ਜ਼ਿਲ੍ਹਾ ਫ਼ਾਜ਼ਿਲਕਾ
Trending

ਪੰਜਾਬੀ ਭਾਸ਼ਾ ਐਕਟ ਨੂੰ ਪੰਜਾਬ ਵਿੱਚ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਨੂੰ ਲਿਖਿਆ ਮੰਗ ਪੱਤਰ

Letter to the Chief Minister for implementation of Punjabi Language Act in Punjab

ਸਰਕਾਰਾਂ ਵੱਲੋਂ ਕੋਈ ਧਿਆਨ ਨਾ ਦੇਣ ਕਰਕੇ ਪੰਜਾਬੀ ਭਾਸ਼ਾ ਆਪਣੇ ਰਾਜ ਵਿੱਚ ਹੋਈ ਬੇਗਾਨੀ: ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ

ਫਾਜ਼ਿਲਕਾ 7 ਅਪ੍ਰੈਲ, (ਦੀ ਪੰਜਾਬ ਟੂਡੇ ਬਿਊਰੋ) ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪੰਜਾਬ ਦੇ ਸਮੂਹ ਸਰਕਾਰੀ ਦਫ਼ਤਰਾਂ ਵਿੱਚ ਲਾਗੂ ਕਰਨ ਲਈ ਪੰਜਾਬ ਰਾਜ ਭਾਸ਼ਾ ਐਕਟ, 1967 ਜੋ ਕਿ ਪੰਜਾਬ ਦੇ ਰਾਜਪਾਲ ਵੱਲੋਂ 29 ਦਸੰਬਰ 1967 ਨੂੰ ਮਨਜ਼ੂਰ ਕਰਕੇ ਲਾਗੂ ਕੀਤਾ ਗਿਆ ਸੀ। ਜਿਸ ਦੇ ਤਹਿਤ ਪੰਜਾਬੀ ਭਾਸ਼ਾ ਪੂਰੇ ਪੰਜਾਬ ਰਾਜ ਵਿੱਚ ਫੌਰੀ ਤੌਰ ਤੇ ਲਾਗੂ ਕੀਤੀ ਜਾਣੀ ਸੀ, ਪਰ ਸਮੇਂ ਦਰ ਸਮੇਂ ਆਈਆ ਸਰਕਾਰਾਂ ਵੱਲੋਂ ਇਸ ਵੱਲ ਕੋਈ ਧਿਆਨ ਨਾ ਦੇਣ ਕਰਕੇ ਅੱਜ ਪੰਜਾਬੀ ਭਾਸ਼ਾ ਆਪਣੇ ਰਾਜ ਵਿੱਚ ਹੀ ਬੇਗਾਨੀ ਹੋ ਕੇ ਰਹਿ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਾਨ-ਏ-ਖਾਲਸਾ ਗੱਤਕਾ ਅਕੈਡਮੀ (ਰਜਿ.) ਫਾਜ਼ਿਲਕਾ ਦੇ ਸੰਸਥਾਪਕ ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਨੇ ਪੰਜਾਬੀ ਭਾਸ਼ਾ ਐਕਟ ਨੂੰ ਪੰਜਾਬ ਵਿੱਚ ਲਾਗੂ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੂੰ ਲਿਖੇ ਪੱਤਰ ਵਿੱਚ ਕੀਤਾ।

