ਸਿਹਤ

ਡੇਗੂ ਸਬੰਧੀ ਲੋਕਾਂ ਨੂੰ ਕੀਤਾ ਗਿਆ ਜਾਗ੍ਰਿਤ

ਫਿਰੋਜਪੁਰ 6 ਅਗਸਤ (ਅਸ਼ੋਕ ਭਾਰਦਵਾਜ) ਡਰਾਈ ਦੇ ਸੰਬੰਧ ਵਿਚ ਸਿਵਲ ਹਸਪਤਾਲ ਸਿਵਲ ਸਰਜਨ ਰਜਿੰਦਰ ਅਰੋੜਾ ਅਤੇ ਜ਼ਿਲਾ ਐਪੀਡੀਮਾਲੋਜਿਸਟ ਹਰਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਫਿਰੋਜ਼ਪੁਰ ਅਤੇ ਸਰਕਾਰੀ ਮਾਡਲ ਸਮਾਰਟ ਸਕੂਲ ਨੇੜੇ ਰੇਲਵੇ ਪੁਲ ਵਿਖੇ ਡੇਂਗੂ ਦੇ ਸਬੰਧ ਵਿਚ ਜਾਗਰੂਕ ਕੀਤਾ ਗਿਆ।

ਇਸ ਮੌਕੇ ਕੂਲਰ, ਫਰਿੱਜਾਂ ਦੀਆਂ ਟਰੇਆਂ, ਗਮਲੇ, ਪਾਣੀ ਦੀਆਂ ਟੈਂਕੀਆਂ ਚੈੱਕ ਕੀਤੀਆਂ ਗਈਆਂ। ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਸਾਫ ਪਾਣੀ ਖੜ੍ਹਾ ਨਾ ਰਹਿਣ ਦਿੱਤਾ ਜਾਵੇ, ਇਸ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ।

ਇਸ ਮੌਕੇ ਖੜ੍ਹੇ ਪਾਣੀ ਤੇ ਸੈਮੀਫਾਈਨਲ ਦਾ ਛਿੜਕਾਅ ਕਰਵਾਇਆ ਗਿਆ ਅਤੇ ਡੇਂਗੂ ਤੋਂ ਬਚਾਉਣ ਸਬੰਧੀ ਪੈਂਫਲੇਟ ਵੀ ਵੰਡੇ ਗਏ ਅਤੇ ਪੋਸਟਰ ਚਿਪਕਾਏ ਗਏ। ਇਸ ਮੌਕੇ ਤੇ ਗੁਰਲਾਲ ਸਿੰਘ ਏ ਐਮ ਓ, ਰਮਨ ਕੁਮਾਰ, ਸਤਪਾਲ ਸਿੰਘ, ਰਾਮ ਪ੍ਰਤਾਪ ਆਦਿ ਹਾਜ਼ਰ ਸਨ !

Show More

Related Articles

Leave a Reply

Your email address will not be published.

Back to top button