ਜ਼ਿਲ੍ਹਾ ਫ਼ਾਜ਼ਿਲਕਾ
Trending

ਸਿਟਰਸ ਅਸਟੇਟ ਅਬੋਹਰ ਵੱਲੋਂ ਪਿੰਡ ਸੱਪਾਂਵਾਲੀ ਵਿਖੇ ਇਕ ਰੋਜਾ ਕਿਸਾਨ ਸਿਖਲਾਈ ਕੈਂਪ ਆਯੋਜਿਤ

Citrus Estate Abohar organized one day farmer training camp at village Sappanwali.

ਫਾਜ਼ਿਲਕਾ, 25 ਨਵੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਬਾਗਬਾਨੀ ਵਿਭਾਗ ਵੱਲੋਂ ਜਿਲ੍ਹਾ ਫਾਜਿਲਕਾ ਵਿਚ ਸਥਾਪਿਤ ਸਿਟਰਸ ਅਸਟੇਟ ਅਬੋਹਰ ਵੱਲੋਂ ਪਿੰਡ ਸੱਪਾਂਵਾਲੀ ਵਿਖੇ ਇਕ ਰੋਜਾ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਸਿਟਰਸ ਅਸਟੇਟ ਅਬੋਹਰ ਦੇ ਮੁੱਖ ਕਾਰਜਕਾਰੀ ਅਫਸਰ ਸ. ਜਗਤਾਰ ਸਿੰਘ ਵੱਲੋਂ ਹਾਜ਼ਰ ਬਾਗਬਾਨਾਂ ਨੂੰ ਬਾਗਬਾਨੀ ਫਸਲਾਂ ਦੀ ਕਾਸ਼ਤ ਅਪਨਾਉਣ ਅਤੇ ਇਨ੍ਹਾਂ ਦੀ ਕਾਸ਼ਤ ਸਬੰਧੀ ਲੋੜੀਂਦੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨੇ ਨਿੰਬੂ ਜਾਤੀ ਫਲਾਂ ਦੇ ਬਾਗ ਖਾਸ ਕਰਕੇ ਕਿੰੰਨੂ ਦੇ ਬਾਗਾਂ ਦੀ ਸਾਂਭ ਸੰਭਾਲ ਅਤੇ ਪਿਛਲੇ ਸਮੇਂ ਦੌਰਾਨ ਅਚਾਨਕ ਕਿੰਨੂ ਦੇ ਬੂਟੇ ਸੁੱਕਣ ਦੀ ਸਮੱਸਿਆਂ ਅਤੇ ਉਸਦੇ ਉਪਾਅ ਸਬੰਧੀ ਵੀ ਜਾਣੂ ਕਰਵਾਇਆ।

ਇਸ ਮੌਕੇ ਸ. ਜਗਤਾਰ ਸਿੰਘ ਵੱਲੋਂ ਨਵੇਂ ਬਾਗ ਲਗਾਉਣ ਤੋਂ ਪਹਿਲਾਂ ਮਿੱਟੀ ਪਰਖ ਕਰਾਉਣ ਦੀ ਸਲਾਹ ਵੀ ਦਿੱਤੀ ਅਤੇ ਫਲਦਾਰ ਬੂਟੇ ਸਰਕਾਰੀ ਨਰਸਰੀਆਂ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਫਿਰ ਮੰਨਜੂਰਸ਼ੁਦਾ ਨਰਸਰੀਆਂ ਪਾਸੋਂ ਹੀ ਖਰੀਦਣ ਦੀ ਅਪੀਲ ਕੀਤੀ।

ਮੀਟਿੰਗ ਦੌਰਾਨ ਬਾਗਬਾਨਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਡਾ. ਜਗਤਾਰ ਸਿੰਘ ਵੱਲੋਂ ਬਾਗਬਾਨਾਂ ਨੂੰ ਅਪੀਲ ਕੀਤੀ ਕਿ ਬਾਗਬਾਨੀ ਫਸਲਾਂ ਦੀ ਕਾਸ਼ਤ ਸਬੰਧੀ ਆਉਂਦੀਆਂ ਸਮੱਸਿਆਵਾਂ ਦੇ ਹੱਲ ਲਈ ਬਾਗਬਾਨੀ ਮਾਹਰਾਂ ਦੀ ਸਲਾਹ ਜ਼ਰੂਰ ਲਈ ਜਾਵੇ। ਇਸ ਤੋਂ ਇਲਾਵਾ ਕੌਮੀ ਬਾਗਬਾਨੀ ਮਿਸ਼ਨ ਤਹਿਤ ਚਲ ਰਹੀਆਂ ਸਕੀਮਾਂ ਦੇ ਨਾਲ ਨਾਲ ਸਿਟਰਸ ਅਸਟੇਟ ਅਬੋਹਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਮਹੀਨਾ ਨਵੰਬਰ 2021 ਤਹਿਤ ਵੋਟਾਂ ਦੀ ਸਰਸਰੀ ਸੁਧਾਈ ਦੀ ਚਲ ਰਹੀ ਮੁਹਿੰਮ ਬਾਰੇ ਵੀ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਕੈਂਪ ਵਿੱਚ ਆਏ ਬਾਗਬਾਨੀ ਮਾਹਰ ਡਾ. ਸ਼ੋਪਤ ਰਾਮ ਇੰਚਾਰਜ ਮਿੱਟੀ/ਪੱਤਾ ਪਰਖ ਪ੍ਰੋਯਗਸ਼ਾਲਾ ਸਿਟਰਸ ਅਸਟੇਟ ਅਬੋਹਰ ਵੱਲੋਂ ਜਮੀਨ ਵਿੱਚੋਂ ਮਿੱਟੀ ਦੇ ਸੈਂਪਲ ਲੈਣ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨੇ ਨਿੰਬੂ ਜਾਤੀ ਫਲਾਂ ਦੇ ਬਾਗ ਲਈ ਲੋੜੀਂਦੇ ਖੁਰਾਕੀ ਤੱਤਾਂ ਬਾਰੇ ਜਾਣਕਾਰੀ ਵੀ ਦਿੱਤੀ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਪੈਥਾਲੋਜੀ ਵੱਲੋਂ ਕੀੜੇ ਮਕੌੜੇ ਅਤੇ ਬਿਮਾਰੀਆਂ ਸਬੰਧੀ ਜਾਣਕਾਰੀ ਅਤੇ ਇਨ੍ਹਾਂ ਦੀ ਸੁੱਚਜੀ ਰੋਕਥਾਮ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਮੌਕੇ ਤੇ ਸਿਟਰਸ ਅਸਟੇਟ ਅਬੋਹਰ ਦੇ ਸ. ਤੇਜਿੰਦਰ ਸਿੰਘ ਬਾਗਬਾਨੀ ਤਕਨੀਕੀ ਸਹਾਇਕ, ਸ਼੍ਰੀ ਭੀਮ ਸੈਨ ਉਪ ਨਿਰੀਖਕ ਬਾਗਬਾਨੀ ਅਤੇ ਸ. ਹਰਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉੱਘੇ ਬਾਗਬਾਨਾਂ ਵੱਲੋਂ ਇਸ ਕੈਂਪ ਵਿੱਚ ਭਾਗ ਲਿਆ ਗਿਆ।

Show More

Related Articles

Leave a Reply

Your email address will not be published.

Back to top button