ਜ਼ਿਲ੍ਹਾ ਫ਼ਾਜ਼ਿਲਕਾ
Trending

ਖੂਈਆਂ ਸਰਵਰ ਵਿਖੇ ਸੰਵਿਧਾਨ ਦਿਵਸ ਮੌਕੇ ਮਹਿਲਾ ਸਸ਼ਕਤੀਕਰਨ ਮੇਲਾ ਕਰਵਾਇਆ

Organized Women Empowerment Fair on the occasion of Constitution Day at Khuiyan Sarwar

ਡਿਪਟੀ ਕਮਿਸ਼ਨਰ ਵੱਲੋਂ ਔਰਤਾਂ ਨੂੰ ਸਮਾਜਿਕ ਬਦਲਾਅ ਲਈ ਮੋਹਰੀ ਭੁਮਿਕਾ ਨਿਭਾਉਣ ਦਾ ਸੱਦਾ

ਫਾਜਿ਼ਲਕਾ, 27 ਨਵੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਦੀ ਅਗਵਾਈ ਵਿਚ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਖੂਈਆਂ ਸਰਵਰ ਵਿਖੇ ਸੰਵਿਧਾਨ ਦਿਵਸ ਮੌਕੇ ਅਜਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਮਹਿਲਾ ਸਸ਼ਕਤੀਕਰਨ ਮੇਲਾ ਕਰਵਾਇਆ ਗਿਆ। ਜਿਸ ਵਿਚ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ।

ਇਸ ਮੌਕੇ ਮਹਿਲਾ ਸਸ਼ਕਤੀਕਰਨ ਮੇਲੇ ਵਿਚ ਔਰਤਾਂ ਵੱਲੋਂ ਨਿੰਬੂ ਚਮਚ ਦੌੜ, ਸਧਾਰਨ ਦੌੜ, ਰੱਸਾ ਕੱਸੀ ਦੀਆਂ ਖੇਡ ਗਤਵਿਧੀਆਂ ਵਿਚ ਬਹੁਤ ਹੀ ਉਤਸਾਹ ਨਾਲ ਭਾਗ ਲਿਆ ਗਿਆ। ਜਦ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਨਾਲ ਜ਼ੁੜੇ ਸਵੈ ਸਹਾਇਤਾ ਸਮੂਹਾਂ ਵੱਲੋਂ ਆਪਣੇ ਸਮਾਨ ਦੇ ਸਟਾਲ ਲਗਾਏ ਗਏ ਅਤੇ ਸਖ਼ੀ ਕੇਂਦਰ ਵੱਲੋਂ ਵੀ ਆਪਣੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਿਨ੍ਹਾਂ ਔਰਤਾਂ ਤੇ ਬੱਚਿਆਂ ਵਿਚ ਪੋਸ਼ਣ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵੋਟਰ ਬਣਾਉਣ ਲਈ ਅਤੇ ਕੋਵਿਡ ਟੀਕਾਕਰਨ ਦੇ ਕੈਂਪ ਵੀ ਲਗਾਏ ਗਏ।

ਮੇਲੇ ਦੌਰਾਨ ਗਿੱਧੇ ਦੇ ਰੂਪ ਵਿਚ ਪੰਜਾਬੀ ਵਿਰਸੇ ਦੀ ਝਲਕ ਵੀ ਖਿੱਚ ਦਾ ਕੇਂਦਰ ਰਹੀ। ਜਦ ਕਿ ਔਰਤਾਂ ਨੇ ਆਪਣੇ ਰੋਜਮਰਾਂ ਦੇ ਜੀਵਨ ਤੋਂ ਹੱਟ ਕੇ ਵੱਖ ਵੱਖ ਗਤੀਵਿਧੀਆਂ ਵਿਚ ਸਿ਼ਰਕਤ ਕੀਤੀ। ਇਸ ਮੌਕੇ ਸ੍ਰੀ ਸਵਰਨ ਦਾਸ, ਰਿਟਾਇਰਡ ਵਿਜੀਲੈਂਸ ਡਾਇਰੈਕਟਰ ਵਿਸੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਕਿਹਾ ਕਿ ਔਰਤਾਂ ਦੀ ਸਮਾਜ ਵਿਚ ਬਹੁਤ ਹੀ ਅਹਿਮ ਭੂਮਿਕਾ ਹੈ ਅਤੇ ਔਰਤਾਂ ਨੂੰ ਸਮਾਜ ਵਿਚ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਅੱਗੇ ਆ ਕੇ ਇਕ ਨਵੀਂ ਦਿਸ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਔਰਤਾਂ ਤੇ ਆਪਸੀ ਮਿਲਵਰਤਨ, ਭਾਈਚਾਰਕ ਸਾਂਝ ਦੀ ਗੱਲ ਕਰਦਿਆਂ ਕਿਹਾ ਕਿ ਔਰਤਾਂ ਸਾਂਝੇ ਤੌਰ ਤੇ ਵੱਡੀਆਂ ਮੰਜਿਲਾ ਸਰ ਕਰ ਸਕਦੀਆਂ ਹਨ।

