ਸਿੱਖਿਆ ਤੇ ਰੋਜ਼ਗਾਰਮਾਲਵਾ

ਕੈਪਟਨ ਦਿਆ ਸਿੰਘ ‘ਨੰਗਲ ਕਲਾਂ’ ਦੀ ਯਾਦ ‘ਚ ਕਰਵਾਏ ਜਿਲ੍ਹਾ ਪੱਧਰੀ ‘ਸੁੰਦਰ ਲਿਖਾਈ’ ਮੁਕਾਬਲੇ

ਮਾਨਸਾ, 8 ਅਗਸਤ (ਗੁਰਜੰਟ ਸਿੰਘ ਬਾਜੇਵਾਲੀਆ) ਜਗਜੀਤ ਸਿੰਘ ਰਿਟਾਇਰ ਪੰਜਾਬੀ ਮਾਸਟਰ ਵੱਲੋਂ ਆਪਣੇ ਪਰਿਵਾਰ ਦੇ ਸਹਿਯੋਗ ਅਤੇ ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਆਪਣੇ ਪਿਤਾ ਕੈਪਟਨ ਦਿਆ ਸਿੰਘ ‘ਨੰਗਲ ਕਲਾਂ’ ਦੀ ਯਾਦ ਨੂੰ ਸਮਰਪਿਤ ਪਹਿਲੀ ਤੋਂ ਪੰਜਵੀਂ ਅਤੇ ਛੇਵੀਂ ਤੋਂ ਬਾਰ੍ਹਵੀਂ ਦੇ ਮਾਨਸਾ ਜਿਲ੍ਹੇ ਨਾਲ ਸਬੰਧਤ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲੇ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਕਰਵਾਏ ਗਏ।

ਇਸ ਮੁਕਾਬਲੇ ਵਿੱਚ ਮਾਨਸਾ ਸ਼ਹਿਰ ਦੇ ਲਗਭਗ ਸਾਰੇ ਹੀ ਪ੍ਰਾਈਵੇਟ ਸਕੂਲ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ‘ਚ ਸੀਨੀਅਰ ਵਰਗ ਮੁਕਾਬਲੇ ਵਿੱਚ ਪੰਜਾਬੀ ਲਿਖਾਈ ‘ਚ ਰਮਨਦੀਪ ਕੌਰ ਸਰਕਾਰੀ ਸਕੂਲ ਕੋਟ ਧਰਮੂ ਨੇ ਪਹਿਲਾ ਸਥਾਨ, ਮਹਿਕਦੀਪ ਕੌਰ ਕੋਟ ਧਰਮੂ ਦੂਜਾ ਸਥਾਨ ਅਤੇ ਰਸਦੀਪ ਕੌਰ ਸ.ਸ.ਸ. ਖਾਰਾ ਤੀਜੇ ਸਥਾਨ ਤੇ ਰਹੇ। ਜਦ ਕਿ ਰਤੁਲ ਗਰਗ ਸਿੰਘਲ ਸਟਾਰ ਮਾਨਸਾ ਅਤੇ ਗੁਰਪ੍ਰੀਤ ਕੌਰ ਖਾਰਾ ਸਕੂਲ ਚੌਥੇ ਤੇ ਪੰਜਵੇਂ ਸਥਾਨ ਤੇ ਰਹੇ।

ਇਸ ਤਰ੍ਹਾਂ ਸੀਨੀਅਰ ਵਰਗ ਅੰਗਰੇਜੀ ਦੀ ਲਿਖਾਈ ਵਿੱਚ ਖੁਸ਼ਪ੍ਰੀਤ ਕੌਰ ਸ.ਹ.ਸ. ਕੋਟ ਧਰਮੂ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਕੋਟ ਧਰਮੂ ਦੂਜਾ ਸਥਾਨ ਅਤੇ ਖੁਸ਼ਪ੍ਰੀਤ ਕੌਰ ਖਾਰਾ ਤੀਜਾ ਸਥਾਨ ਪ੍ਰਾਪਤ ਕੀਤਾ। ਜਦ ਕਿ ਹਰਮਨਦੀਪ ਕੌਰ ਕੋਟ ਧਰਮੂ ਅਤੇ ਰਣਜੀਤ ਸਿੰਘ ਵਿਦਿਆ ਭਾਰਤੀ ਸਕੂਲ ਮਾਨਸਾ ਕ੍ਰਮਵਾਰ ਚੌਥੇ ਤੇ ਪੰਜਵੇਂ ਸਥਾਨ ਤੇ ਰਹੇ।

