ਫਾਜਿ਼ਲਕਾ ਜ਼ਿਲ੍ਹੇ ਦੇ 35078 ਉਸਾਰੀ ਕਿਰਤੀਆਂ ਦੇ ਖਾਤਿਆਂ ‘ਚ ਪਾਈ ਜਾ ਰਹੀ ਹੈ 3100 ਰੁਪਏ ਦੀ ਰਾਸ਼ੀ: ਡਿਪਟੀ ਕਮਿਸ਼ਨਰ
An amount of Rs.3100 is being deposited in the accounts of 35078 construction workers of Fazilka district: Deputy Commissioner

ਭਲਾਈ ਸਕੀਮਾਂ ਦਾ ਲਾਭ ਲੈਣ ਲਈ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰੇਸ਼ਨ ਕਰਵਾਉਣ ਉਸਾਰੀ ਕਿਰਤੀ
ਫਾਜਿ਼ਲਕਾ, 18 ਨਵੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਉਸਾਰੀ ਕਿਰਤੀਆਂ ਦੀ ਰੋਜ਼ੀ-ਰੋਟੀ ਨੂੰ ਪਹੁੰਚੇ ਨੁਕਸਾਨ ਨਾਲ ਪੈਦਾ ਹੋਈਆਂ ਦੁਸ਼ਵਾਰੀਆਂ ਘਟਾਉਣ ਲਈ ਦੀਵਾਲੀ ਮੌਕੇ ਐਲਾਨੀ 3100 ਰੁਪਏ ਦੀ ਵਿਤੀ ਸਹਾਇਤਾ ਸਿੱਧੀ ਉਸਾਰੀ ਕਿਰਤੀਆਂ ਦੇ ਖਾਤਿਆਂ ‘ਚ ਤਬਦੀਲ ਹੋਣ ਕਾਰਨ, ਉਨ੍ਹਾਂ ਲਈ ਇਹ ਰਾਸ਼ੀ ਵਰਦਾਨ ਸਾਬਤ ਹੋ ਰਹੀ ਹੈ। ਅਜਿਹੀ ਰਾਸ਼ੀ ਹਾਸਲ ਕਰਨ ਵਾਲੇ ਫਾਜਿਲ਼ਕਾ ਜ਼ਿਲ੍ਹੇ ਦੇ ਕਿਰਤੀਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਫਾਜਿ਼ਲਕਾ ਜ਼ਿਲ੍ਹੇ ਦੇ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ 35078 ਉਸਾਰੀ ਕਿਰਤੀਆਂ ਦੇ ਖਾਤਿਆਂ ‘ਚ ਮੁੱਖ ਮੰਤਰੀ ਵੱਲੋਂ ਐਲਾਨੀ ਵਿੱਤੀ ਸਹਾਇਤਾ ਪਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਉਸਾਰੀ ਕਿਰਤੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਪਣੀ ਰਜਿਸਟ੍ਰੇਸਨ ਕਰਵਾਉਣ।
ਇਸ ਸਬੰਧੀ ਸਹਾਇਕ ਲੇਬਰ ਕਮਿਸ਼ਨਰ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਲਾਭਪਾਤਰੀ ਦੇ ਖਾਤੇ ਵਿਚ 3100 ਰੁਪਏ ਦੀ ਰਕਮ ਨਹੀਂ ਆਈ ਤਾਂ ਇਸਦਾ ਕਾਰਨ ਉਸਦੇ ਬੈਂਕ ਖਾਤੇ ਦਾ ਸਹੀ ਨਾ ਹੋਣਾ ਹੈ ਜਾਂ ਬੈਂਕ ਖਾਤਾ ਲੰਬੇ ਸਮੇਂ ਤੋਂ ਬੰਦ ਹੋਣਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕ ਲੇਬਰ ਵਿਭਾਗ ਦੇ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ।
ਉਨ੍ਹਾਂ ਨੇ ਹੋਰ ਦੱਸਿਆ ਕਿ ਇਸ 3100 ਰੁਪਏ ਪ੍ਰਤੀ ਲਾਭਪਾਤਰੀ ਦੀ ਮਦਦ ਤੋਂ ਇਲਾਵਾ ਉਸਾਰੀ ਕਿਰਤੀਆਂ ਨੂੰ ਫਾਜਿ਼ਲਕਾ ਤਹਿਸੀਲ ਵਿਚ 3728 ਲਾਭਪਾਤਰੀਆਂ ਨੂੰ 3,82,86,257 ਰੁਪਏ ਦੇ ਬਣਦੇ ਲਾਭ ਦੇਣੇ ਸਬ-ਡਵੀਜਨ ਪੱਧਰੀ ਕਮੇਟੀ ਨੇ ਪ੍ਰਵਾਨ ਕੀਤੇ ਹਨ ਅਤੇ ਜਲਦ ਹੀ ਇਹ ਰਕਮ ਵੀ ਲਾਭਪਾਤਰੀਆਂ ਨੂੰ ਮਿਲ ਜਾਵੇਗੀ। ਇਸੇ ਤਰਾਂ ਅਬੋਹਰ ਉਪਮੰਡਲ ਦੇ 655 ਲਾਭਪਾਤਰੀਆਂ ਲਈ 1,21,20555 ਰੁਪਏ ਉਪਮੰਡਲ ਦੀ ਕਮੇਟੀ ਨੇ ਪ੍ਰਵਾਨ ਕੀਤੇ ਹਨ। ਜਦਕਿ ਜਲਾਲਾਬਾਦ ਉਪਮੰਡਲ ਦੇ 2265 ਲਾਭਪਾਤਰੀਆਂ ਨੂੰ ਮਿਲਣ ਵਾਲੇ 2,79,30,490 ਰੁਪਏ ਦੇ ਲਾਭ ਸਬੰਧੀ ਵੀ ਕੇਸ ਜਲਦ ਉਪਮੰਡਲ ਕਮੇਟੀ ਵੱਲੋਂ ਵਿਚਾਰਿਆ ਜਾਵੇਗਾ ਜਿਸ ਤੋਂ ਬਾਅਦ ਇਹ ਅਦਾਇਗੀਆਂ ਵੀ ਹੋ ਜਾਣਗੀਆਂ।