ਸਿਹਤ

ਪੰਜਾਬ ਵਿੱਚ ਟੀਕਾਕਰਣ ਨੇ 50 ਲੱਖ ਦੇ ਅੰਕੜੇ ਨੂੰ ਕੀਤਾ ਪਾਰ: ਵਿਕਾਸ ਗਰਗ

ਕੋਵੈਕਸੀਨ ਦੀਆਂ ਕੁੱਲ 1,14,190 ਖੁਰਾਕਾਂ ਖਰੀਦੀਆਂ

ਚੰਡੀਗੜ੍ਹ 18 ਅਗਸਤ: ਕੋਵਿਡ -19 ਮਹਾਮਾਰੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ, ‘ਮਿਸ਼ਨ ਫਤਿਹ’ ਪ੍ਰੋਗਰਾਮ ਦੇ ਤਹਿਤ ਸੁਰੱਖਿਆ ਸਾਵਧਾਨੀਆਂ ਅਤੇ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ, ਓਥੇ ਹੀ ਰਾਜ ਵਿੱਚ ਟੀਕਾਕਰਨ ਮੁਹਿੰਮ ਨੂੰ ਤੇਜ਼ੀ ਨਾਲ ਵਧਾਉਂਦੇ ਹੋਏ, ਟੀਕਾਕਰਣ ਹੁਣ ਤੱਕ 50 ਲੱਖ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।

ਰਾਜ ਦੇ ਨੋਡਲ ਅਫਸਰ ਸ਼੍ਰੀ ਵਿਕਾਸ ਗਰਗ ਨੇ ਦੱਸਿਆ ਕਿ 29 ਮਈ, 2021 ਤੱਕ ਪੰਜਾਬ ਵਿੱਚ ਕੋਵਿਡ ਟੀਕਿਆਂ ਦੀਆਂ ਕੁੱਲ 50,05,767 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸ਼੍ਰੀ ਗਰਗ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ 45 ਸਾਲ ਤੋਂ ਵੱਧ ਉਮਰ ਦੇ ਸਮੂਹਾਂ, ਫਰੰਟਲਾਈਨ ਅਤੇ ਸਿਹਤ ਕਰਮਚਾਰੀਆਂ ਲਈ 45,53,187 ਟੀਕੇ ਲਗਾਏ ਗਏ ਹਨ, ਜਦੋਂ ਕਿ 18-44 ਦੀ ਉਮਰ ਦੇ ਸਾਰੇ ਲੋਕਾਂ ਨੂੰ ਰਾਜ ਸਰਕਾਰ ਦੁਆਰਾ ਟੀਕੇ ਲਗਾਏ ਗਏ ਹਨ। ਪ੍ਰਾਇਮਰੀ ਸਮੂਹਾਂ ਲਈ 4,52,580 ਟੀਕਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤਰ੍ਹਾਂ ਹੁਣ ਤੱਕ ਕੁੱਲ 50,05,767 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਟੀਕਾਕਰਣ ਦੇ ਅੰਕੜਿਆਂ ਦਾ ਵੇਰਵਾ ਦਿੰਦਿਆਂ, ਸਟੇਟ ਨੋਡਲ ਅਫਸਰ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਨਿਰਧਾਰਤ 45,53,187 ਖੁਰਾਕਾਂ ਵਿੱਚੋਂ 41,40,179, ਜਿਨ੍ਹਾਂ ਨੂੰ ਕੋਵਾਸ਼ੀਲਡ ਦਿੱਤੀ ਗਈ ਹੈ। ਜਦੋਂ ਕਿ 4,13,008 ਉਹ ਹਨ ਜਿਨ੍ਹਾਂ ਨੂੰ ਕੋਵਾਸੀਨ ਦਿੱਤੀ ਗਈ ਹੈ। ਇਨ੍ਹਾਂ ਵਿੱਚ ਪਹਿਲੀ ਖੁਰਾਕ 38,01,062 ਅਤੇ ਦੂਜੀ ਖੁਰਾਕ ਲੈਣ ਵਾਲੀ 7,52,125 ਲੋਕ ਸ਼ਾਮਲ ਹਨ।

ਸ਼੍ਰੇਣੀਆਂ ਦੇ ਲਿਹਾਜ਼ ਨਾਲ ਹੁਣ ਤੱਕ 45 ਸਾਲ ਤੋਂ ਵੱਧ ਉਮਰ ਦੇ 32,83,848 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਜਦੋਂ ਕਿ ਫਰੰਟਲਾਈਨ ਕਰਮਚਾਰੀਆਂ ਦੀ ਗਿਣਤੀ 9,63,881 ਅਤੇ ਸਿਹਤ ਕਰਮਚਾਰੀ 3,05,458 ਹਨ।

ਸ਼੍ਰੀ ਗਰਗ ਨੇ ਦੱਸਿਆ ਕਿ ਰਾਜ ਸਰਕਾਰ ਦੁਆਰਾ 18-44 ਸਾਲ ਦੀ ਉਮਰ ਦੇ ਲਈ ਬਣਾਏ ਗਏ ਸਮੂਹਾਂ ਵਿੱਚੋਂ 86,581 ਸਹਿ-ਰੋਗਾਂ ਵਾਲੇ, 2520 ਜੇਲ੍ਹ ਦੇ ਕੈਦੀ, 301981 ਨਿਰਮਾਣ ਕਾਮੇ ਅਤੇ ਉਨ੍ਹਾਂ ਦੇ ਪਰਿਵਾਰ, ਸਿਹਤ ਕਰਮਚਾਰੀਆਂ ਦੇ 64395 ਪਰਿਵਾਰ ਅਤੇ 1103 ਨਿੱਜੀ ਉਦਯੋਗਿਕ ਕਾਮਿਆਂ ਨੂੰ ਟੀਕੇ ਦਿੱਤੇ ਗਏ ਹਨ। ਜਿਨ੍ਹਾਂ ਦੀ ਗਿਣਤੀ 4,52,580 ਬਣਦੀ ਹੈ। ਉਨ੍ਹਾਂ ਦੱਸਿਆ ਕਿ ਰਾਜ ਨੇ 13.25 ਕਰੋੜ ਰੁਪਏ ਦੀ ਲਾਗਤ ਨਾਲ ਕੋਵੀਸ਼ਿਲਡ ਦੀਆਂ 4.29 ਲੱਖ ਖੁਰਾਕਾਂ ਅਤੇ 4.70 ਕਰੋੜ ਰੁਪਏ ਦੀ ਲਾਗਤ ਨਾਲ ਕੋਵੈਕਸੀਨ ਦੀਆਂ 1,14,190 ਖੁਰਾਕਾਂ ਖਰੀਦੀਆਂ ਹਨ।

Show More

Related Articles

Leave a Reply

Your email address will not be published. Required fields are marked *

Back to top button