ਸੀਨੀਅਰ ਪੱਤਰਕਾਰ ਤੇ ਸਮਾਜ ਸੇਵੀ ਸਤੀਸ਼ ਢੀਂਗੜਾ ਬਣੇ ਸੋਸਾਇਟੀ ਦੇ 433ਵੇਂ ਨੇਤਰਦਾਨੀ
Senior Journalist and Social Worker Satish Dhingra Becomes Society's 433rd Eye Donor.

ਫਾਜ਼ਿਲਕਾ, 2 ਦਸੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਜ਼ਿਲਾ ਫਾਜ਼ਿਲਕਾ ਦੇ ਸੀਨੀਅਰ ਪੱਤਰਕਾਰ ਅਤੇ ਪ੍ਰੈੱਸ ਕੌਂਸਲ ਫਾਜ਼ਿਲਕਾ ਦੇ ਜਨਰਲ ਸਕੱਤਰ ਸਮਾਜ ਸੇਵੀ ਸਤੀਸ਼ ਢੀਂਗੜਾ ਦਾ ਅੱਜ 65 ਸਾਲ ਦੀ ਉਮਰ ਵਿੱਚ ਸਵੇਰੇ 6 ਵਜੇ ਸੰਖੇਪ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।
ਸ਼੍ਰੀ ਢੀਂਗੜਾ ਸ਼ਿਵਪੁਰੀ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ, ਪੈਸਟੀਸਾਈਡ ਐਸੋਸੀਏਸ਼ਨ ਫਾਜ਼ਿਲਕਾ ਦੇ ਸਾਬਕਾ ਪ੍ਰਧਾਨ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਰਗਰਮ ਸਹਿਯੋਗੀ ਸਨ। ਉਨ੍ਹਾਂ ਦੀ ਧਰਮ ਪਤਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਦੀ ਅਰਥ ਸ਼ਾਸਤਰ ਲੈਕਚਰਾਰ ਸ੍ਰੀਮਤੀ ਚਾਂਦ ਕੁਮਾਰੀ, ਪੁੱਤਰ ਇੰਜਨੀਅਰ ਸਰਵੇਸ਼ਠ ਢੀਂਗੜਾ, ਨੂੰਹ ਆਂਚਲ ਢੀਂਗੜਾ, ਜਵਾਈ ਮਨੀਸ਼ ਠਕਰਾਲ ਅਤੇ ਪੁੱਤਰੀ ਪੱਲਵੀ ਢੀਂਗੜਾ ਠਕਰਾਲ ਨੇ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟਾਈ।
ਇਸ ਮੌਕੇ ਡਾ: ਮਨੋਹਰ ਲਾਲ ਸੁਖੀਜਾ ਨੇ ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਦੇ ਪ੍ਰਧਾਨ ਸ਼ਸ਼ੀਕਾਂਤ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਸੁਸਾਇਟੀ ਦੇ ਅੱਖਾਂ ਦਾਨ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ ਦੀ ਅਗਵਾਈ ਹੇਠ ਸੁਸਾਇਟੀ ਦੇ ਅਹੁਦੇਦਾਰਾਂ ਜਿਨ੍ਹਾਂ ਵਿਚ ਮੀਤ ਪ੍ਰਧਾਨ ਸ੍ਰੀਮਤੀ ਮੋਨਾ ਕਟਾਰੀਆ, ਵਿਜੇ ਸਿੰਗਲਾ, ਮੀਡੀਆ ਸਕੱਤਰ ਰਾਕੇਸ਼ ਗਿਲਹੋਤਰਾ, ਸਕੱਤਰ ਅਵਨੀਸ਼ ਸਚਦੇਵਾ, ਡਾ: ਸੰਦੀਪ ਗੋਇਲ ਅਤੇ ਸਚਿਨ ਦਾਮੜੀ ਨੇ ਢੀਂਗੜਾ ਦੀਆਂ ਅੱਖਾਂ ਦਾਨ ਕੀਤੀਆਂ ਅਤੇ ਉਹਨਾਂ ਦੇ ਕੋਰਨੀਆ ਨੂੰ ਤੁਰੰਤ ਟ੍ਰਾਂਸਪਲਾਂਟ ਲਈ ਪੁਨਰਜੋਤ ਆਈ ਬੈਂਕ ਸੋਸਾਇਟੀ, ਲੁਧਿਆਣਾ ਨੂੰ ਭੇਜਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੀਡੀਆ ਸਕੱਤਰ ਰਾਕੇਸ਼ ਗਿਲਹੋਤਰਾ ਨੇ ਦੱਸਿਆ ਕਿ ਸਤੀਸ਼ ਢੀਂਗੜਾ ਸੁਸਾਇਟੀ ਦੇ 433ਵੇਂ ਨੇਤਰਦਾਨੀ ਬਣੇ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿੱਚ ਪਿਛਲੇ 10 ਦਿਨਾਂ ਵਿੱਚ ਲੰਮੇ ਵਕਫ਼ੇ ਤੋਂ ਬਾਅਦ ਸੁਸਾਇਟੀ ਵੱਲੋਂ ਕੀਤਾ ਗਿਆ ਇਹ ਦੂਜਾ ਅੱਖਾਂ ਦਾ ਦਾਨ ਹੈ। ਸੁਸਾਇਟੀ ਦੇ ਮੈਂਬਰਾਂ ਨੇ ਢੀਂਗੜਾ ਦੇ ਅੰਤਿਮ ਸੰਸਕਾਰ ਮੌਕੇ ਅੱਖਾਂ ਦਾਨ ਕਰਨ ਵਾਲੇ ਨੂੰ ਚਾਦਰ ਅਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ।