਆਂ ਸੜਕਾਂ ਦੇ ਨਿਰਮਾਣ ਨਾਲ ਅਤੇ ਸੜਕਾਂ ਦੇ ਚੋੜੀਆਂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਕਾਫੀ ਲਾਭ ਹੋਵੇਗਾ।

ਵਿਧਾਇਕ ਨੇ ਕਿਹਾ ਕਿ ਸੜਕਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ ਅਤੇ ਇਸੇ ਵਿੱਤੀ ਸਾਲ ਦੌਰਾਨ ਇਹ ਸੜਕਾਂ ਬਣ ਕੇ ਤਿਆਰ ਹੋ ਜਾਣਗੀਆਂ। ਇਨ੍ਹਾਂ ਦਾ ਨਿਰਮਾਣ ਪੰਜਾਬ ਮੰਡੀ ਬੋਰਡ ਵੱਲੋਂ ਕੀਤਾ ਜਾਵੇਗਾ। ਵਿਧਾਇਕ ਸ੍ਰੀ ਨੱਥੂ ਰਾਮ ਨੇ ਬੱਲੂਆਣਾ ਹਲਕੇ ਦੀ ਵਿਸ਼ੇਸ਼ ਮੰਗ ਤੇ ਇਹ ਸੜਕਾਂ ਪ੍ਰਵਾਨ ਕਰਨ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Show More

Related Articles

Leave a Reply

Your email address will not be published. Required fields are marked *

Back to top button