ਐਨਡੀਆਰਐਫ ਵੱਲੋਂ ਫਾਜਿ਼ਲਕਾ ਜਿ਼ਲ੍ਹੇ ਵਿਚ 15 ਦਿਨ ਲਈ ਕੀਤਾ ਜਾ ਰਿਹਾ ਹੈ ਵਿਸੇਸ਼ ਸਰਵੇ
NDRF conducts special survey for 15 days in Fazilka district.

ਅਧਿਕਾਰੀਆਂ ਨਾਲ ਕੀਤੀ ਬੈਠਕ, 13 ਅਪ੍ਰੈਲ ਨੂੰ ਹੋਵੇਗੀ ਮੋਕ ਡਰਿੱਲ
ਫਾਜਿ਼ਲਕਾ, 7 ਅਪ੍ਰੈਲ (ਦੀ ਪੰਜਾਬ ਟੂਡੇ ਬਿਊਰੋ) ਕੌਮੀ ਆਪਦਾ ਮੋਚਨ ਬੱਲ (ਐਨਡੀਆਰਐਫ) ਵੱਲੋਂ ਫਾਜਿ਼ਲਕਾ ਜਿ਼ਲ੍ਹੇ ਵਿਚ ਇਕ 15 ਦਿਨ ਦਾ ਵਿਸੇਸ਼ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦਾ ਉਦੇਸ਼ ਐਨਡੀਆਰਐਫ ਵੱਲੋਂ ਫਾਜਿ਼ਲਕਾ ਦੇ ਭੁਗੋਲ ਸਬੰਧੀ ਪੂਰੀ ਜਾਣਕਾਰੀ ਇੱਕਤਰ ਕਰਨ ਦੇ ਨਾਲ ਜਿ਼ਲ੍ਹੇ ਵਿਚ ਕਿਸੇ ਵੀ ਆਫਤ ਨਾਲ ਨਜਿੱਠਣ ਲਈ ਉਪਲਬੱਧ ਸੰਸਾਧਨਾਂ ਦਾ ਅਧਿਐਨ ਕਰਨਾ ਹੈ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਕ ਬੈਠਕ ਤਹਿਸੀਲਦਾਰ ਸ੍ਰੀ ਸਿਸ਼ਪਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿਚ ਐਨਡੀਆਰਐਫ ਦੇ ਅਸਿਸਟੈਂਟ ਕਮਾਂਡੈਟ ਸਰਵਣਜੀਤ ਸਿੰਘ ਨੇ ਆਫਤ ਪ੍ਰਬੰਧਨ ਸਬੰਧੀ ਪੂਰੀ ਜਾਣਕਾਰੀ ਦਿੱਤੀ।
ਅਸਿਸਟੈਂਟ ਕਮਾਂਡੈਟ ਸਰਵਣਜੀਤ ਸਿੰਘ ਨੇ ਦੱਸਿਆ ਕਿ ਭੁਚਾਲ, ਹੜ੍ਹ ਜਾਂ ਹੋਰ ਵੱਡੀ ਆਫ਼ਤ ਮੌਕੇ ਐਨਡੀਆਰਐਫ ਵੱਲੋਂ ਲੋਕਾਂ ਨੂੰ ਬਚਾਉਣ ਲਈ ਅਭਿਆਨ ਚਲਾਇਆ ਜਾਂਦਾ ਹੈ। ਇਸ ਸਬੰਧੀ ਲੋਕਾਂ ਨੂੰ ਵੀ ਐਨਡੀਆਰਐਫ ਨੂੰ ਵੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ 10 ਅਪ੍ਰੈਲ ਤੱਕ ਫਾਜਿ਼ਲਕਾ ਉਪਮੰਡਲ ਵਿਚ 11 ਤੋਂ 15 ਤੱਕ ਜਲਾਲਾਬਾਦ ਅਤੇ 16 ਤੋਂ 19 ਅਪ੍ਰੈਲ ਤੱਕ ਅਬੋਹਰ ਉਪਮੰਡਲ ਵਿਚ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਵੀ ਆਪਦਾ ਪ੍ਰਬੰਧਨ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਇਸ ਦੌਰਾਨ 13 ਅਪ੍ਰੈਲ ਨੂੰ ਪਿੰਡ ਮੁਹਾਰ ਜਮਸੇਰ ਵਿਚ ਮੌਕ ਡਰਿੱਲ ਵੀ ਕਰਵਾਈ ਜਾਵੇਗੀ ਤਾਂ ਜ਼ੋ ਹੜ੍ਹਾਂ ਦੀ ਕਿਸੇ ਵੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਸਾਰੇ ਵਿਭਾਗਾਂ ਵਿਚ ਬਿਹਤਰ ਤਾਲਮੇਲ ਕਰਵਾਇਆ ਜਾ ਸਕੇ ਅਤੇ ਪੂਰੀ ਰਿਹਰਸਲ ਕੀਤੀ ਜਾ ਸਕੇ। ਇਸ ਮੌਕੇ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ, ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।