ਸਿਹਤ

ਪੰਜਾਬ ਏਡਜ਼ ਕੰਟਰੋਲ ਇੰਪਲਾਈਜ ਵੈੱਲਫ਼ੇਅਰ ਐਸੋਸੀਏਸ਼ਨ 17 ਨੂੰ ਕਰੇਗੀ ਮੁੱਖ ਮੰਤਰੀ ਦੀ ਰਿਹਾਇਸ ਦਾ ਘਿਰਾਓ: ਪ੍ਰਧਾਨ ਪਟਿਆਲਾ

ਜੰਡਿਆਲਾ ਗੁਰੂ, 5 ਅਗਸਤ (ਵਰੁਣ ਸੋਨੀ) ਅੱਜ ਪੰਜਾਬ ਏਡਜ ਕੰਟਰੌਲ ਇੰਪਲਾਈਜ ਵੈਲਫੇਅਰ ਐਸੋਸੀਏਸਨ ਦੇ ਪੰਜਾਬ ਭਰ ਦੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਲੁਧਿਆਣਾ ਵਿਖੇ ਐਸੋਸੀਏਸਨ ਦੇ ਮੁੱਖ ਦਫਤਰ ਵਿਖੇ ਹੋਈ। ਜਿਸ ਵਿੱਚ ਸਰਕਾਰ ਦੀ ਰੈਗੂਲਰ ਕਰਨ ਦੀ ਪਾਲਿਸੀ ਦੀ ਨਿਖੇਧੀ ਕੀਤੀ ਗਈl

ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਹਿੰਦਰਪਾਲ ਸਿੰਘ ਪਟਿਆਲਾ ਨੇ ਸਰਕਾਰ ਤੇ ਨਿਸਾਨੇ ਸਾਧਦਿਆ ਕਿਹਾ ਕਿ ਪੰਜ ਸਾਲ ਲਾਰਿਆਂ ਵਿੱਚ ਰੱਖਣ ਤੋੰ ਬਆਦ ਸਰਕਾਰ ਨੇ ਮੁਲਾਜਮਾ ਦੇ ਰੈਗੂਲਰ ਹੋਣ ਲਈ ਅਜਿਹੀਆਂ ਸਰਤਾਂ ਰੱਖ ਦਿੱਤੀਆਂ ਹਨ। ਜਿਹਨਾ ਅਨੁਸਾਰ 66000 ਤਾਂਂ ਕੀ 6600 ਮੁਲਾਜਮ ਵੀ ਰੈਗੂਲਰ ਨਹੀ ਹੋ ਸਕਣਗੇ ਅਤੇ ਇਹ ਸਿਰਫ਼ ਤੇ ਸਿਰਫ਼ ਚੋਣ ਸਟੰਟ ਬਣ ਕੇ ਰਹਿ ਜਾਵੇਗਾ।

ਉਪ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਏਡਜ ਕੰਟਰੋਲ ਇੰਪਲਾਈਜ ਵੈੱਲਫ਼ੇਅਰ ਐਸੋਸੀੇਏਸਨ ਵੱਲੋੰ ਲੰਬੇ ਸਮੇੰ ਤੋੰ ਰੈਗੂਲਰ ਹੋਣ ਲਈ ਸੰਘਰਸ ਕੀਤਾ ਜਾ ਰਿਹਾ ਹੈ। ਜਿਸ ਦੇ ਸੰਦਰਭ ਵਿੱਚ ਸਿਹਤ ਮੰਤਰੀ ਪੰਜਾਬ ਸਰਕਾਰ ਵੱਲੋੰ ਪੈਨਲ ਮੀਟਿੰਗ ਪੰਜਾਬ ਭਵਨ ਵਿਖੇ ਉਸ ਸਮੇੰ ਦੇ ਪ੍ਰਮੁੱੱਖ ਸਕੱਤਰ ਸ੍ਰੀ ਹੁਸਨ ਲਾਲ ਨਾਲ ਕਰਵਾਈ ਗਈ ਸੀ। ਜਿਸ ਵਿੱਚ ਖਰੜੇ ਤੇ ਕੁਮੈੰਟ ਮੰਗੇ ਸਨ, ਜੋ ਕਿ ਮਾਣਯੋਗ ਏ.ਪੀ.ਡੀ. ਸ੍ਰੀ ਬੌਬੀ ਗੁਲਾਟੀ ਦੁਆਰਾ ਪ੍ਰਮੁੱੱਖ ਸਕੱਤਰ ਨੂੰ ਭੇਜ ਦਿੱਤੇ ਗਏ ਸਨ। ਜੋ ਕਿ ਕਮੇਟੀ ਆਫ ਆਫਿਸਰਜ ਕੋਲ ਪੁੱਜ ਚੁੱਕੇ ਹਨ, ਪ੍ਰੰਤੂ ਇੱਕ ਮਹੀਨਾ ਬੀਤ ਜਾਣ ਉਪਰੰਤ ਵੀ ਕੋਈ ਠੋਸ ਜਵਾਬ ਨਹੀਂ ਮਿਲਿਆ।

