ਫ਼ਿਲਮੀ ਦੁਨੀਆਂ

ਮਸ਼ਹੂਰ ਸਟਾਈਲਿਸਟ ਰੀਆ ਕਪੂਰ ਅਤੇ ਕਰਨ ਬੂਲਾਨੀ ਨੇ ਚੁੱਪ-ਚਾਪ ਕਰਵਾਇਆ ਵਿਆਹ, ਦੇਖੋ ਤਸਵੀਰਾਂ..

ਚੰਡੀਗੜ੍ਹ, 18 ਅਗਸਤ: ਮਸ਼ਹੂਰ ਸਟਾਈਲਿਸਟ ਤੇ ਸੋਨਮ ਕਪੂਰ ਦੀ ਭੈਣ ਰੀਆ ਕਪੂਰ ਨੇ ਆਪਣੇ ਦੋਸਤ ਕਰਨ ਬੂਲਾਨੀ ਨਾਲ 14 ਅਗਸਤ ਨੂੰ ਉਸਦੀ ਜੁਹੂ ਸਥਿਤ ਰਿਹਾਇਸ਼ ‘ਤੇ ਇੱਕ ਸਾਦੇ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਸਮਾਰੋਹ ਵਿੱਚ ਸਿਰਫ ਪਰਿਵਾਰਕ ਮੈਂਬਰ ਅਤੇ ਦੋਵਾਂ ਦੇ ਕਰੀਬੀ ਦੋਸਤ ਹੀ ਹਾਜ਼ਰ ਹੋਏ। ਇਸ ਦੀ ਜੰਕਰੋ ਸੋਨਮ ਕਪੂਰ ਵਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫੋਟੋ ਅੱਪਲੋਡ ਕਰਕੇ ਦਿੱਤੀ।

ਇਸ ਮੌਕੇ ਨਵੀਂ ਵਿਆਹੀ ਦੁਲਹਨ ਰੀਆ ਕਪੂਰ ਨੂੰ ਆਪਣੇ ਵਿਆਹ ‘ਚ ਬੇਜ ਰੰਗ ਦੀ ਸਾੜੀ ਪਹਿਨੀ ਵੇਖੀ ਗਈ ਅਤੇ ਉਸ ਵਲੋਂ ਸੀਮਤ ਗਹਿਣਿਆਂ ਅਤੇ ਘੱਟੋ-ਘੱਟ ਮੇਕਅਪ ਦੀ ਚੋਣ ਕੀਤੀ। ਜ਼ਿਕਰਯੋਗ ਹੈ ਕਿ ਫੈਸ਼ਨ ਸਟਾਈਲਿਸਟ ਰੀਆ ਕਪੂਰ ਤੇ ਕਰਨ ਬੂਲਾਨੀ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਸਨ।

Show More

Related Articles

Leave a Reply

Your email address will not be published.

Back to top button