ਮਾਝਾ

ਪਹਿਰੇਦਾਰ ਦੇ ਡਾਇਰੈਕਟਰ ਨੇ ਕੀਤੀ ਪੁਲਿਸ ਕਮਿਸ਼ਨਰ ਆਫ ਅੰਮ੍ਰਿਤਸਰ ਨਾਲ ਮੁਲਾਕਾਤ, ਦਿੱਤੀ ਵਧਾਈ

ਸ੍ਰੀ ਅੰਮ੍ਰਿਤਸਰ ਸਾਹਿਬ, 23 ਸਤੰਬਰ (ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਹੁਦਾ ਸੰਭਾਲਦਿਆਂ ਹੀ ਪ੍ਰਸ਼ਾਸਨਿਕ ਫੇਰ ਬਦਲ ਹੋਇਆ ਹੈ। ਜਿਸ ਵਿਚ ਡਾ. ਸੁਖਚੈਨ ਸਿੰਘ ਗਿੱਲ ਨੂੰ ਪੁਲਸ ਕਮਿਸ਼ਨਰ ਸ੍ਰੀ ਅੰਮ੍ਰਿਤਸਰ ਸਾਹਿਬ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੇ ਪਹਿਰੇਦਾਰ ਦੇ ਡਾਇਰੈਕਟਰ ਅਤੇ ਸਿੰਘ ਗਰਜ਼ ਬਿਊਰੋ ਦੇ ਮੁੱਖ ਸੰਪਾਦਕ ਦਮਦਮੀ ਟਕਸਾਲ ਸੰਗਰਾਵਾਂ ਅਤੇ ਸੁਪਰੀਮ ਕਮੇਟੀ ਮੈਂਬਰ ਅਕਾਲ ਯੂਥ ਗਿਆਨੀ ਰਾਜਨਦੀਪ ਸਿੰਘ ਨੇ ਮੁਲਾਕਾਤ ਕੀਤੀ ਤੇ ਨਿਯੁਕਤੀ ਲਈ ਵਧਾਈ ਦਿੱਤੀ।

ਗਿਆਨੀ ਰਾਜਨਦੀਪ ਸਿੰਘ ਨੇ ਕਿਹਾ ਕਿ ਡਾ. ਸੁਖਚੈਨ ਸਿੰਘ ਗਿੱਲ ਇਮਾਨਦਾਰ ਅਤੇ ਨਿਧੜਕ ਅਫ਼ਸਰ ਹਨ। ਉਨ੍ਹਾਂ ਦੇ ਇਲਾਕੇ ਵਿੱਚ ਆਉਣ ਨਾਲ ਅਮਨ ਕਾਨੂੰਨ ਦੀ ਸ਼ਾਂਤੀ ਬਹਾਲ ਹੋਵੇਗੀ, ਕਿਉਂਕਿ ਡਾਕਟਰ ਗਿੱਲ ਹਮੇਸ਼ਾਂ ਹੀ ਪੰਜਾਬ ਦੀ ਚੜ੍ਹਤ ਕਲਾ ਅਮਨ ਸ਼ਾਂਤੀ ਭਾਈਚਾਰਕ ਸਾਂਝ ਮਜ਼ਬੂਤ ਬਣਾਉਣ ਲਈ ਨਿਡਰਤਾ ਨਾਲ ਪਹਿਰੇਦਾਰੀ ਕਰਦੇ ਹਨ।

ਇਸ ਨਿਯੁਕਤੀ ਦਾ ਸਮੂਹ ਸਿੱਖ ਕੌਮ ਦਿਲੋਂ ਸੁਆਗਤ ਕਰਦੀ ਹੈ ਅਤੇ ਉਮੀਦ ਕਰਦੀ ਹੈ ਕਿ ਸਿੱਖ ਕੌਮ ਦੀ ਚਡ਼੍ਹਦੀ ਕਲਾ ਤੇ ਇਲਾਕੇ ਦੀ ਅਮਨ ਸ਼ਾਂਤੀ ਲਈ ਉਹ ਵਚਨਬੱਧ ਰਹਿਣਗੇ ।

Show More

Related Articles

Leave a Reply

Your email address will not be published.

Back to top button