ਇਸ ਮੌਕੇ ਕਲਮ ਨਾਲ ਹੋਏ ਮੁਕਾਬਲਿਆਂ ‘ਚ ਸਿਰਫ ਇੱਕ ਬੱਚੀ ਸਿਮਰਨਜੋਤ ਕੌਰ ਸ.ਸ.ਸ. ਮਾਨਸਾ ਗਰਲਜ ਸਕੂਲ ਨੇ ਭਾਗ ਲਿਆ, ਤੇ ਪਹਿਲਾ ਸਥਾਨ ਹਾਸਿਲ ਕੀਤਾ। ਜੂਨੀਅਰ ਗਰੁੱਪ ਪੰਜਾਬੀ ਮਨਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਿਦਿਆ ਭਾਰਤੀ ਸਕੂਲ ਮਾਨਸਾ ਪਹਿਲੇ ਸਥਾਨ, ਸਮਰਬੀਰ ਸਿੰਘ ਜੇ ਆਰ ਮਿਲੇਨੀਅਮ ਸਕੂਲ ਮਾਨਸਾ ਦੂਜਾ ਸਥਾਨ ਅਤੇ ਕੈਰਵੀ ਸਿੰਘਲ ਸਟਾਰ ਸਕੂਲ ਮਾਨਸਾ ਤੀਜਾ ਸਥਾਨ ਪ੍ਰਾਪਤ ਕੀਤਾ।

ਜੂਨੀਅਰ ਗਰੁੱਪ ਅੰਗਰੇਜੀ ਸੁੰਦਰ ਲਿਖਾਈ ‘ਚ ਹਨੀਸ਼ਾ ਗੁਪਤਾ ਸਿੰਘਲ ਸਟਾਰ ਸਕੂਲ ਮਾਨਸਾ ਨੇ ਪਹਿਲਾ, ਅਭਿਨਵ ਗਰਗ ਜੇ.ਆਰ. ਮਿਲੇਨੀਅਮ ਮਾਨਸਾ ਦੂਜਾ ਸਥਾਨ ਤੇ ਹੇਜਲ ਅਰੋੜਾ ਸਿੰਗਲ ਸਟਾਰ ਸਕੂਲ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦ ਕੇ ਸੰਦੀਪ ਗਰਗ ਜੇ.ਆਰ. ਮਿਲੇਨੀਅਮ ਸਕੂਲ, ਮਾਨਸਾ ਨੇ ਚੋਥਾ ਸਥਾਨ ਹਾਸਿਲ ਕੀਤਾ।

ਇਸ ਮੌਕੇ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਸ੍ਰ. ਤਰਨਜੀਤ ਸਿੰਘ ਉਰਫ ਬੌਬੀ ਵੱਲੋਂ ਜੇਤੂ ਬੱਚਿਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਪੀ.ਟੀ.ਆਈ. ਦੂਲੋਵਾਲ ਸਕੂਲ ਵੱਲੋਂ ਵੀ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ। ਅਮਰਜੀਤ ਕੌਰ ਸੁਪਰਵਾਈਜਰ ਪਤਨੀ ਜਗਜੀਤ ਸਿੰਘ ਵਲੋਂ ਜੇਤੂ ਬੱਚਿਆਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਮੁਕਾਬਲਿਆਂ ‘ਚ ਸ੍ਰ. ਬਲਵਿੰਦਰ ਬੱਪੀਆਣਾ, ਗੁਰਲਾਲ ਸਿੰਘ ਪੰਜਾਬੀ ਮਾਸਟਰ ਧਿੰਗੜ ਤੇ ਕਾਕਾ ਮਾਨ ਹੀਰੇਵਾਲ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ।

ਇਸ ਮੌਕੇ ਮੈਡਮ ਵਰਿੰਦਰ ਕੌਰ ਖਾਰਾ, ਮੈਡਮ ਪੂਨਮ ਰਾਣੀ, ਮੈਥ ਮਿਸਟ੍ਰੈੱਸ ਮੈਡਮ ਅਨੂ ਬਾਲਾ ਭੰਮੇ ਕਲਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਜਦ ਕਿ ਜਗਜੀਤ ਸਿੰਘ, ਸਮਸ਼ੇਰ ਸਿੰਘ, ਦਿਲਬਾਗ ਸਿੰਘ ਵੱਲੋ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ

Show More

Related Articles

Leave a Reply

Your email address will not be published. Required fields are marked *

Back to top button