ਸਿਹਤਜ਼ਿਲ੍ਹਾ ਫ਼ਾਜ਼ਿਲਕਾ
Trending

ਪ੍ਰਦੂਸ਼ਣ ਰਹਿਤ ਅਤੇ ਸ਼ੁੱਧ ਖਾਣੇ ਨਾਲ ਹੀ ਅਸੀਂ ਸਿਹਤਮੰਦ ਜੀਵਨ ਦੀ ਆਸ ਕਰ ਸਕਦੇ ਹਾਂ: ਡਾ. ਸਰਬਰਿੰਦਰ ਸਿੰਘ

Only with pollution free and pure food can we hope for a healthy life: Dr. Sarbrinder Singh

ਅਬੋੋਹਰ 7 ਅਪ੍ਰੈਲ (ਦੀ ਪੰਜਾਬ ਟੂਡੇ ਬਿਊਰੋ) ਅੱਜ ਵਿਸ਼ਵ ਸਿਹਤ ਦਿਵਸ ਦੇ ਮੌਕੇ ਤੇ ਸਿਹਤ ਵਿਭਾਗ ਜ਼ਿਲ੍ਹਾ ਫਾਜ਼ਿਲਕਾ ਵਲੋ ਜਿਲ੍ਹਾ ਪੱਧਰੀ ਪ੍ਰੋਗਰਾਮ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਤੇਜਵੰਤ ਸਿੰਘ ਢਿੱਲੋਂ ਦੀ ਯੋਗ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੀਰਾ ਨਰਸਿੰਗ ਕਾਲਜ ਅਤੇ ਹਸਪਤਾਲ, ਫਾਜ਼ਿਲਕਾ ਰੋਡ ਅਬੋਹਰ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਡਾ. ਸਰਬਰਿੰਦਰ ਸਿੰਘ ਸਹਾਇਕ ਸਿਵਲ ਸਰਜਨ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਨਾਲ ਡਾ. ਗਗਨਦੀਪ ਸਿੰਘ ਐਸ.ਐਮ.ਓ, ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਸ਼੍ਰੀ ਅਨਿਲ ਧਾਮੂ, ਸ਼੍ਰੀ ਤਰਸੇਮ ਸ਼ਰਮਾ ਪ੍ਰੋਫ਼ੈਸਰ ਡੀ.ਏ.ਵੀ. ਕਾਲਜ ਅਬੋਹਰ ਨੇ ਵੀ ਇਸ ਪ੍ਰੋਗਰਮ ਵਿੱਚ ਸ਼ਮੂਲੀਅਤ ਕੀਤੀ।

ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਡਾ. ਸਰਬਰਿੰਦਰ ਸਿੰਘ ਏ.ਸੀ.ਐਸ. ਨੇ ਦੱਸਿਆ ਕਿ ਵਿਸ਼ਵ ਸਿਹਤ ਦਿਵਸ 7 ਅਪ੍ਰੈਲ 1948 ਨੂੰ ਵਿਸ਼ਵ ਸਿਹਤ ਸੰਸਥਾ ਦੇ ਵਿੱਚ ਇੱਕ ਮਸੋਦੇ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਉਸਤੋ ਬਾਅਦ 1950 ਵਿੱਚ ਹਰ ਸਾਲ ਇਕ ਖਾਸ ਸੰਦੇਸ਼/ਥੀਮ ਨੂੰ ਸਾਹਮਣੇ ਰੱਖ ਕੇ ਮਨਾਇਆ ਜਾਣਾ ਸ਼ੁਰੂ ਹੋਇਆ। ਇਸਦਾ ਮਕਸਦ ਸੀ, ਲੋਕਾਂ ਨੂੰ ਸਿਹਤ ਸਬੰਧੀ ਮੁਸ਼ਕਲਾਂ ਬਾਰੇ ਜਾਗਰੂਕ ਕਰਨਾ ਅਤੇ ਉਹ ਸਿਹਤ ਸਹੂਲਤਾਂ ਕਿੱਥੇ ਮਿਲ ਰਹੀਆਂ ਹਨ ਇਸ ਬਾਰੇ ਵੀ ਜਾਣਕਾਰੀ ਦੇਣਾ।

ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਅੱਜ ਦਾ ਵਿਸ਼ਾ ਹੀ ਸਾਡੀ ਧਰਤੀ, ਸਾਡੀ ਸਿਹਤ ਹੈ। ਜਿਸ ਅਧੀਨ ਸਾਫ ਹਵਾ, ਸਾਫ਼ ਪਾਣੀ ਅਤੇ ਸਾਫ ਤੇ ਸ਼ੁੱਧ ਭੋਜਨ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪ੍ਰੋਫੈਸਰ ਤਰਸੇਮ ਨੇ ਕਿਹਾ ਕੇ ਜਦੋਂ ਤਕ ਸਮਾਜ ਖੁਦ ਜਾਗ੍ਰਿਤ ਨਹੀਂ ਹੁੰਦਾ, ਓਦੋਂ ਤੱਕ ਕੁਦਰਤ ਨਾਲ ਸੰਘਰਸ਼ ਚਲਦਾ ਰਹੇਗਾ। ਉਨ੍ਹਾਂ ਨੇ ਪਲਾਸਟਿਕ ਦੇ ਪ੍ਰਯੋਗ ਨੂੰ ਘਟਾਉਣ ਤੇ ਜ਼ੋਰ ਦਿੱਤਾ ਤਾਂ ਜੋਂ ਧਰਤੀ ਦੀ ਸਿਹਤ ਨੂੰ ਸੁਧਾਰਿਆ ਜਾ ਸਕੇ। ਜਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਕਰੋਨਾ ਕਾਲ ਦੇ ਵਿੱਚ ਕੁਦਰਤ ਨੇ ਸਾਨੂੰ ਸਭ ਤੋਂ ਵੱਡੀ ਸਿੱਖਿਆ ਦਿੱਤੀ, ਭਾਵ ਕਿ ਸਾਡਾ ਪਾਣੀ, ਸਾਡੀ ਹਵਾ ਤੇ ਸਾਡਾ ਖਾਣਾ ਸਾਫ਼ ਤੇ ਸ਼ੁੱਧ ਹੋਣਾ ਚਾਹੀਦਾ ਹੈ। ਕਿਉੰਕਿ ਲੋਕ ਡਾਊਨ ਵੇਲੇ ਇਹਨਾਂ ਸਭ ਤੇ ਬਹੁਤ ਅੱਛਾ ਪ੍ਰਭਾਵ ਪਿਆ। ਅੱਜ ਜ਼ਰੂਰਤ ਹੈ ਕਿ ਓਸ ਅਵਸਥਾ ਨੂੰ ਕਾਇਮ ਰੱਖਿਆ ਜਾਵੇ।

ਇਸ ਮੌਕੇ ਤੇ ਸਿਖਿਆਰਥੀਆਂ ਵੱਲੋਂ ਸਿਹਤ ਦਿਵਸ ਬਾਰੇ ਇਕ ਚਾਰਟ ਬਣਾਉ ਪ੍ਰਤੀਯੋਗਤਾ ਰਖੀ ਗਈ, ਜਿਸ ਵਿਚ ਜੇਤੂ ਪ੍ਰਤੀਯੋਗੀਆਂ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਲੋਂ ਸਿਹਤ ਦਿਵਸ ਦੇ ਮੌਕੇ ਤੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਨਰਸਿੰਗ ਕਾਲਜ ਦੇ ਚੈਅਰਮੈਨ ਡਾ. ਜੀ.ਐਸ. ਮਿੱਤਲ, ਡਾ. ਸਾਹਿਲ ਮਿੱਤਲ, ਡਾ. ਰਾਮਸਰੂਪ ਪ੍ਰਿੰਸਿਪਲ, ਸ਼੍ਰੀ ਰਹੀਸ਼ ਚੰਦ ਵਾਈਸ ਪ੍ਰਿੰਸੀਪਲ, ਸੁਖਦੇਵ ਸਿੰਘ ਬੀ.ਸੀ.ਸੀ., ਕਾਲਜ ਦਾ ਸਟਾਫ ਅਤੇ ਸਿਖਿਆਰਥੀ ਵੀ ਹਾਜ਼ਿਰ ਸਨ।

Show More

Related Articles

Leave a Reply

Your email address will not be published.

Back to top button