ਕਰੋਨਾ ਤੋਂ ਬਚਾਅ ਲਈ ਟੀਕਾਕਰਨ ਕੈਂਪ ਲਗਾਇਆ

ਮਾਨਸਾ, 7 ਅਗਸਤ (ਗੁਰਜੰਟ ਸਿੰਘ ਬਾਜੇਵਾਲੀਆ) ਸ੍ਰੀ ਬਾਲਾ ਜੀ ਪਰਿਵਾਰ ਸੰਘ {ਰਜਿ} ਮਾਨਸਾ ਵੱਲੋ ਅੱਜ ਸੰਘ ਦੇ ਪ੍ਰਧਾਨ ਸੁਰਿੰਦਰ ਪਿੰਟਾ ਦੀ ਰਹਿਨਮਾਈ ਹੇਠ ਡਾ.ਸੁਨੀਲ ਬਾਂਸਲ ਜੀ ਦੇ ਸਹਿਯੋਗ ਨਾਲ ਕਰੋਨਾ ਤੋ ਬਚਾਅ ਲਈ ਟੀਕਾਕਰਨ ਕੈਪ ਲਾਇਆ। ਜਿਸ ਦੀ ਸੁਰੂਆਤ ਕਾਗਰਸੀ ਆਗੂ ਸ੍ਰ.ਮਨਜੀਤ ਸਿੰਘ ਝਲਬੂਟੀ ਨੇ ਕਰਦਿਆ ਕਿਹਾ ਕਿ ਸਾਨੂੰ ਹਰੇਕ ਵਿਅਕਤੀ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ ਤਾਂ ਜੋ ਅਸੀ ਇਸ ਭਿਆਨਕ ਬੀਮਾਰੀ ਤੋ ਬਚ ਸਕੀਏ।
ਇਸ ਮੌਕੇ ਵਿਸੇਸ ਤੌਰ ਤੇ ਡਾ.ਜਨਕ ਰਾਜ, ਡਾ. ਹਰਚੰਦ ਸਿੰਘ ਐਸ.ਐਮ.ਓ, ਅਤੇ ਡਾ. ਵਰੁਣ ਮਿੱਤਲ ਨੇ ਕਿਹਾ ਕਿ ਕਰੋਨਾ ਦੀ ਰਫਤਾਰ ਘੱਟ ਜਰੂਰ ਹੋਈ, ਪਰ ਕਰੋਨਾ ਅਜੇ ਖਤਮ ਨਹੀ ਹੋਇਆ। ਇਸ ਲਈ ਹਰ ਇੱਕ ਵਿਅਕਤੀ ਨੂੰ ਵੈਕਸਿਨ ਲਗਾਉਣੀ ਚਾਹੀਦੀ ਹੈ।
ਪ੍ਰੌਜੈਕਟ ਚੇਅਰਮੈਨ ਰੁਲਦੂ ਰਾਮ ਨੰਦਗੜ ਤੇ ਵਿਕਾਸ ਲਿਪਸੀ ਨੇ ਦੱਸਿਆ ਕਿ ਇਸ ਮੌਕੇ 290 ਵਿਅਕਤੀਆ ਨੇ ਵੈਕਸਿਨ ਲਗਾਈ। ਸ੍ਰੀ ਬਾਲਾ ਜੀ ਪਰਿਵਾਰ ਸੰਘ ਵੱਲੋਂ ਸਰਦਾਰ ਮਨਜੀਤ ਸਿੰਘ ਝਲਬੂਟੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮਨਜੀਤ ਸਿੰਘ ਝਲਬੂਟੀ ਨੇ ਬਾਲਾ ਜੀ ਸੰਘ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਕੈਂਪਾਂ ਦਾ ਆਯੋਜਨ ਕਰਨਾ ਸਮੇਂ ਦੀ ਲੋੜ ਹੈ।
ਇਸ ਮੌਕੇ ਵਿਨੈ ਮਿੱਤਲ, ਅਨਿਲ ਪੱਪੂ, ਨਰੇਸ ਰੋੜੀ, ਕਮਲ ਵਕੀਲ, ਰਮੇਸ਼ ਸਿੰਗਲਾ, ਤਰਸੇਮ ਸਰਮਾ, ਸੁਰੇਸ ਅਕਲੀਆ, ਨਵੀਨ ਜਿੰਦਲ, ਮੁਕੇਸ ਲਾਇਟ, ਰਮੇਸ਼ ਅੰਕੁਸ਼, ਹੁਕਮ ਚੰਦ ਬਾਂਸਲ, ਰਮੇਸ ਜਿੰਦਲ, ਸੰਜੇ, ਪ੍ਰਮੋਦ ਕੁਮਾਰ ਰੱਲਾ ਤੇ ਰੋਹਿਤ ਭੰਮਾ ਹਾਜਰ ਸਨ ।