ਜ਼ਿਲ੍ਹਾ ਫ਼ਾਜ਼ਿਲਕਾਮਾਝਾ
Trending

ਦੱਸ ਕਰੋੜ ਦੀ ਲਾਗਤ ਨਾਲ ਬਣਿਆ ਪਲਟੂਨ ਪੁਲ ਵਿਧਾਇਕ ਸਿੱਕੀ ਨੇ ਕੀਤਾ ਲੋਕਾਂ ਨੂੰ ਸਮਰਪਿਤ

The platoon bridge built at a cost of Rs 10 crore was dedicated to the people by MLA Sikki.

ਹਜਾਰਾਂ ਗੱਡੀਆਂ ਦੇ ਕਾਫਲੇ ਨਾਲ ਪੁਲ ਤੋਂ ਲੰਘ ਕੇ ਸੁਲਤਾਨਪੁਰ ਲੋਧੀ ਹੋਏ ਨਤਮਸਤਕ

ਚੋਹਲਾ ਸਾਹਿਬ, 2 ਦਸੰਬਰ (ਭਗਤ ਸਿੰਘ/ਦ ਪੰਜਾਬ ਟੁਡੇ ਬਿਊਰੋ) ਖਡੂਰ ਸਾਹਿਬ ਹਲਕੇ ਦੇ ਪਿੰਡ ਘੜਕਾ ਵਿਖੇ ਬਿਆਸ ਦਰਿਆ ‘ਤੇ ਦਸ ਕਰੋੜ ਦੀ ਲਾਗਤ ਨਾਲ ਬਣਾਏ ਗਏ ਪਲਟੂਨ ਪੁਲ ਦਾ ਅੱਜ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਪਣੇ ਹਜਾਰਾਂ ਸਾਥੀਆਂ ਸਮੇਤ ਉਦਘਾਟਨ ਕੀਤਾ ਅਤੇ ਗੱਡੀਆਂ ਦੇ ਕਾਫਲੇ ਨਾਲ ਉਕਤ ਪੁਲ ਦੀ ਵਰਤੋਂ ਕਰਕੇ ਸੁਲਤਾਨਪੁਰ ਲੋਧੀ ਪਹੁੰਚੇ। ਜਿਥੇ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਨੇ ਇਸ ਪੁਲ ਨਾਲ ਮਿਲਣ ਵਾਲੀ ਰਾਹਤ ਦੀ ਕਿਸਾਨਾਂ ਨੂੰ ਵਧਾਈ ਵੀ ਦਿੱਤੀ।

ਇਸ ਮੌਕੇ ਗੱਲਬਾਤ ਕਰਦਿਆਂ ਰਮਨਜੀਤ ਸਿੰਘ ਸਿੱਕੀ ਨੇ ਦੱਸਿਆ ਕਿ ਬਿਆਸ ਦਰਿਆ ਦੇ ਨਾਲ ਖਡੂਰ ਸਾਹਿਬ ਹਲਕੇ ਦੇ ਘੜਕਾ, ਚੱਬਾ ਕਲਾਂ, ਕਰਮੂਵਾਲਾ, ਮੁੰਡਾਪਿੰਡ, ਧੁਨ ਢਾਏਵਾਲਾ ਆਦਿ ਪਿੰਡ ਲੱਗਦੇ ਹਨ। ਉਨ੍ਹਾਂ ਦੱਸਿਆ ਕਿ ਇਕਲੇ ਘੜਕਾ ਪਿੰਡ ਦੀ 1700 ਏਕੜ ਜਮੀਨ ਬਿਆਸ ਦੇ ਦਰਿਆ ਦੇ ਪਾਰ ਹੈ, ਜਿਥੇ ਖੇਤੀ ਕਰਨ ਦੇ ਲਈ ਕਿਸਾਨਾਂ ਨੂੰ ਬੇੜੀ ਦਾ ਸਹਾਰਾ ਲੈ ਕੇ ਪਾਰ ਜਾਣ ਪੈਂਦਾ ਸੀ। ਇਸ ਦੌਰਾਨ ਜਿਥੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ, ਉਥੇ ਹੀ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਵੀ ਆਉਦੀ।

ਵਿਧਾਇਕ ਸ. ਸਿੱਕੀ ਕਿਹਾ ਕਿ ਕਈ ਸਰਕਾਰਾਂ ਪੰਜਾਬ ਵਿਚ ਬਣੀਆਂ, ਪਰ ਕਿਸੇ ਨੇ ਵੀ ਕਿਸਾਨਾਂ ਦੀ ਮੁਸ਼ਕਿਲ ਨੂੰ ਨਹੀਂ ਸਮਝਿਆ। ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਦਸ ਕਰੋੜ ਦੀ ਲਾਗਤ ਨਾਲ ਇਥੇ ਪਲਟੂਨ ਪੁਲ ਤਿਆਰ ਕਰਵਾ ਕੇ ਹਜਾਰਾਂ ਕਿਸਾਨਾਂ ਨੂੰ ਵੱਡੀ ਰਾਹਤ ਦੇ ਦਿਤੀ ਹੈ। ਕਰੀਬ ਇਕ ਕਿਲੋਮੀਟਰ ਲੰਬਾ ਇਹ ਪੁਲ ਦਰਿਆ ਕਿਨਾਰੇ ਖੇਤੀ ਕਰਨ ਵਾਲੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ। ਇਸ ਉਦਘਾਟਨੀ ਸਮਾਗਮ ਤੋਂ ਪਹਿਲਾਂ ਗੁਰਦੁਆਰਾ ਡੇਹਰਾ ਸਾਹਿਬ ਲੁਹਾਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਹਜਾਰਾਂ ਗੱਡੀਆਂ ਦਾ ਕਾਫਲਾ ਰਵਾਨਾ ਹੋਇਆ ਅਤੇ ਪੁਲ ਦੇ ਉਦਘਾਟਨ ਉਪਰੰਤ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਚੜ੍ਹਦੀਕਲਾ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ।

ਇਸ ਮੌਕੇ ਬਾਬਾ ਨੰਦ ਸਿੰਘ ਮੁੰਡਾਪਿੰਡ, ਬਾਬਾ ਜਗਤਾਰ ਸਿੰਘ, ਬਾਬਾ ਕੁਲਵਿਦਰ ਸਿੰਘ, ਬਾਬਾ ਪ੍ਰਗਟ ਸਿੰਘ ਚੋਹਲਾ ਸਾਹਿਬ, ਚੇਅਰਮੈਨ ਰਵਿਦਰ ਸਿੰਘ ਸ਼ੈਂਟੀ, ਅਜੈਬ ਸਿੰਘ ਮੁੰਡਾਪਿੰਡ, ਚੇਅਰਮੈਨ ਹਰਜੀਤ ਸਿੰਘ ਡਾਲੇਕੇ, ਬਲਾਕ ਪ੍ਰਧਾਨ ਮੇਜਰ ਸਿੰਘ, ਸਰਪੰਚ ਲਖਬੀਰ ਸਿੰਘ ਚੋਹਲਾ ਸਾਹਿਬ, ਚੇਅਰਮੈਨ ਬਾਬਾ ਸਾਹਿਬ ਸਿੰਘ ਗੁਜਰਪੁਰਾ, ਜਸਵਿਦਰ ਸਿੰਘ ਸਿਆਸੀ ਸਕਤਰ, ਸਰਪੰਚ ਗੁਰਪ੍ਰੀਤ ਸਿੰਘ ਕਾਹਲਵਾਂ, ਸਰਪੰਚ ਮਨਦੀਪ ਸਿੰਘ ਘੜਕਾ, ਸਰਪੰਚ ਹਰਭਜਨ ਸਿੰਘ ਡੇਹਰਾ ਸਾਹਿਬ, ਸਰਪੰਚ ਰਛਪਾਲ ਸਿੰਘ, ਸਰਪੰਚ ਬਲਬੀਰ ਸਿੰਘ ਕਰਮੂਵਾਲਾ, ਸਰਪੰਚ ਭੁਪਿਦਰ ਸਿੰਘ ਨਿਕਾ ਚੋਹਲਾ, ਸੋਨੂੰ ਚੋਹਲਾ, ਸਰਪੰਚ ਇਦਰਜੀਤ ਸਿੰਘ ਪਖੋਪੁਰ, ਸਰਪੰਚ ਗੁਰਤੇਜ ਸਿੰਘ ਸਗਤਪੁਰ, ਸਰਪੰਚ ਮਹਿਦਰ ਸਿੰਘ, ਕਾਲਾ ਨਈਅਰ, ਸੋਨੀ ਡਿਆਲ, ਕੁਲਬੀਰ ਸਿੰਘ ਬਾਜਵਾ ਆਦਿ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button