ਜ਼ਿਲ੍ਹਾ ਫ਼ਾਜ਼ਿਲਕਾ

ਪੰਜਾਬ ਦੇ ਰਾਜਪਾਲ ਪਹੁੰਚੇ ਫਾਜ਼ਿਲਕਾ ਦੀ “ਸਾਦਕੀ ਚੌਂਕੀ”, ਜਵਾਨਾਂ ਦੀ ਕੀਤੀ ਹੌਂਸਲਾਂ ਅਫਜਾਈ

Punjab Governor Arrives In Fazilka's "Sadki Chowki", Encourages Troops.

ਕਿਹਾ “ਦੇਸ਼ ਨੂੰ ਆਪਣੇ ਜਵਾਨਾਂ ਦੇ ਮਾਣ”, ਜਵਾਨਾਂ ਨਾਲ ਬਿਤਾਈ ਦੁਪਹਿਰ

ਫਾਜਿ਼ਲਕਾ, 15 ਦਸੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਫਾਜਿ਼ਲਕਾ ਜਿ਼ਲ੍ਹੇ ਵਿਚ ਸੀਮਾ ਸੁਰੱਖਿਆ ਬੱਲ ਦੀ ਅਗਲੇਰੀ ਚੌਕੀ ਤੇ ਪਹੁੰਚ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਜਵਾਨਾਂ ਦੀ ਹੌਂਸਲਾਂ ਅਫਜਾਈ ਕੀਤੀ।

ਇਸ ਮੌਕੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਰਾਜਪਾਲ ਨੇ ਕਿਹਾ ਕਿ ਦੇਸ਼ ਦਾ ਸਾਰਾ ਅਵਾਮ ਚੈਨ ਦੀ ਜਿੰਦਗੀ ਜਿਉਂਦਾ ਹੈ ਕਿਉਂਕਿ ਸਾਡੇ ਬਹਾਦਰ ਜਵਾਨ ਦੇਸ਼ ਦੀ ਰਾਖੀ ਲਈ ਦਿਨ ਰਾਤ ਮੁਸਤੈਦੀ ਨਾਲ ਤਾਇਨਾਤ ਹਨ।ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ ਆਪਣੇ ਜਵਾਨਾਂ ਤੇ ਫਖ਼ਰ ਕਰਦਾ ਹੈ।

ਰਾਜਪਾਲ ਨੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਰੱਖਿਆ ਸੇਵਾਵਾਂ ਵਿਚ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਣਾ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਤੁਸ਼ੀਂ ਭਾਗਸਾਲੀ ਹੋ ਜੋ ਤੁਹਾਨੂੰ ਦੇਸ਼ ਦੀ ਸੇਵਾ ਕਰਨ ਦਾ ਇਹ ਮੌਕਾ ਮਿਲਿਆ ਹੈ।”

ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦਾ ਆਪਣੀਆਂ ਰੱਖਿਆ ਸੈਨਾਵਾਂ ਪ੍ਰਤੀ ਦ੍ਰਿੜ ਵਿਸ਼ਵਾਸ਼ ਹੈ ਅਤੇ ਉਨ੍ਹਾਂ ਨੇ ਇਸ ਮੌਕੇ ਜਵਾਨਾਂ ਨੂੰ ਆਪਣਆਂ ਸੁਭਕਾਮਨਾਵਾਂ ਭੇਂਟ ਕੀਤੀਆਂ।ਇਸ ਮੌਕੇ ਉਨ੍ਹਾਂ ਨੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਜਲਪਾਨ ਗ੍ਰਹਿਣ ਕੀਤਾ।

