ਨਾਭਾ ਉਤਸਵ ਸਮਿਤੀ ਦੇ ਜਗਦੀਸ਼ ਮੱਗੋ ਸਰਬ ਸੰਮਤੀ ਨਾਲ ਤੀਜੀ ਵਾਰ ਬਣੇ ਪ੍ਰਧਾਨ

ਨਾਭਾ 25 ਅਗਸਤ (ਵਰਿੰਦਰ ਵਰਮਾ) ਨਾਭਾ ਉਤਸਵ ਸੰਮਤੀ ਦੇ ਚੇਅਰਮੈਨ ਰਜਨੀਸ਼ ਮਿੱਤਲ ਸੈਂਟੀ ਦੀ ਅਗਵਾਈ ਹੇਠ ਮਾਤਾ ਰਾਣੀ ਮੰਦਿਰ ਭਿੱਖੀ ਮੋੜ ਵਿਖੇ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸਮੂਹ ਸੰਸਥਾਵਾਂ ਦੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਜਗਦੀਸ਼ ਮੱਗੋ ਨੂੰ ਤੀਜੀ ਵਾਰ ਪ੍ਰਧਾਨ ਚੁਣ ਲਿਆ।
ਪ੍ਰਧਾਨ ਬਣਨ ਉਪਰੰਤ ਜਗਦੀਸ਼ ਮੱਗੋ ਨੇ ਸਮੂਹ ਸੰਸਥਾਵਾਂ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀ ਜਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਮੈਂ ਉਸ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ। ਇਸ ਮੌਕੇ ਚੇਅਰਮੈਨ ਰਜਨੀਸ਼ ਮਿੱਤਲ ਸੈਂਟੀ ਤੇ ਸਮੂਹ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਨਵ-ਨਿਯੁਕਤ ਪ੍ਰਧਾਨ ਜਗਦੀਸ਼ ਮੱਗੋ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਚਰਨਜੀਤ ਬਾਤਿਸ਼ ਸਿਆਸੀ ਸਕੱਤਰ ਮੰਤਰੀ ਸਾਧੂ ਸਿੰਘ ਧਰਮਸੋਤ, ਕ੍ਰਿਸ਼ਨ ਮੰਗਲਾ ਕੁੱਕੀ, ਐਡਵੋਕੇਟ ਨਿਤਿਨ ਜੈਨ, ਐਡਵੋਕੇਟ ਰੋਹਿਤ ਜਿੰਦਲ, ਗੌਰਵ ਗਾਬਾ, ਕੇਵਲ ਕ੍ਰਿਸ਼ਨ ਕੌਮੀ, ਪ੍ਰਵੀਨ ਮਿੱਤਲ ਗੋਗੀ, ਵਿਵੇਕ਼ ਸਿੰਗਲਾ, ਅਸ਼ੋਕ ਕਾਲਾ, ਰਵਨੀਸ਼ ਗੋਇਲ, ਲਲਿਤ ਸ਼ਰਮਾ, ਪ੍ਰਿੰਸ ਸ਼ਰਮਾ, ਅਸ਼ਵਨੀ ਜਿੰਦਲ ਵਿੱਕੀ, ਵਿਨੋਦ ਕਾਲੜਾ, ਕੁਲਵਿੰਦਰ ਸਿੰਘ ਰਾਜੂ, ਰਾਜੇਸ਼ ਗੁਪਤਾ, ਅਸ਼ਵਨੀ ਚੋਪੜਾ, ਵਿਕਾਸ ਚੋਪੜਾ, ਸਤਪਾਲ ਬਾਤਿਸ਼, ਐਡਵੋਕੇਟ ਸੰਦੀਪ ਸਿੰਗਲਾ, ਸੁਮਿਤ ਗੋਇਲ ਸੈਂਟੀ, ਪੰਕਜ ਜੈਨ, ਵਿਜੇ ਗੋਤਮ, ਸੰਜੇ ਮੱਗੋ, ਵਿਨੈ ਮੱਗੋ, ਪ੍ਰਮੋਦ ਜਿੰਦਲ, ਗਿਰਧਾਰੀ ਲਾਲ ਬਾਂਸਲ, ਮੋਹਨ ਮਿੱਤਲ, ਮਹੇਸ਼ਇੰਦਰ ਸ਼ਰਮਾ, ਸ਼ਿਵ ਜਿੰਦਲ, ਰਮਨ ਵਿਜ ਆਦਿ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ।