ਸਿੱਖਿਆ ਤੇ ਰੋਜ਼ਗਾਰਜ਼ਿਲ੍ਹਾ ਫ਼ਾਜ਼ਿਲਕਾ

ਫਾਜਿ਼ਲਕਾ ਵਿਖੇ ਜ਼ਿਲ੍ਹਾ ਭਾਸ਼ਾ ਅਫ਼ਸਰ ਦਾ ਦਫ਼ਤਰ ਸਥਾਪਿਤ, ਲੋਕਾਂ ‘ਚ ਖੁਸ਼ੀ ਦੀ ਲਹਿਰ

Office of the District Language Officer established at Fazilka, a wave of happiness among the people.

ਭੁਪਿੰਦਰ ਉਤਰੇਜਾ ਨੇ ਸੰਭਾਲਿਆ ਅਹੁਦਾ

ਫਾਜਿ਼ਲਕਾ, 17 ਦਸੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਪੰਜਾਬ ਸਰਕਾਰ ਵੱਲੋਂ ਫਾਜਿ਼ਲਕਾ ਵਿਖੇ ਭਾਸ਼ਾ ਵਿਭਾਗ ਦਾ ਦਫ਼ਤਰ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸ੍ਰੀ ਭੁਪਿੰਦਰ ਉਤਰੇਜਾ ਦੀ ਅਗਵਾਈ ਵਿੱਚ ਜਿ਼ਲ੍ਹਾ ਭਾਸ਼ਾ ਦਫ਼ਤਰ ਵਿਖੇ ਇਕ ਸਾਦਾ ਪਰ ਪ੍ਰਭਾਵਸਾਲੀ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਤੇ ਬੋਲਦਿਆਂ ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਨੇ ਨਵ ਨਿਯੁਕਤ ਜਿ਼ਲ੍ਹਾ ਭਾਸ਼ਾ ਅਫ਼ਸਰ ਨੂੰ ਸੁਭ ਕਾਮਨਾਂਵਾਂ ਦਿੰਦਿਆਂ ਕਿਹਾ ਕਿ ਭਾਸ਼ਾ ਵਿਭਾਗ ਦੇ ਦਫ਼ਤਰ ਦੇ ਖੁਲਣ ਨਾਲ ਹੁਣ ਜਿ਼ਲ੍ਹੇ ਵਿਚ ਪੰਜਾਬੀ ਭਾਸ਼ਾ ਅਤੇ ਵਿਰਸੇ ਨੂੰ ਪ੍ਰਫੁਲਿਤ ਕਰਨ ਲਈ ਹੋਰ ਵਧੇਰੇ ਕੰਮ ਹੋ ਸਕੇਗਾ।

ਪੰਜਾਬੀ ਲੇਖਕ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਕਿਹਾ ਕਿ ਭਾਸ਼ਾ ਦਫ਼ਤਰ ਦੀ ਸਥਾਪਨਾ ਹੋਣਾ ਸਾਹਿਤਕ ਖੇਤਰ ਲਈ ਇਕ ਖੁਸ਼ ਖ਼ਬਰ ਹੈ। ਡੀਐਫਐਸਓ ਸ੍ਰੀ ਵਿਕਾਸ ਬੱਤਰਾ ਨੇ ਕਿਹਾ ਕਿ ਭੁਪਿੰਦਰ ਉਤਰੇਜਾ ਪਹਿਲਾਂ ਹੀ ਕਲਾ ਖੇਤਰ ਨਾਲ ਜ਼ੁੜੇ ਹੋਏ ਹਨ। ਇਸ ਲਈ ਉਨ੍ਹਾਂ ਦੇ ਬਤੌਰ ਭਾਸਾ ਅਫ਼ਸਰ ਫਾਜਿ਼ਲਕਾ ਜਿਲ੍ਹੇ ਵਿਚ ਆਉਣ ਨਾਲ ਪੰਜਾਬੀ ਮਾਂ ਬੋਲੀ ਪ੍ਰਫੁਲਿਤ ਹੋਵੇਗੀ।

ਇਸ ਮੌਕੇ ਪ੍ਰਿੰਸੀਪਲ ਸ੍ਰੀ ਕਸਮੀਰੀ ਲਾਲ, ਨਿਰਜੰਨ ਸਿੰਘ, ਡਿਪਟੀ ਕਮਿਸ਼ਨਰ ਦਫ਼ਤਰ ਤੋਂ ਸੁਪਰਡੈਂਟ ਮਨਜੀਤ ਸਿੰਘ ਅਤੇ ਜ਼ਸਵਿੰਦਰ ਕੌਰ, ਕੁਲਦੀਪ ਗਰੋਵਰ ਆਦਿ ਵੀ ਹਾਜਰ ਸਨ।

Show More

Related Articles

Leave a Reply

Your email address will not be published.

Back to top button