ਸਿੱਖਿਆ ਤੇ ਰੋਜ਼ਗਾਰ
‘2 ਅਗਸਤ’ ਨੂੰ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਸਾਰੇ ‘ਸਕੂਲ ਖੁੱਲਣਗੇ’

ਜ਼ਿਲਾ ਪ੍ਰਸ਼ਾਸਨ ਨੇ ਪਾਬੰਦੀਆਂ ਵਿੱਚ ਕੀਤਾ 10 ਅਗਸਤ ਤੱਕ ਵਾਧਾ
ਸ੍ਰੀ ਮੁਕਤਸਰ ਸਾਹਿਬ 01 ਅਗਸਤ (ਬਿਊਰੋ ਰਿਪੋਰਟ) ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਅਨੁਸਾਰ ਜ਼ਿਲੇ ਵਿੱਚ ਛੋਟਾਂ ਅਤੇ ਪਾਬੰਦੀਆਂ 10 ਅਗਸਤ 2021 ਤੱਕ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਜ਼ਿਲੇ ਦੇ ਸਾਰੇ ਸਕੂਲ 2 ਅਗਸਤ 2021 ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ, ਬਸ਼ਰਤੇ ਕਿ ਸਕੂਲਾਂ ਵਿੱਚ ਕੋਵਿਡ 19 ਤੋਂ ਬਚਾਅ ਲਈ ਜਾਰੀ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
ਹੁਕਮਾਂ ਅਨੁਸਾਰ ਜ਼ਿਲੇ ਦੇ ਸਾਰੇ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਸੂਬੇ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਰੀ ਕੀਤੀਆਂ ਹਦਾਇਤਾਂ ਜਿਵੇਂ ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਸਬੰਧੀ ਪਾਲਣਾ ਵੀ ਸਖਤੀ ਨਾਲ ਕਰਨੀ ਹੋਵੇਗੀ।