ਫ਼ਿਲਮੀ ਦੁਨੀਆਂ
ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ‘ਐਕਸੀਲੈਂਸ ਇਨ ਸਿਨੇਮਾ ਐਵਾਰਡ’ ਨਾਲ ਸਨਮਾਨਿਤ
Actor Nawazuddin Siddiqui honored with 'Excellence in Cinema Award'

ਦੁਬਈ ‘ਚ ਆਯੋਜਿਤ ਫਿਲਮਫੇਅਰ ਮਿਡਲ ਈਸਟ ਅਚੀਵਰਸ ਨਾਈਟ ‘ਚ ਐਵਾਰਡ’ ਨਾਲ ਸਨਮਾਨਿਤ ਕੀਤਾ
ਮੁੰਬਈ 1 ਨਵੰਬਰ: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਨੂੰ ਸਿਨੇਮਾ ਵਿਚ ਉਨ੍ਹਾਂ ਦੇ ਯੋਗਦਾਨ ਲਈ ‘ਐਕਸੀਲੈਂਸ ਇਨ ਸਿਨੇਮਾ ਐਵਾਰਡ’ ਦਿਤਾ ਗਿਆ ਹੈ। ਦੱਸਣਯੋਗ ਹੈ ਕਿ ਨਵਾਜ਼ੂਦੀਨ ਸਿੱਦੀਕੀ ਨੂੰ ਹਿੰਦੀ ਸਿਨੇਮਾ ‘ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ‘ਐਕਸੀਲੈਂਸ ਇਨ ਸਿਨੇਮਾ ਐਵਾਰਡ’ ਦਿਤਾ ਗਿਆ ਹੈ।
ਦੁਬਈ ‘ਚ ਆਯੋਜਿਤ ਫਿਲਮਫੇਅਰ ਮਿਡਲ ਈਸਟ ਅਚੀਵਰਸ ਨਾਈਟ ‘ਚ ਨਵਾਜ਼ੂਦੀਨ ਨੂੰ ‘ਐਕਸੀਲੈਂਸ ਇਨ ਸਿਨੇਮਾ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਨਵਾਜ਼ੂਦੀਨ ਸਿੱਦੀਕੀ ਨੇ ਕਿਹਾ, ”ਇਕ ਕਲਾਕਾਰ ਲਈ ਦਰਸ਼ਕਾਂ ਦੇ ਪਿਆਰ ਅਤੇ ਉਸ ਦੇ ਕੰਮ ਦੀ ਤਾਰੀਫ਼ ਤੋਂ ਵੱਡਾ ਕੋਈ ਇਨਾਮ ਨਹੀਂ ਹੈ। ਦੁਬਈ ਵਿਚ ਮੇਰੇ ਲਈ ਇੰਨਾ ਪਿਆਰ ਦੇਖ ਕੇ ਮੈਂ ਖੁਸ਼ ਹਾਂ। (ANI)