ਵਿੱਤ ਸਕੱਤਰ ਗੁਰਜੰਟ ਸਿੰਘ ਬਾਹੋਮਾਜਰਾ ਨੇ ਕਿਹਾ ਕਿ ਐਸੋਸੀਏਸਨ ਵੱਲੋੰ ਪਹਿਲਾ ਦੋ ਵਾਰ ਸਰਕਾਰ ਦੇ ਕਹਿਣ ਤੇ ਧਰਨਾ ਮੁਲਤਵੀ ਕੀਤਾ ਜਾ ਚੁੱਕਾ ਹੈ, ਪਰ ਹੁਣ ਸਾਡੇ ਸਬਰ ਦਾ ਬੰਨ ਟੁੱਟ ਚੁੱੱਕਾ ਹੈ। ਐਸੋਸੀਏਸਨ ਦੇ ਸਮੂਹ ਇਕੱਤਰ ਅਹੁਦੇਦਾਰਾਂ ਨੇ ਸਰਬ ਸੰਮਤੀ ਨਾਲ ਫ਼ੈਸਲਾ ਲਿਆ ਹੈ ਕਿ ਹੁਣ ਮਜਬੂਰਨ ਕੰਮ ਬੰਦ ਕਰਕੇ ਪਟਿਅਲਾ ਵਿਖੇ 17 ਅਗਸਤ ਨੂੰ ਰੈਲੀ ਕਰਕੇ ਧਰਨਾ ਦਿੱਤਾ ਜਾਵੇਗਾ ਅਤੇ ਮੁੱਖ ਮੰਤਰੀ ਦੀ ਰਿਹਾਇਸ ਦਾ ਘਿਰਾਓ ਕੀਤਾ ਜਾਵੇਗਾ। ਜਿਸ ਵਿੱਚ ਨਿਕਲਣ ਵਾਲੇ ਸਿੱਟਿਆਂ ਲਈ ਸਰਕਾਰ ਜਿੰਮੇਵਾਰ ਹੋਵੇਗੀ।

ਇਸ ਸਮੇੰ ਸ਼ਾਮ ਸੈਣੀ,ਅਮਨਦੀਪ ਸਿੰਘ ਮੁਕੇਰੀਆਂ ਜਿਲਾ ਕੋਆਰਡੀਨੇਟਰ, ਮੈਡਮ ਸੁਖਵਿੰਦਰ ਕੌਰ, ਮੈਡਮ ਸ਼ੈਲ਼ੀ ਫ਼ਿਰੋਜਪੁਰ, ਗੁਰਪ੍ਰੀਤ ਸਿੰਘ ਫਰੀਦਕੋਟ, ਭੁਪਿੰਦਰ ਸਿੰਘ ਜੈਤੋ, ਦੀਪਕ ਅੰਮਿ੍ਤਸਰ, ਕਾਬਲ ਸਿੰਘ ਕਪੂਰਥਲਾ, ਪਵਨ ਬਟਾਲਾ, ਹਰਜੀਤ ਤਰਨਤਾਰਨ, ਬਲਜੀਤ ਜਲੰਧਰ ਆਦਿ ਹਾਜਰ ਸਨ।

ਇਸ ਸਮੇੰ ਆਊਟ ਸੋਰਸ ਤੇ ਪੰਜਾਬ ਭਰ ਵਿਚ ਕੰਮ ਕਰ ਰਹੇ ਡਰਾਈਵਰ ਅਤੇ ਹੈਲਪਰਾਂ ਸਮੇਤ ਬਲਵਿੰਦਰ ਸਿੰਘ ਅੰਮਿ੍ਤਸਰ ਦੀ ਅਗਵਾਈ ਵਿੱਚ ਐਸੋਸੀਏਸਨ ਨੂੰ ਪੂਰਨ ਸਮੱਰਥਨ ਦੇ ਕੇ ਐਸੋਸੀਏਸ਼ਨ ਨੂੰ ਵਿਭਾਗ ਵਿੱਚ ਲਿਆਉਣ ਦੀ ਅਪੀਲ ਕੀਤੀ। ਅੰਤ ਵਿੱਚ ਕਰਮਚਾਰੀਆਂ ਦੀਆਂਂ ਧਰਨੇ ਨੂੰ ਸਫ਼ਲ ਬਣਾਉਣ ਲਈ ਡਿਊਟੀਆਂ ਲਗਾਈਆਂ ਗਈਆਂ l

Show More

Related Articles

Leave a Reply

Your email address will not be published. Required fields are marked *

Back to top button