ਸਿਹਤਮਾਲਵਾ
Trending

ਡੇਂਗੂ ਦੀ ਰੋਕਥਾਮ ਲਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਸਪਰੇਅ ਕਰਕੇ ਲੋਕਾਂ ਨੂੰ ਕੀਤਾ ਜਾਗਰੂਕ

Awareness created by spraying in different parts of the city for prevention of dengue

ਫਿਰੋਜਪੁਰ 10 ਨਵੰਬਰ (ਅਸ਼ੋਕ ਭਾਰਦਵਾਜ) ਸਿਵਲ ਸਰਜਨ ਡਾ. ਰਜਿੰਦਰ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਪੀਡੀਮੋਲੋਜਿਸਟ ਰਾਕੇਸ਼ ਪੋਲ, ਯੁਵਰਾਜ ਨਾਰੰਗ ਅਤੇ ਡਾ. ਹਰਵਿੰਦਰ ਕੌਰ ਦੇ ਹੁਕਮਾਂ ਸਦਕਾ ਅਸਿਸਟੈਂਟ ਮਲੇਰੀਆ ਅਫ਼ਸਰ ਹਰਮੇਸ਼ ਚੰਦਰ ਦੀ ਅਗਵਾਈ ਹੇਠ ਜਤਿੰਦਰ ਸਿੰਘ ਅਤੇ ਨਰਿੰਦਰ ਸ਼ਰਮਾ ਦੀ ਟੀਮ ਨੇ ਗੋਲਡਨ ਇਨਕਲੇਵ ਏਕਤਾ ਨਗਰ, ਕੁੰਦਨ ਨਗਰ, ਦਸਮੇਸ਼ ਨਗਰੀ ਡੇਂਗੂ ਪੌਸ਼ਟਿਕ ਕੇਸਾਂ ਦੇ ਸਬੰਧ ਵਿੱਚ ਵੱਖ-ਵੱਖ ਥਾਵਾਂ ਤੇ ਡੇਂਗੂ ਦੇ ਲਾਰਵੇ ਦੀ ਭਾਲ ਕੀਤੀ ਗਈ ਅਤੇ ਡੇਂਗੂ ਪੌਸ਼ਟਿਵ ਕੇਸਾਂ ਦੇ ਘਰਾਂ ਦੇ ਆਲੇ ਦੁਆਲੇ ਸਪਰੇਅ ਕੀਤੀ ਗਈ।

ਇਸ ਦੌਰਾਨ ਨਰਿੰਦਰ ਸ਼ਰਮਾ ਨੇ ਡੇਂਗੂ ਦੇ ਵੱਧ ਰਹੇ ਕੇਸਾਂ ਦੇ ਸਬੰਧ ਵਿਚ ਗੋਲਡਨ ਇਨਕਲੇਵ ਅਤੇ ਦਸਮੇਸ਼ ਨਗਰੀ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਡੇਂਗੂ ਦਾ ਲਾਰਵਾ ਫਰਿੱਜਾਂ ਦੀਆਂ ਟਰੇਆਂ ਵਿੱਚੋ ਮਿਲ ਰਿਹਾ ਹੈ, ਜਿਸ ਨਾਲ ਡੇਂਗੂ ਦੇ ਮਰੀਜ਼ ਬਹੁਤ ਵਧ ਰਹੇ ਹਨ।

ਇਸ ਮੌਕੇ ਹਰਮੇਸ਼ ਚੰਦਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਫਰਿੱਜਾਂ ਦੀਆਂ ਟਰੇਆਂ ਅਤੇ ਕੂਲਰਾਂ ਨੂੰ ਪਾਣੀ ਕੱਢ ਕੇ ਸਾਫ਼ ਕਰਕੇ ਰੱਖੋ। ਪਾਣੀ ਦੀਆ ਟੈਂਕੀਆਂ ਨੂੰ ਢੱਕ ਕੇ ਰੱਖੋ ਅਤੇ ਪੁਰਾਣੇ ਕਬਾੜ ਦੇ ਸਾਮਾਨ ਨੂੰ ਛੱਤ ਉਪਰ ਖੁੱਲ੍ਹੇਆਮ ਨਾ ਰੱਖੋ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਡੇਂਗੂ ਬੁਖਾਰ ਹੋ ਜਾਂਦਾ ਹੈ ਤਾਂ ਆਪਣਾ ਇਲਾਜ ਅਤੇ ਟੈਸਟ ਸਿਵਲ ਹਸਪਤਾਲ ਵਿਖੇ ਬਿਲਕੁਲ ਫਰੀ ਕਰਵਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Back to top button