ਸਿੱਖਿਆ ਤੇ ਰੋਜ਼ਗਾਰਜ਼ਿਲ੍ਹਾ ਫ਼ਾਜ਼ਿਲਕਾ
Trending
ਯੂਥ ਫੈਸਟੀਵਲ ‘ਚ ਡੀ.ਏ.ਵੀ. ਕਾਲਜ਼ ਫਾਜ਼ਿਲਕਾ ਨੇ ਮਾਰੀਆ ਮੱਲਾਂ
DAV College Fazilka win prize at Youth Festival .

ਫਾਜ਼ਿਲਕਾ 10 ਦਸੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ/ਰਾਜਿੰਦਰ ਕੁਮਾਰ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਜਲਾਲਾਬਾਦ ‘ਚ ਕਰਵਾਏ ਜਾ ਰਹੇ ਜ਼ੋਨਲ-ਸੀ ਦੇ ਅੰਤਰ ਜੋਨਲ ਯੂਥ ਫੈਸਟੀਵਲ ‘ਚ ਡੀ.ਏ.ਵੀ ਕਾਲਜ ਫਾਜ਼ਿਲਕਾ ਨੇ ਪਹਿਲਾ ਦਿਨ ਆਪਣੇ ਨਾਮ ਕਰਕੇ ਇਲਾਕੇ ਵਿੱਚ ਕਾਲਜ਼ ਦਾ ਨਾਮ ਰੋਸ਼ਨ ਕੀਤਾ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਨੁਰਾਗ ਅਸੀਜਾ ਨੇ ਦੱਸਿਆ ਕਿ ਫੈਸਟੀਵਲ ਦੇ ਪਹਿਲੇ ਦਿਨ ਕਾਲਜ ਦੀ ਵਿਦਿਆਰਥਣ ਸਿਮਰਨ ਨੇ ਸੁੰਦਰ ਲਿਖਾਈ ‘ਚ ਪਹਿਲਾ, ਰੋਹਿਤ ਨੇ ਫੋਟੋਗ੍ਰਾਫੀ ‘ਚ ਪਹਿਲਾ, ਅਦਿਤੀ ਨੇ ਕਲਾਜ਼ ਮੇਕਿੰਗ ‘ਚ ਦੂਸਰਾ ਤੇ ਆਂਚਲ ਨੇ ਤੀਸਰਾ, ਅਨੁਸ਼ਕਾ ਨੇ ਸਟਿਲ ਲਾਈਫ ਅਤੇ ਲੋਕ ਗੀਤ ‘ਚ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਕਾਲਜ ਦੇ ਚੇਅਰਮੈਨ ਡਾਕਟਰ ਨਵਦੀਪ ਜਸੂਜਾ, ਯੂਥ ਫੈਸਟੀਵਲ ਇੰਚਾਰਜ ਪ੍ਰਿਆ ਸ਼ਰਮਾ, ਸਾਕਸ਼ੀ ਵਰਮਾ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿਤੀ ਅਤੇ ਚੰਗੇ ਭਵਿਖ ਲਈ ਅਸ਼ੀਰਵਾਦ ਦਿੱਤਾ।