ਦੁਕਾਨਦਾਰ ਆਪਣਾ ਖਾਣ ਪੀਣ ਵਾਲੀਆ ਚੀਜਾਂ ਦੇ ਲਾਇਸੈਂਸ ਜ਼ਰੂਰ ਬਣਵਾਉਣ: ਹਰਵਿੰਦਰ ਸਿੰਘ
Shopkeepers must get their food and beverage licenses: Harwinder Singh

ਫਿਰੋਜਪੁਰ 2 ਨਵੰਬਰ (ਅਸ਼ੋਕ ਭਾਰਦਵਾਜ) ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਰੇ ਦੁਕਾਨਦਾਰ ਆਪਣਾ ਲਾਇਸੈਂਸ ਜ਼ਰੂਰ ਬਣਵਾਉਣ। ਉਨ੍ਹਾਂ ਕਿਹਾ ਕਿ ਲਾਇਸੈਂਸ ਬਣਾਉਣ ਲਈ FSSAI ਵੈੱਬਸਾਈਟ ਤੇ ਚੈੱਕ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਕੋਈ ਵੀ ਮਠਿਆਈ ਜਾਂ ਖਾਣ ਪੀਣ ਵਾਲੀ ਚੀਜ਼ ਬਣਾਉਣ ਲਈ ਸਾਫ ਸਫਾਈ ਦਾ ਖਾਸ ਪ੍ਰਬੰਧ ਕੀਤਾ ਜਾਵੇ। ਭੋਜਨ ਤਿਆਰ ਕਰਨ ਲਈ ਸਾਫ ਸੁਥਰੀ ਸਮੱਗਰੀ ਅਤੇ ਸਾਫ ਪਾਣੀ ਦੀ ਹੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਮਿਠਾਈ ਜਾਂ ਭੋਜਨ ਤਿਆਰ ਕਰਨ ਤੋਂ ਬਾਅਦ ਫਰਿੱਜ ਜਾਂ ਠੰਢੇ ਤਾਪਮਾਨ ਤਾਪਮਾਨ ਵਾਲੀ ਸਹੂਲਤ ਵਿਚ ਰੱਖਿਆ ਜਾਵੇ। ਉਨ੍ਹਾਂ ਕਿਹਾ ਤਲਣ ਲਈ ਵਰਤੇ ਜਾਣ ਵਾਲੇ ਤੇਲ ਨੂੰ ਸਮੇਂ ਸਮੇਂ ਤੇ ਬਦਲ ਲਿਆ ਜਾਵੇ, ਕਿਉਂਕਿ ਤਲਣ ਵਾਲੇ ਤੇਲ ਨੂੰ ਜ਼ਿਆਦਾ ਦੇਰ ਤਕ ਵਰਤਣ ਤੇ ਟਰਾਂਸਫੈਟ ਦੀ ਉਪਜ ਹੁੰਦੀ ਹੈ, ਜਿਸ ਤੋਂ ਦਿਲ ਸੰਬੰਧੀ ਬੀਮਾਰੀਆਂ ਲੱਗਦੀਆਂ ਹਨ।
ਇਸ ਮੌਕੇ ਸਿਹਤ ਵਿਭਾਗ ਨੇ ਕਿਹਾ ਕਿ ਮੱਖੀ ਮੱਛਰ ਤੋਂ ਭੋਜਨ ਦਾ ਬਚਾਅ ਕਰ ਕੇ ਰੱਖਿਆ ਜਾਵੇ ਅਤੇ ਸਰਕਾਰ ਵਲੋਂ ਜਾਰੀ ਕੀਤੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਲੇਬਰ ਵਾਲੇ ਕਰਮਚਾਰੀਆਂ ਦਾ ਟੀਕਾ ਕਰਣ ਕਰਵਾਇਆ ਜਾਵੇ। ਕੰਮ ਕਰਨ ਵਾਲੀ ਲੇਬਰ ਮੂੰਹ ਤੇ ਮਾਸਕ ਅਤੇ ਸਿਰ ਕਵਰ ਕਰਕੇ ਹੀ ਭੋਜਨ ਬਣਾਉਣ ਅਤੇ BEST BEFORE DISPLAY ਕੀਤੀ ਜਾਵੇ।