ਫਾਜ਼ਿਲਕਾ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਸ਼ਾਨ-ਏ-ਖਾਲਸਾ ਗੱਤਕਾ ਅਕੈਡਮੀ (ਰਜਿ.) ਫਾਜ਼ਿਲਕਾ ਦੇ ਸੰਸਥਾਪਕ ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਨੇ ਕਿਹਾ ਕਿ ਸਾਡੀ ਸੰਸਥਾ ਵਲੋਂ ਪਿੱਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੋਂ ਪੰਜਾਬ ਰਾਜ ਭਾਸ਼ਾ ਐਕਟ, 1967 ਨੂੰ ਲਾਗੂ ਕਰਵਾਉਣ ਲਈ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕੇ ਇਸ ਤੋਂ ਪਹਿਲਾ ਵੀ ਸਾਡੀ ਸੰਸਥਾ ਵਲੋਂ ਕਈ ਵਾਰੀ ਮੰਗ ਪੱਤਰ ਲਿਖਿਆ ਗਿਆ ਹੈ, ਪਰ ਕਿਸੇ ਸਰਕਾਰ ਵਲੋਂ ਵੀ ਕੋਈ ਸੁਚਾਰੂ ਪ੍ਰਬੰਧ ਨਹੀਂ ਕੀਤੇ ਗਏ। ਪ੍ਰੋ. ਰਾਮਗੜ੍ਹੀਆ ਨੇ ਕਿਹਾ ਕੇ 111 ਦਿਨ ਦੇ ਮੁੱਖ ਮੰਤਰੀ ਰਹੇ ਸ. ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ 15 ਜ਼ਿਲ੍ਹੇਆਂ ‘ਚ ਭਾਸ਼ਾ ਵਿਭਾਗ ਦੇ ਦਫ਼ਤਰ ਖੋਲ੍ਹ ਕੇ ਪੰਜਾਬੀ ਬੋਲੀ ਸੰਬੰਧੀ ਆਪਣਾ ਬਣਦਾ ਫਰਜ਼ ਜ਼ਰੂਰ ਨਿਭਾਇਆ ਸੀ। ਜਿਸ ਤੇ ਸਾਨੂੰ ਪੰਜਾਬੀ ਬੋਲੀ ਬਣਦਾ ਮਾਣ ਸਨਮਾਨ ਦਿਤੇ ਜਾਣ ਦੀ ਆਸ ਜਾਗੀ ਸੀ।

ਪ੍ਰੋ. ਰਾਮਗੜ੍ਹੀਆ ਨੇ ਕਿਹਾ ਕੇ ਨਵੀਂ ਸਰਕਾਰ ਆਉਣ ਤੇ ਇਸ ਕੰਮ ਵਿੱਚ ਖੜ੍ਹੋਤ ਨਾ ਆਵੇ ਇਸ ਲਈ ਸਾਡੀ ਸੰਸਥਾ ਵਲੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਤੋਂ ਉਪਰੋਕਤ ਵਿਸ਼ੇ ਤੇ ਧਿਆਨ ਦਿੰਦੇ ਹੋਏ, ਸੰਬੰਧਿਤ ਅਫ਼ਸਰਾਂ ਦੀ ਡਿਊਟੀ ਲਗਾ ਕਿ ਰਾਜ ਸਰਕਾਰ ਦੇ ਸਾਰੇ ਦਫ਼ਤਰਾਂ, ਜਨਤਕ ਖੇਤਰ ਦੇ ਅਦਾਰਿਆਂ, ਬੋਰਡਾਂ ਅਤੇ ਸਥਾਨਕ ਸੰਸਥਾਵਾਂ ਅਤੇ ਰਾਜ ਸਰਕਾਰ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦਫ਼ਤਰਾਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅਧੀਨ ਸਾਰੀਆਂ ਸਿਵਲ ਅਦਾਲਤਾਂ, ਫੌਜਦਾਰੀ ਅਦਾਲਤਾਂ ਅਤੇ ਸਾਰੀਆਂ ਮਾਲ ਅਦਾਲਤਾਂ ਵਿੱਚ ਕੰਮ-ਕਾਜ ਪੰਜਾਬੀ ਭਾਸ਼ਾ ਵਿੱਚ ਕੀਤੇ ਜਾਣਾ ਲਾਜ਼ਮੀ ਕੀਤਾ ਜਾਵੇ।

ਇਸ ਮੌਕੇ ਜਸਕੀਰਤ ਸਿੰਘ, ਮ੍ਰਿਦੁਲ ਤਨੇਜਾ, ਜਗਮੀਤ ਸਿੰਘ, ਗੁਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਗੁਰਵਿੰਦਰ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ ਅਤੇ ਸ਼ਾਨ-ਏ-ਖਾਲਸਾ ਗੱਤਕਾ ਅਕੈਡਮੀ ਦੇ ਹੋਰ ਮੈਂਬਰ ਵੀ ਹਾਜ਼ਿਰ ਸਨ।

Show More

Related Articles

Leave a Reply

Your email address will not be published.

Back to top button