ਮਾਲਵਾ

ਗਲਤ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਕੀਤੀ ਹੁੱਲੜਬਾਜੀ, ਸੰਗਤਾਂ ਨੇ ਕੀਤੀ ਸਜ਼ਾ ਦੀ ਮੰਗ

ਫਿਰੋਜ਼ਪੁਰ 18 ਸਤੰਬਰ (ਬਿਊਰੋ) ਪਿਛਲੇ ਦਿਨੀਂ ਗੁਰਦਵਾਰਾ ਬਾਬਾ ਵਿਸ਼ਵਕਰਮਾ ਮੰਦਿਰ, ਅੰਮ੍ਰਿਤਸਰ ਗੇਟ ਫਿਰੋਜ਼ਪੁਰ ਵਿਖੇ ਗਲਤ ਅਨਸਰਾਂ ਵੱਲੋਂ ਕੀਤੀ ਗਈ ਹੁੱਲੜਬਾਜੀ, ਤੋੜ ਭੰਨ ਅਤੇ ਗੁਰੂ ਘਰ ਦੇ ਗ੍ਰੰਥੀ ਸਿੰਘ ਦੀ ਗਲਤ ਵੀਡਿਓ ਵਾਇਰਲ ਕੀਤੀ ਗਈ ਅਤੇ ਬਾਬਾ ਵਿਸ਼ਵਕਰਮਾ ਦੀ ਪੁਰਾਤਨ ਮੂਰਤੀ (45/50 ਸਾਲ ਪੁਰਾਣੀ) ਚੋਰੀ ਹੋ ਗਈ ਸੀ, ਜਿਸ ਦੇ ਸਬੰਧ ‘ਚ ਪ੍ਰਬੰਧਕਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਪਰ ਪੁਲਿਸ ਵਲੋਂ ਢਿੱਲੀ ਕਾਰਵਾਈ ਕਰਨ ਤੇ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਗੁਰਦਵਾਰਾ ਸਾਹਿਬ ਦੇ ਪਾਠੀ ਸਿੰਘ ਪਾਸੋਂ, ਪਿਛਲੇ ਦਿਨੀਂ ਹਿੰਦੂ ਪਰਿਵਾਰ ਨੇ ਪਾਠ ਕਰਵਾਇਆ ਸੀ, ਜਿਸ ਤੇ ਤਕਰੀਬਨ ਦਸ ਦਿਨ ਬੀਤਣ ਤੋਂ ਬਾਅਦ ਆਪੂ ਬਣੇ ਪ੍ਰਧਾਨ ਵਲੋਂ ਆਪਣੇ ਸਾਥੀਆਂ ਨਾਲ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਤੰਗ ਪ੍ਰੇਸ਼ਾਨ ਕੀਤਾ। ਜਾ ਰਿਹਾ ਹੈ। ਇਸ ਮੌਕੇ ਕੁਲਦੀਪ ਸਿੰਘ ਨੱਡਾ ਨੇ ਦੱਸਿਆ ਆਪੂ ਬਣਾਈ ਜੱਥੇਬੰਦੀ ਦੇ ਮੈਂਬਰਾਂ ਵੱਲੋਂ ਗੁਰੂਦੁਆਰਾ ਸਾਹਿਬ ਪਹੁੰਚ ਕੇ ਪਾਠੀ ਸਿੰਘ ਨੂੰ ਗ਼ਲਤ ਸ਼ਬਦਾਵਲੀ ਬੋਲੀ ਗਈ ਅਤੇ ਖੁਦ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਦੱਸ ਕੇ ਪਾਠੀ ਸਿੰਘ ਦੇ ਵਾਰ-ਵਾਰ ਮਿੰਨਤਾਂ ਕਰਨ ਦੇ ਬਾਵਜੂਦ ਮਾਫ਼ੀ ਮੰਗਵਾਈ ਗਈ।

ਇਸ ਤੋਂ ਬਾਅਦ ਇਹਨਾਂ ਨੇ ਪਾਠੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਅੱਗੇ ਮਾਫੀ ਮੰਗਾਈ ਅਤੇ ਫਿਰ ਆਵਦੇ ਕੋਲੋ ਮਾਫੀ ਮੰਗਦੇ ਦੀ ਇਨਾ ਗਲਤ ਅਨਸਰਾਂ ਨੇ ਵੀਡੀਓ ਬਣਾਈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਮਾ ਕਰਵਾਉਣ ਦਾ ਕਹਿ ਕਿ ਵੀਡਿਓ ਉਸੇ ਦਿਨ ਹੀ ਵਾਇਰਲ ਕਰ ਦਿੱਤੀ। ਜਦੋਂ ਇਹ ਸਾਰੀ ਘਟਨਾ ਦਾ ਲੋਕਾ ਨੂੰ ਪਤਾ ਲੱਗਾ ਤਾਂ ਅੰਦਰ ਲੱਗੇ ਕੈਮਰਿਆਂ ਤੋਂ ਬੰਦਿਆ ਦੀ ਪਹਿਚਾਣ ਕੀਤੀ ਗਈ ਤਾਂ ਪਤਾ ਲੱਗਾ ਕਿ ਇਨਾਂ ਨੂੰ ਕਿਸੇ ਨੇ ਨਹੀਂ ਭੇਜਿਆ, ਬਲਕਿ ਇਹ ਖੁਦ ਨਸ਼ਾ ਕਰਨ ਦੇ ਆਦੀ ਅਤੇ ਮੂੰਹ ਕਾਲੇ ਕਰਨ ਵਾਲੇ ਵਿਅਕਤੀ ਹਨ।

ਇਸ ਮੌਕੇ ਸੰਗਤਾਂ ਵਲੋਂ ਪ੍ਰਸਾਸ਼ਨ ਕੋਲੋ ਜਲਦ ਤੋਂ ਜਲਦ ਇਹਨਾਂ ਗ਼ਲਤ ਅਨਸਰਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਨਹੀਂ ਤਾਂ ਧਰਨਾ ਪ੍ਰਦਰਸਨ ਕਰਨ ਦੀ ਗੱਲ ਕਹੀ।

Show More

Related Articles

Leave a Reply

Your email address will not be published.

Back to top button