ਇਸ ਮੌਕੇ ਰਾਜਪਾਲ ਵੱਲੋਂ ਸਰਹੱਦ ਤੇ ਤਾਇਨਾਤ ਜਵਾਨਾਂ ਨੂੰ ਫਲ ਵੀ ਭੇਂਟ ਕੀਤੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ, ਐਸਐਸਪੀ ਸ: ਹਰਮਨਬੀਰ ਸਿੰਘ ਗਿੱਲ ਅਤੇ ਬੀਐਸਐਫ ਤੋਂ ਏ.ਡੀ.ਜੀ. ਸ੍ਰੀ ਐਨ ਐਸ ਜਮਵਾਲ, ਮਿਸ ਸੋਨਾਲੀ ਮਿਸਰਾ ਆਈਜੀ ਬੀਐਸਐਫ, ਬੀਐਸਐਫ ਦੇ ਕਮਾਂਡੈਂਟ ਜੰਗਲੌਨ ਸਿੰਘਸਨ ਨੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਬੀਐਸਐਫ ਦੀ ਅਗਲੇਰੀ ਚੌਕੀ ਤੇ ਪੁੱਜਣ ਤੇ ਜੀ ਆਇਆਂ ਨੂੰ ਆਖਿਆ।ਇਸ ਮੌਕੇ ਰਾਜਪਾਲ ਵੱਲੋਂ ਇੱਥੇ ਇਕ ਪੌਦਾ ਵੀ ਲਗਾਇਆ ਗਿਆ।

ਇਸ ਮੌਕੇ ਰਾਜਪਾਲ ਵੱਲੋਂ ਜਿ਼ਲ੍ਹੇ ਦੇ ਇਤਿਹਾਸ, ਆਰਥਚਾਰੇ, ਮਹੱਤਵਪੂਰਨ ਥਾਂਵਾਂ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਗਈ। ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਵੱਲੋਂ ਮਹਾਤਮਾ ਗਾਂਧੀ ਪੇਂਡੂ ਰੋਜਗਾਰ ਗਰੰਟੀ ਕਾਨੂੰਨ (ਮਗਨਰੇਗਾ) ਤਹਿਤ ਪਿੱਛਲੇ ਸਾਲ 21 ਲੱਖ 93 ਹਜਾਰ ਦਿਹਾੜੀਆਂ ਦੀ ਸਿਰਜਣਾ ਕਰਕੇ ਅਤੇ 77.81 ਕਰੋੜ ਰੁਪਏ ਖਰਚ ਕਰਕੇ ਪੰਜਾਬ ਰਾਜ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ ਗਿਆ ਹੈ। ਜਦ ਕਿ ਪੋਸ਼ਣ ਅਭਿਆਨ ਵਿਚ ਫਾਜਿ਼ਲਕਾ ਜਿ਼ਲ੍ਹੇ ਦਾ ਰਾਜ ਵਿਚੋਂ ਰੈਕ ਚੌਥਾ ਹੈ।

ਇਸ ਮੌਕੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਜਿ਼ਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਦੀ ਸਮਾਜ ਦੇ ਹਰ ਇਕ ਯੋਗ ਵਿਅਕਤੀ ਤੱਕ ਪਹੁੰਚ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਬੱਚਾ ਸਕੂਲੀ ਪੜਾਈ ਵਿਚਾਲੇ ਨਾ ਛੱਡੇ ਅਤੇ ਸਕੂਲ ਵਿਚਾਲੇ ਛੱਡਣ ਦੀ ਦਰ ਨੂੰ ਸਿਫਰ ਦੇ ਪੱਧਰ ਤੱਕ ਘੱਟ ਕੀਤਾ ਜਾਵੇ।

ਇਸ ਮੌਕੇ ਏਡੀਸੀ ਜਨਰਲ ਸ੍ਰੀ ਅਭੀਜੀਤ ਕਪਲਿਸ, ਏਡੀਸੀ ਵਿਕਾਸ ਸ੍ਰੀ ਨਵਲ ਰਾਮ, ਐਸਡੀਐਮ ਸ੍ਰੀ ਰਵਿੰਦਰ ਸਿੰਘ, ਸ੍ਰੀ ਅਮਿਤ ਗੁਪਤਾ, ਸ੍ਰੀ ਦੇਵ ਦਰਸ਼ਦੀਪ ਸਿੰਘ ਆਦਿ ਵੀ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button