ਸਿੱਖਿਆ ਤੇ ਰੋਜ਼ਗਾਰਜ਼ਿਲ੍ਹਾ ਫ਼ਾਜ਼ਿਲਕਾ
Trending

ਫਾਜਿਲਕਾ ਦੇ ਡੀ.ਏ.ਵੀ. ਬੀ.ਐਡ ਕਾਲਜ ਦੇ ਵਿਦਿਆਰਥੀਆਂ ਨੇ ਯੂਥ ਫੈਸਟੀਵਲ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

DAV of Fazilka B.Ed College students performed brilliantly in the Youth Festival.

ਫਾਜ਼ਿਲਕਾ 14 ਦਸੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਫਾਜ਼ਿਲਕਾ ਸ਼ਹਿਰ ਦੀ ਕਾਲਜ ਰੋਡ ਤੇ ਸਥਿਤ ਡੀ.ਏ.ਵੀ. ਕਾਲਜ ਆਫ ਐਜੂਕੇਨ, ਫਾਜ਼ਿਲਕਾ ਨੇ ਪੰਜਾਬ ਯੂਨਿਵਰਸਿਟੀ ਵਲੋ ਦੁਆਰਾ ਕਰਵਾਏ ਜਾ ਰਹੇ ਯੂਥ ਫੈਸਟੀਵਲ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 12 ਸਥਾਨ ਤੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਨੁਰਾਗ ਅਸੀਜਾ ਨੇ ਦਸਿਆ ਕਿ ਇਸ ਫੈਸਟੀਵਲ ‘ਚ ਕਾਲਜ ਦੇ ਲਗਭਗ 46 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚੋ ਕਾਲਜ ਨੇ 12 ਇਨਾਮ ਜਿੱਤੇ। ਇਨ੍ਹਾਂ ਮੁਕਾਬਲਿਆਂ ਦੌਰਾਨ ਦਸੂਤੀ ‘ਚ ਪ੍ਰਵੀਨ ਕੋਰ, ਫੋਟੋਗ੍ਰਾਫੀ ‘ਚ ਰੋਹਿਤ, ਸੁੰਦਰ ਲਿਖਾਈ ‘ਚ ਸਿਮਰਨ ਨੇ ਪਹਿਲਾ ਸਥਾਨ, ਜਦ ਕਿ ਕਲਾਜ ਮੇਕਿਂਗ ‘ਚ ਅਦਿਤੀ ਤੇ ਜਨਰਲ ਸਵਾਲ-ਜਵਾਬ ‘ਚ ਗੋਤਮ, ਸੋਨਮ, ਮਹਿਕ ਗ੍ਰੋਵਰ ਦੀ ਟੀਮ ਦੂਸਰੇ ਸਥਾਨ ਤੇ ਰਹੀ।

ਡਾ. ਅਸੀਜਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਥ ਫੈਸਟੀਵਲ ਮੁਕਾਬਲਿਆਂ ਵਿੱਚ ਲੋਕ ਗੀਤ ‘ਚ ਅਨੁਸ਼ਕਾ ਕੱਕੜ, ਕੋਲਾਜ ਮੇਕਿੰਗ ‘ਚ ਆਂਚਲ, ਸਟਿਲ ਲਾਇਫ ਡਰਾਇੰਗ ‘ਚ ਅਨੁਸ਼ਕਾ ਕੱਕੜ, ਹਿਸਟ੍ਰੋਨਿਕਸ ‘ਚ ਸ਼ਰਨਾਗਥ ਵਾਟਸ, ਛਿੱਕੂ ਮੇਕਿੰਗ ‘ਚ ਅਮਨਦੀਪ ਕੌਰ, ਇਨੂੰ ਮੇਕਿੰਗ ‘ਚ ਪੂਨਮ, ਫੁੱਲਕਾਰੀ ‘ਚ ਪ੍ਰਿਅੰਕਾ ਨੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਮੌਕੇ ਕਾਲਜ ਦੀ ਇਸ ਉਪਲਬਧੀ ਤੇ ਕਲਾਜ ਦੇ ਚੇਅਰਮੈਨ ਡਾ. ਨਵਦੀਪ ਜਸੂਜਾ, ਮੈਨੇਜਰ ਸ. ਆਤਮਾ ਸਿੰਘ ਸੇਖੋ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿਤੀ ਅਤੇ ਉਨ੍ਹਾਂ ਦੇ ਉਜਵਲ ਭੱਵਿਖ ਦੀ ਕਾਮਨਾ ਕੀਤੀ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਵਲੋਂ ਯੂਥ ਫੈਸਟੀਵਲ ਇੰਚਾਰਜ ਸਾਕਸ਼ੀ ਵਰਮਾ ਅਤੇ ਪ੍ਰਿਆ ਸ਼ਰਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਰਿੰਦਰ ਕੌਰ, ਪ੍ਰਿਆ ਸ਼ਰਮਾ, ਸਾਕਸ਼ੀ ਵਰਮਾ, ਰਾਕੇਸ਼ ਕੁਮਾਰ, ਹਰਭਜਨ ਜੋਸਨ, ਪੂਨਮ ਕੰਬੋਜ, ਪਰਮਪਾਲ ਸਿੰਘ ਵੀ ਹਾਜ਼ਿਰ ਸਨ।

Show More

Related Articles

Leave a Reply

Your email address will not be published.

Back to top button