ਡਿਪਟੀ ਕਮਿਸ਼ਨਰ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਇੱਥੋਂ ਪ੍ਰਣ ਕਰਕੇ ਜਾਣ ਕੇ ਅਸੀਂ ਜਨਤਕ ਥਾਂਵਾਂ ਤੇ ਕੂੜਾਂ ਨਹੀਂ ਸੁੱਟਾਂਗੇ, ਖਰੀਦਦਾਰੀ ਲਈ ਜਾਂਦੇ ਸਮੇਂ ਘਰ ਤੋਂ ਕਪੜੇ ਦਾ ਥੈਲਾ ਲੈ ਕੇ ਜਾਵਾਂਗੇ ਅਤੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਆਪਣੇ ਪਰਿਵਾਰਾਂ ਨੂੰ ਜਾਗਰੂਕ ਕਰਾਂਗੇ। ਇਸ ਮੌਕੇ ਕੋਵਿਡ ਦੇ ਸੰਭਾਵਿਤ ਖਤਰੇ ਤੋਂ ਸੁਚੇਤ ਕਰਦਿਆਂ ਸਭ ਨੂੰ ਟੀਕਾਕਰਨ ਕਰਵਾਉਣ, ਸਾਰੇ ਯੋਗ ਨਾਗਰਿਕਾਂ ਨੂੰ ਵੋਟਾਂ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਮਹਿਲਾਵਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ।

ਇਸ ਤੋਂ ਪਹਿਲਾਂ ਜਿ਼ਲ੍ਹਾਂ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਹਰਦੀਪ ਕੌਰ ਨੇ ਸਭ ਨੂੰ ‘ਜੀ ਆਇਆਂ ਨੂੰ’ ਕਿਹਾ ਅਤੇ ਆਪਣੇ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ। ਤਹਿਸੀਲ ਭਲਾਈ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਨੇ ਸਭ ਦਾ ਧੰਨਾਵਦ ਕੀਤਾ ਅਤੇ ਜਿ਼ਲ੍ਹੇ ਵਿਚ ਚਲਾਏ ਜਾ ਰਹੇ ਨਸ਼ਾ ਮੁਕਤ ਅਭਿਆਨ ਦੀ ਜਾਣਕਾਰੀ ਵੀ ਦਿੱਤੀ। ਸੀਡੀਪੀਓ ਸ੍ਰੀਮਤੀ ਸੰਜੂ ਨੇ ਇਸ ਮੇਲੇ ਦਾ ਸਫਲ ਆਯੌਜਨ ਕਰਨ ਵਿਚ ਅਹਿਮ ਭੁਮਿਕਾ ਨਿਭਾਈ। ਇਸ ਮੌਕੇ ਖੂਈਆਂ ਸਰਵਰ ਦੀ ਸਰਪੰਚ ਸ੍ਰੀਮਤੀ ਸੁਨੀਤਾ ਰਾਣੀ ਵਿਸੇਸ਼ ਤੌਰ ਤੇ ਹਾਜਰ ਰਹੇ।

Show More

Related Articles

Leave a Reply

Your email address will not be published. Required fields are marked *

Back to top button